ਪਿੰਡ ਮਕਾਰੀ ਦੇ ਗੁਰਦੁਆਰਾ ਸਾਹਿਬ ਵਿਖੇ 87ਵਾਂ ਮੁਫਤ ਸੂਗਰ ਚੈਕਅਪ ਕੈਂਪ ਲਗਾਇਆ

Spread the love
 ਨੂਰਪੁਰ ਬੇਦੀ ਬਲਾਕ ਦੇ ਪਿੰਡ ਮਕਾਰੀ ਵਿਖੇ ਸਮਾਜ ਸੇਵੀ ਅਸ਼ੋਕ ਕੁਮਾਰ ਸੈਣੀ ਅਤੇ ਉਹਨਾਂ ਦੀ ਟੀਮ ਵੱਲੋਂ ਦਿਨ  ਪ੍ਰਤੀ ਦਿਨ ਵੱਧ  ਰਹੇ ਸੂਗਰ ਦੇ ਭਿਆਨਕ ਰੋਗ ਨੂੰ ਦੇਖਦੇ ਹੋਏ  ਪਿੰਡ ਮਕਾਰੀ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਤੇ ਅੱਜ 87ਵਾਂ ਮੁਫਤ ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ ਇਸ ਮੌਕੇ ਅਸ਼ੋਕ ਕੁਮਾਰ ਸੈਣੀ ਨੇ ਦੱਸਿਆ ਕਿ ਸ਼ੂਗਰ ਦੀ ਸਮੇਂ ਸਿਰ ਜਾਚ ਹੋਣ ਨਾਲ ਇਸ ਦਾ ਇਲਾਜ ਸੰਭਵ ਹੈ ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ 142 ਪਿੰਡ ਵਾਸੀਆਂ ਦਾ ਮੁਫਤ ਸ਼ੂਗਰ ਚੈੱਕ ਅਪ ਕੀਤਾ ਗਿਆ ਅਤੇ ਜਿਨਾਂ ਦਾ ਸ਼ੂਗਰ ਲੈਵਲ ਵੱਧ ਸੀ ਨੂੰ ਪਰਹੇਜ਼ ਵੀ ਦੱਸੇ।ਇਸ ਮੌਕੇ ਨਾਲ ਮੌਜੂਦ ਬਲਾਕ ਕਾਰਡੀਨੇਟਰ ਸਤਨਾਮ ਸਿੰਘ ਮੁਕਾਰੀ ਨੇ ਵੀ ਇਸ ਵੀ ਸਮਾਜਸੇਵੀ ਅਸ਼ੋਕ ਕੁਮਾਰ ਸੈਣੀ ਅਤੇ ਉਹਨਾਂ ਦੀ ਟੀਮ ਵੱਲੋਂ ਲੋਕ ਸਿਹਤ ਭਲਾਈ ਕੈਂਪ ਲਗਾ ਕੇ ਸਭ ਤੋਂ ਵੱਡੀ ਸੇਵਾ ਦਸਿਆ ।ਅਤੇ ਉਹਨਾ ਦਾ ਲਗਾਤਾਰ ਹਰ ਸੰਗਰਾਂਦ ਨੂੰ ਇਹ ਸੇਵਾ ਨਿਭਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਗੁਰਦੀਪ ਕੌਰ, ਡਾ ਮਨਮੋਹਨ ਲਾਲ ਸੈਣੀ,ਪੰਚ ਜਸਵਿੰਦਰ ਪਾਲ , ਬਲਬੀਰ ਸਿੰਘ ਬੈਂਸ, ਪੰਚ ਤੀਰਥ ਰਾਮ,ਹਰਵਿੰਦਰ ਸਿੰਘ ,ਸੁਰਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *