ਭਾਜਪਾ ਆਗੂਆਂ ਦੀ ਅਹਿਮ ਮੀਟਿੰਗ

Spread the love
ਜੈਤੋ, 9 ਅਗਸਤ (ਮਨਜੀਤ ਢੱਲਾ)-ਸਰਕਲ ਬਰਗਾੜੀ ਦੇ ਸਰਕਲ ਪ੍ਰਧਾਨ ਹਰਮੇਲ ਸਿੰਘ ਚਾਹਲ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਅਤੇ ਜਥੇਬੰਦਕ ਮਾਮਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਸੇਵੇਵਾਲਾ, ਵਿਧਾਨ ਸਭਾ ਕਨਵੀਨਰ ਭਾਜਪਾ ਜੈਤੋ, ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ ਅਤੇ ਬਲਾਕ ਸੰਮਤੀ ਮੈਂਬਰ ਵਿਜੇ ਕੁਮਾਰ ਵਿੱਕੀ, ਓ.ਬੀ.ਸੀ. ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ ਢਿੱਲਵਾਂ, ਓ.ਬੀ.ਸੀ. ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਸਰਾਵਾਂ ਅਤੇ ਸੀਨੀਅਰ ਆਗੂ ਰੁਲਦੂ ਸਿੰਘ ਸਮੇਤ ਹੋਰ ਪਾਰਟੀ ਆਗੂ ਹਾਜ਼ਰ ਸਨ। ਆਗੂਆਂ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *