ਪੰਜਾਬ ਰਾਜ ਸੂਚਨਾ ਕਮਿਸ਼ਨਰ ਦੀ ਹੁਕਮ ਅਦੂਲੀ ਪਈ ਪ੍ਰਸ਼ਾਸਨ ਤੇ ਭਾਰੀ।

Spread the love

ਕਮਿਸ਼ਨ ਵੱਲੋਂ ਉਤਰਦਾਈ ਧਿਰ ਦੁਆਰਾ ਦਰਖ਼ਾਸਤ ਕਰਤਾ ਨੂੰ 5 ਹਜ਼ਾਰ ਮੁਆਵਜ਼ਾ ਰਾਸ਼ੀ ਅਦਾ ਕਰਨ ਦੇ ਹੁਕਮ।

ਫਿਰੋਜ਼ਪੁਰ 17 ਅਗਸਤ  (ਅਸ਼ੋਕ ਭਾਰਦਵਾਜ) ਆਰਟੀਆਈ ਤਹਿਤ ਦਰਖਾਸਤ ਕਰਤਾ ਵੱਲੋਂ ਮੰਗੀ ਸੂਚਨਾ ਉਸਨੂੰ ਮੁੱਹਈਆ ਨਾ ਕਰਵਾ ਕੇ ਖੱਜਲ ਖੁਆਰ ਕਰਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਪੀਆਈੳ ਵੱਲੋਂ ਦਰਖਾਸਤ ਕਰਤਾ ਨੂੰ 5 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦਿੱਤੇ ਜਾਣ ਦੇ ਹੁਕਮ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਸੇਵਕ ਦੇ ਇਸ ਪੱਤਰਕਾਰ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੀ ਮੰਡੀ ਜੈਤੋ ਦੇ ਵਸਨੀਕ ਅਤੇ ਪ੍ਰਸਿੱਧ ਆਰਟੀਆਈ ਐਕਟੀਵਿਸਟ ਐਡਵੋਕੇਟ ਲਾਜਪਤ ਰਾਏ ਗਰਗ ਹੁਰਾਂ ਮਿਤੀ 17.3.2023 ਨੂੰ ਡੀਸੀ ਦਫ਼ਤਰ ਬਠਿੰਡਾ ਦੇ ਪੀਆਈੳ ਵੱਲੋਂ ਸੂਚਨਾ ਐਕਟ ਸੂਚਨਾ ਤਹਿਤ ਕੁਝ ਜਾਣਕਾਰੀ ਦੀ ਮੰਗ ਕੀਤੀ ਸੀ। ਨਿਸ਼ਚਿਤ ਸਮੇਂ ਅੰਦਰ ਸੂਚਨਾ ਨਾ ਮਿਲਣ ਤੇ ਐਡਵੋਕੇਟ ਲਾਜਪਤ ਰਾਏ ਗਰਗ ਹੁਰਾਂ ਵੱਲੋਂ ਮਿਤੀ 13.4.2023 ਨੂੰ ਵਿਭਾਗੀ ਫਸਟ ਅਪੀਲ ਅਥਾਰਟੀ ਕੋਲ ਫਸਟ ਅਪੀਲ ਕੀਤੀ ਗਈ। ਪ੍ਰਤੂੰ ਬਾਵਜੂਦ ਇਸਦੇ ਮੰਗੀ ਸੂਚਨਾ ਨਾ ਮਿਲਣ ਤੇ ਮਿਤੀ 26.5.2023 ਨੂੰ ਮਾਮਲਾ ਸੈਕਿੰਡ ਅਪੀਲ ਦੇ ਰੂਪ ਵਿੱਚ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਧਿਆਨ ਹਿਤ ਲਿਆਂਦਾ ਗਿਆ। ਰਾਜ ਸੂਚਨਾ ਕਮਿਸ਼ਨ ਵੱਲੋਂ ਅਪੀਲ ਕੇਸ 3447/2023 ਤਹਿਤ ਮਾਮਲੇ ਦੀ ਸੁਣਵਾਈ ਕਰਦੇ ਹੋਏ ਰਾਜ ਸੂਚਨਾ ਕਮਿਸ਼ਨਰ ਸ੍ਰ ਭੁਪਿੰਦਰ ਸਿੰਘ ਬਾਠ ਸਾਹਿਬ ਦੇ ਮਾਣਯੋਗ ਬੈਂਚ ਨੇ ਕਰੀਬ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਤੇ ਨਾ ਤਾਂ ਮੰਗੀ ਸੂਚਨਾ ਮੁਹਈਆ ਕਰਵਾਉਣ ਅਤੇ ਨਾ ਹੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸੋ ਕੇਸ ਨੋਟਿਸ ਦਾ ਉਤਰ ਦਿੱਤੇ ਜਾਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਰਖਾਸਤ ਕਰਤਾ ਨੂੰ ਹੋਈ ਹਰਾਸਮੈਂਟ ਲਈ 5 ਹਜ਼ਾਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਲਈ ਉਤਰਦਾਈ ਧਿਰ ਨੂੰ ਹੁਕਮ ਦਿੱਤੇ ਹਨ ਅਤੇ ਨਾਲ ਹੀ ਅਗਲੀ ਸੁਣਵਾਈ 9.12.2026 ਤੱਕ ਦਰਖਾਸਤ ਕਰਤਾ ਵੱਲੋਂ ਮੰਗੀ ਸੂਚਨਾ ਉਸਨੂੰ ਮੁੱਹਈਆ ਕਰਵਾਉਣ ਦੇ ਆਦੇਸ਼ ਦਿੰਦਿਆਂ ਹੁਕਮ ਅਦੂਲੀ ਹੋਣ ਤੇ ਵਿਭਾਗੀ ਕਾਰਵਾਈ ਕਰਨ ਦਾ ਵੀ ਕਿਹਾ ਹੈ।ਜ਼ਿਕਰਯੋਗ ਹੈ ਕਿ ਐਡਵੋਕੇਟ ਗਰਗ ਹੁਰਾਂ ਵੱਲੋਂ ਆਰਟੀਆਈ ਤਹਿਤ ਪ੍ਰਾਪਤ ਕੀਤੇ ਸਬੂਤਾਂ ਦੇ ਆਧਾਰ ਤੇ ਇੱਕ ਹੋਰ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਵੱਲੋਂ ਦਰਜ਼ ਕੀਤੇ ਮਾਮਲੇ ਤਹਿਤ ਨਗਰ ਕੌਂਸਲ ਜੈਤੋ ਦੇ 5 ਕਰਮਚਾਰੀ ਗੁਰਿੰਦਰ ਪਾਲ ਸਿੰਘ, ਪ੍ਰੇਮ ਚੰਦ, ਦਵਿੰਦਰ ਕੁਮਾਰ, ਰਮੇਸ ਕੁਮਾਰ ਅਤੇ ਰਾਮ ਚੰਦ ਜੇਲ ਯਾਤਰਾ ਵੀ ਕਰ ਚੁੱਕੇ ਹਨ ਅਤੇ ਮਾਮਲਾ ਹਾਲੇ ਮਾਣਯੋਗ ਹਾਈਕੋਰਟ ਵਿਚ ਪੈਡਿੰਗ ਹੈ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *