ਪਿੰਡ ਠਠਗੜ ਵਿਖੇ ਵਾਲਮੀਕਿ ਸੇਵਾ ਸੁਸਾਇਟੀ ਨੇ 5 ਗਰੀਬ ਧੀਆਂ ਦਾ ਵਿਆਹ ਕਰਵਾਇਆ ਗਿਆ ਘਰੇਲੂ ਵਰਤੋਂ ਲਈ ਅਲਮਾਰੀ, ਬੋਕਸ ਬੈਡ , ਅਤੇ ਕੂਲਰ ਭੇਟ ਕੀਤੇ ਗਏ – ਮੁੱਖ ਸੇਵਾਦਾਰ ਇੰਦਰਜੀਤ ਸਿੰਘ 

Spread the love
ਝਬਾਲ 9 ਅਗਸਤ ਮੱਖਣ ਮਨੋਜ =ਇਨਸਾਨੀਅਤ ਅਤੇ ਸੇਵਾ ਦੀ ਵਡੀ ਮਿਸਾਲ ਪੇਸ਼ ਕਰਦਿਆਂ ਪਿੰਡ ਠਠਗੜ ਵਿਖੇ ਭਗਵਾਨ ਵਾਲਮੀਕਿ ਸੇਵਾ ਸੁਸਾਇਟੀ ਅਤੇ ਦਰਬਾਰ ਬਾਬਾ ਖੇਤਰਪਾਲ ਜੀ ਦੇ ਸਹਿਯੋਗ ਨਾਲ 5 ਲੋੜਵੰਦ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਸਮੂਹ ਵਿਆਹ ਬੜੇ ਹਰਸ਼ੋਲਾਸ ਨਾਲ ਸੰਪੰਨ ਹੋਏ।ਮੁੱਖ ਸੇਵਾਦਾਰ ਇੰਦਰਜੀਤ ਸਿੰਘ ਠੱਠਗੜ੍ਹ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਲਾੜੀ ਨੂੰ ਨਵਾਂ ਜੀਵਨ ਸ਼ੁਰੂ ਕਰਨ ਲਈ ਕੂਲਰ, ਬੋਕਸ ਬੈਡ, ਅਲਮਾਰੀ ਸਮੇਤ ਸਾਰਾ ਜ਼ਰੂਰੀ ਘਰੇਲੂ ਸਮਾਨ ਭੇਟ ਕੀਤਾ ਗਿਆ। ਵਿਆਹ ਦੇ ਮੌਕੇ ਆਏ ਮਹਿਮਾਨਾਂ ਅਤੇ ਬਰਾਤੀਆਂ ਲਈ ਚਾਹ, ਮਠਿਆਈ ਅਤੇ ਸਵਾਦਿਸ਼ਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਨੈਕ ਕਾਰਜ ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕਰਕੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ‘ਚ ਪੰਜਾਬ ਪ੍ਰਧਾਨ ਇੰਦਰਜੀਤ ਸਿੰਘ, ਜਸਬੀਰ ਸਿੰਘ, ਜੁਗਰਾਜ ਸਿੰਘ, ਜਤਿੰਦਰ ਸਿੰਘ ਬੰਟੀ, ਸੰਦੀਪ ਠਠਗੜ ਰਣਜੀਤ ਸਿੰਘ, ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਰਾਜਨ ਸਿੰਘ, ਗੁਰਚਰਨ ਸਿੰਘ, ਕਾਸਦੀਪ ਸਿੰਘ ਸਮੇਤ ਸਮੁੱਚੀ ਕਮੇਟੀ ਹਾਜ਼ਰ ਰਹੀ।ਇਸ ਤੋਂ ਇਲਾਵਾ ਸਰਪੰਚ ਕੰਵਲਜੀਤ ਸਿੰਘ ਸੋਨੂੰ, ਨਿਸ਼ਾਨ ਸਿੰਘ ਐਮਾ, ਹਰਪ੍ਰੀਤ ਸਿੰਘ ਐਮਾ, ਜੋਬਨਦੀਪ ਸਿੰਘ ਪੱਟੀ, ਮਨਦੀਪ ਸਿੰਘ ਪੱਟੀ, ਸ਼ਮਸ਼ੇਰ ਸਿੰਘ ਫਤਾਹਪੁਰ, ਅਕਾਸ਼ਦੀਪ ਸਿੰਘ ਫਤਾਹਪੁਰ, ਬਾਜ਼ ਸਿੰਘ ਖੈਰਦੀਨਕੇ, ਦਿਲਬਾਗ ਸਿੰਘ ਖੈਰਦੀਨਕੇ ਆਦਿ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪਹੁੰਚੇ ਹੋਏ ਪਤਵੰਤਿਆਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ‘ਚ ਭਾਈਚਾਰਾ ਵਧਾਉਂਦੇ ਹਨ ਅਤੇ ਸੱਚੀ ਸੇਵਾ ਦੀ ਮਿਸਾਲ ਹਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *