ਪਿੰਡ ਟਿੱਬਾ ਵਿਚ ਖਾਲਸਾ ਸਾਜਨਾ ਦਿਵਸ “ਵਿਸਾਖੀ” ਮੇਲੇ ਦੀਆਂ ਤਿਆਰੀਆਂ ਮੁਕੰਮਲ

Spread the love
10 ਅਪ੍ਰੈਲ ਨੂੰ ਨਗਰ ਕੀਰਤਨ ਅਤੇ 12 ਅਪ੍ਰੈਲ ਨੂੰ ਹੋਵੇਗਾ ਕੀਰਤਨ ਦਰਬਾਰ
ਕਪੂਰਥਲਾ, 8 ਅਪ੍ਰੈਲ (ਕੌੜਾ)- ਬਾਹਰੇ ਇਲਾਕੇ ਦੇ ਨਾਮਵਰ ਪਿੰਡਾਂ ਟਿੱਬਾ, ਅਮਰਕੋਟ, ਭੀਲਾਂਵਾਲ, ਜਾਂਗਲਾ, ਗਾਂਧਾ ਸਿੰਘ ਵਾਲਾ, ਸ਼ਿਕਾਰਪੁਰ ਨਸੀਰਪੁਰ , ਭੋਰੂਵਾਲ, ਸੈਦਪੁਰ, ਨਵਾਂ ਠੱਠਾ ਅਤੇ ਬੂਲਪੁਰ ਵੱਲੋਂ ਸਾਂਝੇ ਤੌਰ ਤੇ ਵਿਸਾਖੀ ਮੇਲੇ ਦੇ ਆਯੋਜਨ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੇਲਾ ਹਰ ਸਾਲ ਇਲਾਕੇ ਦੀ ਸਮੂਹ ਸੰਗਤ ਵੱਲੋਂ ਸ਼ਰਧਾ ਭਾਵਨਾ ਨਾਲ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਸਥਾਨਕ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਪਿਆਰਾ ਸਿੰਘ, ਤਰਸੇਮ ਸਿੰਘ, ਮਾਸਟਰ ਗੁਰਬਚਨ ਸਿੰਘ., ਜਸਵੰਤ ਦਿੰਘ ਕੌੜਾ ਅਤੇ ਮਾਸਟਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 10 ਅਪ੍ਰੈਲ ਨੂੰ ਗੁਰੂਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਬਸਤੀਆਂ ਵਿੱਚ ਦੀ ਹੋ ਕੇ ਸੈਦਪੁਰ, ਨਸੀਰਪੁਰ, ਬੂਲਪੁਰ ਰਾਹੀਂ ਵਾਪਿਸ ਗੁਰੂਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਨਗਰ ਕੀਰਤਨ ਵਿਚ ਰਾਗੀ, ਢਾਡੀ, ਕੀਰਤਨੀਏ ਅਤੇ ਸਕੂਲਾਂ ਦੇ ਵਿਦਿਆਰਥੀ ਵੱਧ ਚੜ ਕੇ ਸ਼ਾਮਲ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਰਾਤ 7:00 ਵਜੇ ਤੋਂ 11:00 ਵਜੇ ਤਕ ਕੀਰਤਨ ਦਰਬਾਰ ਅਤੇ ਕਥਾ ਸਮਾਗਮ ਹੋਵੇਗਾ ਜਿਸ ਵਿਚ ਪੰਥ ਦੇ ਮਸ਼ਹੂਰ ਰਾਗੀ, ਢਾਡੀ ਅਤੇ ਕੀਰਤਨੀਏ ਅਤੇ ਕਥਾਵਾਚਕ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਸਬੰਧੀ ਗੁਰੂ ਜੱਸ ਨਾਲ ਜੋੜਨਗੇ। ਉਹਨਾਂ ਦੱਸਿਆ ਕਿ
13 ਅਪ੍ਰੈਲ ਨੂੰ ਵੀ ਸੰਗਤ ਸ਼ਰਧਾ ਭਾਵਨਾ ਨਾਲ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋਵੇਗੀ ਅਤੇ ਢਾਡੀ ਵਾਰਾਂ, ਕਵੀਸ਼ਰੀ ਅਤੇ ਕੀਰਤਨ ਦਾ ਆਨੰਦ ਮਾਣੇਗੀ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 13 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਪ੍ਰਬੰਧਕਾਂ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਹਨਾਂ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਸ਼ਿਰਕਤ ਕਰਨ ਅਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਕੇ ਜੀਵਨ ਸਫਲ ਬਣਾਉਣ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *