ਸਵਾਮੀ ਜੀ ਦੀ ਕੁਟੀਆ ਧਰਮ- ਨਿਰਪੱਖਤਾ ਦਾ ਪ੍ਰਤੀਕ:- ਕੰਗ

Spread the love
ਨਿਊ ਚੰਡੀਗੜ੍ਹ,19 ਅਗਸਤ (ਬਜੀਦਪੁਰ) -ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ. ਜਗਮੋਹਨ ਸਿੰਘ ਕੰਗ ਹਰ ਸਾਲ ਵਾਂਗ ਆਪਣੇ ਸਾਥੀਆਂ ਸਮੇਤ ਸਵਾਮੀ ਸ਼ਿਵ ਸਵਰੂਪ ਆਤਮਾ ਕੈਲਾਸ਼ ਧਾਮ, ਨਦੀ ਪਾਰ, ਕੁਰਾਲੀ ਵਿਖੇ ਸਵਾਮੀ ਜੀ ਦੀ ਸਾਲਾਨਾ ਬਰਸੀ ‘ਤੇ ਨਤਮਸਤਕ ਹੋਏ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਭਾਗਸ਼ੀਲ ਹਾ ਕਿ ਪਹਿਲੀ ਵਾਰ 1992 ਵਿੱਚ ਸਵਾਮੀ ਜੀ ਦੀ ਕੁਟੀਆ ਵਿਖੇ ਮੱਥਾ ਟੇਕਕੇ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈ ਕੇ ਚੋਣ ਮੈਦਾਨ ਵਿੱਚ ਉਤਰਿਆ ਸੀ। ਉਦੋਂ ਹਲਕਾ ਮੋਰਿੰਡਾ ਦੀ ਸਾਰੀ ਸੰਗਤ ਦੇ ਭਰਪੂਰ ਸਹਿਯੋਗ ਅਤੇ ਪਰਮ-ਪਿਤਾ ਪਰਮਾਤਮਾ ਦੀ ਕ੍ਰਿਪਾ ਨਾਲ ਮੈਨੂੰ ਪਹਿਲੀ ਵਾਰ ਕਾਂਗਰਸ ਸਰਕਾਰ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਸ. ਕੰਗ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੂਜਨੀਕ ਸਵਾਮੀ ਜੀ ਨੇ ਮੇਰੀ ਡਿਊਟੀ ਲਗਾਈ ਸੀ ਕਿ ਕੁਟੀਆ ਨੂੰ ਜਾਂਦੀ ਨਦੀ ‘ਤੇ ਪੁਲ ਬਣਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਆਸ਼ੀਰਵਾਦ ਅਤੇ ਪ੍ਰੇਰਨਾ ਨਾਲ ਮੈਂ ਉਦੋਂ ਦੇ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਜੀ ਕੋਲੋਂ 15-12-1996 ਨੂੰ ਇਸ ਪੁਲ ਦਾ ਨੀਂਹ ਪੱਥਰ ਰੱਖਵਾਇਆ ਸੀ। ਜਿਸ ਦਾ ਅੱਜ ਸਾਰਾ ਇਲਾਕਾ ਆਨੰਦ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਗੁਰੂ ਪੁਰਨਮਾ ਅਤੇ ਸਵਾਮੀ ਜੀ ਦੀ ਬਰਸੀ ‘ਤੇ ਕੁਟੀਆ ਵਿਖੇ ਬਿਨਾਂ ਕਿਸੇ ਭੇਦ-ਭਾਵ ਅਤੇ ਜਾਤ-ਪਾਤ ਦੇ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ। ਇਸ ਲਈ ਇਹ ਸਥਾਨ ਸਾਡੇ ਦੇਸ਼ ਦੀ ਸੁਨਹਿਰੀ ਧਰਮ-ਨਿਰਪੱਖਤਾ ਦੀ ਸੱਭਿਅਤਾ ਦਾ ਪ੍ਰਤੀਕ ਹੈ। ਅੱਜ ਵੀ ਸਾਨੂੰ ਰਲ ਕੇ ਫਿਰਕੂ ਤਾਕਤਾਂ ਤੋਂ ਸੁਚੇਤ ਰਹਿੰਦਿਆਂ ਸਮੁੱਚੇ ਸਮਾਜ ਨੂੰ ਜੋੜਨ ਦੀ ਲੋੜ ਹੈ। ਇਸ ਦੌਰਾਨ  ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਬਾਬਾ ਪਰਮਜੀਤ ਸਿੰਘ ਹੰਸਾਲੀ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ, ਆਰ.ਐਲ. ਕਲਸੀਆਂ, ਦਰਸ਼ਨ ਲਾਲ, ਗੁਰਰਤਨ, ਧੀਰਜ ਧੀਮਾਨ ਹੈਪੀ ਅਤੇ ਚਾਂਦ ਰਾਣਾ ਆਦਿ ਨੇ ਸ. ਜਗਮੋਹਨ ਸਿੰਘ ਕੰਗ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *