“ ਟਰਾਲੀ ਚੋਰੋ,ਸੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ” — ਬੱਧਨੀ ਕਲਾਂ , 19 ਅਗਸਤ ( ਪ ਪ)–

Spread the love
ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ)ਵੱਲੋਂ ਜ਼ਿਲਾ ਮੋਗਾ ਦੀ ਮੀਟਿੰਗ ਠਾਠ ਖੂਹੀ ਸਾਹਿਬ ਬੱਧਨੀ ਕਲਾਂ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿੱਚ ਵੱਖ ਵੱਖ-ਵੱਖ ਪਿੰਡ ਇਕਾਈਆਂ ਦੇ ਆਗੂਆਂ ਤੋਂ ਇਲਾਵਾ ਬਲਾਕ ਆਗੂਆਂ ਨੇ ਸ਼ਮੂਲੀਅਤ ਕੀਤੀ। ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਲਖਵੀਰ ਸਿੰਘ ( ਜੰਗ) ਦੌਧਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 25 ਅਗਸਤ ਨੂੰ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ । ਇਹਨਾਂ ਪੋਸਟਰਾਂ ਤੇ ਲੋਗੋ ਹੋਵੇਗਾ ਕਿ “ ਟਰਾਲੀ ਚੋਰੋ,ਸੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ” ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਐਡ ਕੀਤੀ ਗਈ ਹੈ । ਕਿਉਂਕਿ ਸੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿੱਚੋਂ ਟ੍ਰਾਲੀਆਂ ਤੋ ਇਲਾਵਾ ਲੋੜੀਦਾ ਸਾਰਾ ਸਾਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੁੱਟਿਆ ਗਿਆ ਸੀ ।ਇਕੱਲੇ ਸੰਭੂ ਤੋ 3 ਕਰੋੜ 77 ਲੱਖ 948 ਰੁਪਏ ਦਾ ਸਮਾਨ ਲੁੱਟਿਆ ਗਿਆ ਸੀ ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ। ਜਿਸ ਦੇ ਰੋਸ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਅੰਦਰ ਲਗਾਏ ਜਾਣਗੇ । ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾਣਗੇ । ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ  ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ।ਆਉਣ ਵਾਲੇ ਸਮੇਂ ਅੰਦਰ ਜੇਕਰ ਸਰਕਾਰ ਨੇ ਸ਼ੰਭੂ ਖਨੌਰੀ ਮੋਰਚੇ ਦੀ ਭਰਪਾਈ ਨਾਂ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਵਿੱਚ ਮਨਾਇਆ ਜਾਵੇਗਾ ।ਮੀਟਿੰਗ ਵਿੱਚ ਜ਼ਿਲ੍ਹਾ ਆਗੂ ਰਾਜੂ ਪੱਤੋ,ਬਲਜਿੰਦਰ ਸਿੰਘ, ਅਜਮੇਰ ਸਿੰਘ, ਸੁਖਬਿੰਦਰ ਸਿੰਘ ਕਿਸ਼ਨਪੁਰਾ, ਗਿਆਨ ਸਿੰਘ ਬੁੱਟਰ, ਸੁਖਜੀਤ ਸਿੰਘ, ਅਵਤਾਰ ਸਿੰਘ, ਕਰਮਜੀਤ ਸਿੰਘ, ਗੁਰਦੀਪ ਸਿੰਘ ਦੌਧਰ, ਗੁਰਮੀਤ ਪੱਤੋ, ਸਿਰਮਜੀਤ ਸਿੰਘ, ਚਮਕੌਰ ਸਿੰਘ ਦੱਦਾਹੂਰ, ਲਖਵੀਰ ਸਿੰਘ ਰਾਮੂਵਾਲੀਆ, ਮਲਕੀਤ ਸਿੰਘ, ਜਗਜੀਤ ਸਿੰਘ ਇੰਦਗੜ੍ਹ, ਗੁਰਜੀਤ ਸਿੰਘ ਕਾਲੀਏਵਾਲਾ, ਤੇਜਾ ਸਿੰਘ ਮਿਸ਼ਰੀਵਾਲਾ, ਜਸਪ੍ਰੀਤ ਸਿੰਘ ਰਾਊਕੇ,  ਗੁਰਪ੍ਰੀਤ ਸਿੰਘ, ਬਲਜਿੰਦਰ ਦੋਸਾਂਝ, ਸੋਹਣ ਸਿੰਘ ਝੰਡੇਆਣਾ, ਜੰਟਾ ਬਹਾਦਰ ਪੁਰਾ ਅਤੇ ਇਕਬਾਲ ਸਿੰਘ ਮੀਨੀਆ ਆਦਿ ਹਾਜ਼ਰ ਹੋਏ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *