ਡਾ ਭੀਮ ਰਾਓ ਅੰਬੇਡਕਰ ਤੇ ਗਲਤ ਟਿੱਪਣੀ ਕਰਨ ਤੇ ਐਸ.ਸੀ ਭਾਈਚਾਰੇ ਵਿੱਚ ਭਾਰੀ ਰੋਸ਼

Spread the love

ਮਾਛੀਵਾੜਾ ਸਾਹਿਬ 1ਅਪ੍ਰੈਲ (ਸੁੱਚਾ ਬੰਗੜ)ਐਸ.ਸੀ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੋਈ ਨਾ ਕੋਈ ਉੱਠ ਕੇ ਉਨਾਂ ਦੇ ਰਹਿਬਰਾਂ ਦੇ ਖਿਲਾਫ ਗਲਤ ਸ਼ਬਦਾਵਲੀ ਬੋਲ ਦਿੰਦਾ ਹੈ ਜਾਂ ਉਨਾਂ ਦੇ ਲੱਗੇ ਬੁੱਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਐਸ. ਸੀ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਸੱਟ ਪਹੁੰਚਦੀ ਹੈ। ਬੀਤੇ ਦਿਨੀ ਵਿਦੇਸ਼ ਵਿੱਚ ਰਹਿੰਦੇ ਗੁਰਪਤਵੰਤ ਪੰਨੂ ਦੇ ਬੰਦਿਆਂ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਖਾਨੀ ਕੀਤੀ ਗਈ ਅਤੇ ਉਨਾਂ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ। ਇਸ ਘਟਨਾ ਨੂੰ ਲੈ ਕੇ ਸਮਾਜ ਦੇ ਲੋਕਾਂ ਵਿੱਚ ਡਾ ਭੀਮ ਰਾਓ ਅੰਬੇਡਕਰ ਭਾਰਤੀ ਸੰਵਿਧਾਨ ਰਚੇਤਾ ਵਿਰੁੱਧ ਗ਼ਲਤ ਸ਼ਬਦਾਵਲੀ ਵਰਤਣ ਨਾਲ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੰਗਲੈਂਡ ਵਿੱਚ ਬੈਠਾ ਪੱਤਵੰਤ ਪੰਨੂ ਅਕਸਰ ਕਿਸੇ ਨਾ ਕਿਸੇ ਗਲਤ ਟਿੱਪਣੀਆ ਕਰਨ ਨਾਲ ਅਕਸਰ ਹੀ ਵਿਵਾਦ ਵਿੱਚ ਘੀਰਿਆ ਰਹਿੰਦਾ ਹੈ।ਭਾਰਤ ਵਿੱਚ ਡਾਕਟਰ ਭੀਮ ਅੰਬੇਡਕਰ ਉੱਪਰ ਭੰਦੀ ਸ਼ਬਦਾਵਾਲੀ ਵਰਤਦੇ ਹੋਏ ਬਾਬਾ ਸਾਹਿਬ ਪ੍ਰਤੀ ਪੰਨੂ ਨੇ ਸੋਸ਼ਲ ਮੀਡੀਆ ਉਂਪਰ ਵੀਡੀਓ ਵਾਇਰਲ ਕਰਕੇ ਬਾਬਾ ਸਾਹਿਬ ਦੇ ਬੁੱਤ ਤੋੜਨ ਦੀਆ ਧਮਕੀਆਂ ਦਿੱਤੀਆਂ ਅਤੇ ਬਹੁਤ ਹੀ ਘਟੀਆਂ ਕਿਸਮ ਦੀ ਸ਼ਬਦਾਵਲੀ ਵਰਤੀ ਇਹ ਵੀਡੀਓ ਵਾਇਰਲ ਹੁੰਦੀਆਂ ਸਾਰ ਹੀ ਸੁਮੱਚੇ ਭਾਈਚਾਰੇ ਵਿੱਚ ਰੋਸ ਦੀ ਲਹਿਰ ਫੈਲ ਗਈ ਇੱਕਠੇ ਹੋਏ ਸਥਾਨਕ ਮਾਛੀਵਾੜਾ ਸਾਹਿਬ ਵਿੱਚ ਸਮੂਹ ਭਾਈਚਾਰੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਹਰ ਬੈਠਾ ਪੰਨੂੰ ਭਾਰਤ ਦਾ ਮਾਹੋਲ ਖਰਾਬ ਕਰਨ ਵਿੱਚ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ ਜ਼ੇਕਰ ਉਸ ਵਿੱਚ ਜੁਰਤ ਹੈ ਉਹ ਬਾਬਾ ਸਾਹਿਬ ਦੇ ਬੁੱਤ ਤੋੜਨ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਕਿਸੇ ਗ਼ਲਤ ਅਨਸਰਾਂ ਤੋਂ ਲੱਗੇ ਹੋਏ ਬੁੱਤਾ ਨੂੰ ਹੱਥ ਵੀ ਨਹੀਂ ਲਗਾ ਸਕਦਾ। ਭਾਈਚਾਰੇ ਨੇ ਗੱਲ ਕਰਦਿਆ ਕਿਹਾ ਕੇ ਭਾਰਤੀ ਸੰਵਿਧਾਨ ਰਚੇਤਾ ਉੱਪਰ ਇਸ ਤਰ੍ਹਾਂ ਟਿੱਪਣੀ ਕਰਨ ਕਰਕੇ ਪ੍ਰਸ਼ਾਸਨ ਨੂੰ ਜ਼ਲਦੀ ਤੋਂ ਜਲਦੀ ਉਸ ਉਪਰ ਕਾਨੂੰਨੀ ਕਾਰਵਾਈ ਕਰਕੇ ਮਾਹੋਲ ਨੂੰ ਸ਼ਾਂਤ ਕਰਨ ਨਹੀਂ ਤਾਂ ਜਿੰਦਾ ਵੀ ਸਾਨੂੰ ਉਪਰੋਂ ਜੱਥੇਬੰਦੀਆਂ ਦੀ ਕਾਲ ਆਵੇਗੀ ਤਾਂ ਉਹ ਅਗਲੇਰੀ ਰਣਨੀਤੀ ਤਿਆਰ ਕਰਕੇ ਇਸ ਪੰਨੂੰ ਦੇ ਨੱਕ ਨੱਥ ਪਾ ਕੇ ਸਬਕ਼ ਸਿਖਾਵੇਗਾ ।ਇਸ ਮੌਕੇ ਰੋਸ਼ ਪ੍ਰਦਰਸਨ ਕਰਨ ਵਾਲਿਆਂ ਵਿੱਚ ਨੰਬਰਦਾਰ ਰੋਸ਼ਨ ਹੰਸ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਰਕੇਸ਼ ਕੁਮਾਰ ਛਿੰਦੂ, ਇੰਸਪੈਕਟਰ ਸੁਖਦੇਵ ਬਿੱਟੂ, ਨਿਰੰਜਨ ਨੂਰ, ਲੱਕੀ , ਗਗਨ, ਚਰਨਜੀਵ , ਪਲਵਿੰਦਰ ਕੁਮਾਰ, ਬਲਵੀਰ ਚੰਦ, ਕੁਲਦੀਪ ਸਿੰਘ, ਅਮੀ ਚੰਦ, ਹਰੀ ਪਾਲ ਸਿੰਘ, ਧਰਮ ਪਾਲ ਸਿੰਘ, ਕਿਸ਼ਨ ਲਾਲ, ਰਵੀ ਬਾਲੀ, ਹਰਬੰਸ ਸਿੰਘ , ਸਨੀ ਆਦਿ ਭਾਰੀ ਗਿਣਤੀ ਦੇ ਵਿੱਚ ਹੋਰ ਵੀ ਮੋਜੂਦ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *