ਪਿੰਡ ਹੈਡੋਂਬੇਟ ਵਿਖੇ ਲੈਂਟਰ ਪਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਸ਼ਟਰਿੰਗ ਦੀਆਂ ਬੱਲਿਆਂ ਡਿਗਣ ਕਾਰਨ ਲੱਖਾਂ ਦਾ ਨੁਕਸਾਨ -ਮਾੜੀ ਸ਼ਟਰਿੰਗ ਅਤੇ ਬੱਲੀਆਂ ਦੀ ਸਪੋਰਟ ਨਾ ਹੋਣ ਕਾਰਨ ਡਿੱਗਿਆ 1100 ਸਕੁਏਅਰ ਫੁੱਟ ਦਾ ਲੈਂਟਰ; ਮਿਸਤਰੀ ਤੇ ਮਜ਼ਦੂਰਾਂ ਦਾ ਹੋਇਆ ਬਚਾਅ

Spread the love
ਬਲਾਚੌਰ 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ): ਕਾਠਗੜ੍ਹ ਦੇ ਅਧੀਨ ਪੈਂਦੇ ਪਿੰਡ ਹੈਡੋਂਬੇਟ ਵਿਖੇ ਇੱਕ ਘਰ ਦੀ ਉਸਾਰੀ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲੈਂਟਰ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਨਜ਼ਦੀਕ ਸੀ ਅਤੇ ਅਚਾਨਕ ਪੂਰੀ ਸ਼ਟਰਿੰਗ ਹੇਠਾਂ ਆ ਡਿੱਗੀ। ਇਸ ਹਾਦਸੇ ਵਿੱਚ ਜਿੱਥੇ ਮਕਾਨ ਮਾਲਕ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਲੈਂਟਰ ਪਾ ਰਹੇ ਮਿਸਤਰੀ ਅਤੇ ਮਜ਼ਦੂਰਾਂ ਦਾ ਬਾਲ-ਬਾਲ ਬਚਾਅ ਹੋ ਗਿਆ। ਪੀੜਤ ਮਕਾਨ ਮਾਲਕ ਚੰਨਾ ਰਾਮ (ਪੁੱਤਰ ਖਾਨ ਚੰਦ) ਵਾਸੀ ਪਿੰਡ ਹੈਡੋਂਬੇਟ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਘਰ ਦਾ ਕਰੀਬ 1100 ਸਕੁਏਅਰ ਫੁੱਟ ਏਰੀਏ ਦਾ ਨਵਾਂ ਲੈਂਟਰ ਪਵਾ ਰਹੇ ਸਨ, ਜਿਸ ਵਿੱਚ 9 ਬੀਮ ਖੜ੍ਹੇ ਕੀਤੇ ਗਏ ਸਨ। ਸਵੇਰ ਵੇਲੇ ਤੋਂ ਲੈਂਟਰ ਪਾਉਣ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਲੈਂਟਰ ਦਾ ਕੰਮ ਕਰੀਬ 75 ਫੀਸਦੀ ਮੁਕੰਮਲ ਹੋ ਚੁੱਕਾ ਸੀ ਅਤੇ ਸਿਰਫ਼ 25 ਪੈਸੇ ਕੰਮ ਹੀ ਬਾਕੀ ਰਹਿ ਗਿਆ ਸੀ, ਤਾਂ ਅਚਾਨਕ ਹੇਠਾਂ ਲਾਈ ਗਈ ਸ਼ਟਰਿੰਗ ਦੀਆਂ ਬੱਲੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਅਤੇ ਦੇਖਦੇ ਹੀ ਦੇਖਦੇ ਪੂਰਾ ਲੈਂਟਰ ਥੱਲੇ ਡਿੱਗ ਪਿਆ । ਚੰਨਾ ਰਾਮ ਨੇ ਸ਼ਟਰਿੰਗ ਵਾਲੇ ਠੇਕੇਦਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਠੇਕਾ ਪਿੰਡ ਮੁੱਤੋਂ ਤੋਂ ਦੇ ਠੇਕੇਦਾਰ ਛਿੰਦੀ  ਕੋਲ ਸੀ। ਠੇਕੇਦਾਰ ਵੱਲੋਂ ਸ਼ਟਰਿੰਗ ਦੇ ਹੇਠਾਂ ਬਿਲਕੁਲ ਵੀ ਸਹੀ ਮਟੀਰੀਅਲ ਅਤੇ ਸਪੋਰਟ ਨਹੀਂ ਦਿੱਤੀ ਗਈ ਸੀ। 13 ਫੁੱਟ ਦੀ ਉਚਾਈ ‘ਤੇ ਪੈ ਰਹੇ ਲੈਂਟਰ ਲਈ 10-10 ਫੁੱਟ ਦੀਆਂ ਛੋਟੀਆਂ ਬੱਲੀਆਂ ਲਾਈਆਂ ਗਈਆਂ ਸਨ ਅਤੇ ਉਨ੍ਹਾਂ ਦੇ ਹੇਠਾਂ 15-15 ਇੱਟਾਂ ਦੀਆਂ ਚੱਠੀਆਂ ਲਾ ਕੇ ਜੁਗਾੜ ਕੀਤਾ ਗਿਆ ਸੀ, ਜਿਸ ਕਾਰਨ ਸ਼ਟਰਿੰਗ ਲੈਂਟਰ ਦਾ ਭਾਰ ਨਹੀਂ ਝੱਲ ਸਕੀ। ਮਕਾਨ ਮਾਲਕ ਮੁਤਾਬਕ ਉਨ੍ਹਾਂ ਨੇ ਲੈਂਟਰ ਵਿੱਚ ਕਰੀਬ 35 ਕੁਇੰਟਲ ਸਰੀਆ ਪਾਇਆ ਹੋਇਆ ਸੀ ਅਤੇ ਸਾਢੇ ਚਾਰ ਸੌ ਰੁਪਏ ਪ੍ਰਤੀ ਥੈਲੇ ਦੇ ਹਿਸਾਬ ਨਾਲ ਸੀਮੈਂਟ, ਰੇਤਾ ਤੇ ਬਜਰੀ ਦਾ ਉੱਚ ਪੱਧਰੀ ਮਟੀਰੀਅਲ ਵਰਤਿਆ ਸੀ, ਜੋ ਸ਼ਟਰਿੰਗ ਡਿਗਣ ਕਾਰਨ ਸਾਰਾ ਮਿੱਟੀ ਵਿੱਚ ਮਿਲ ਕੇ ਬੁਰਾ ਹਾਲ ਹੋ ਗਿਆ। ਇਸ ਹਾਦਸੇ ਕਾਰਨ ਉਨ੍ਹਾਂ ਦਾ ਘੱਟੋ-ਘੱਟ 5 ਲੱਖ ਰੁਪਏ ਦਾ ਸਿੱਧਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਛੱਤ ਉੱਤੇ 4-5 ਮਿਸਤਰੀ ਅਤੇ ਹੋਰ ਮਜ਼ਦੂਰ ਕੰਮ ਕਰ ਰਹੇ ਸਨ, ਪਰ ਪਰਮਾਤਮਾ ਦੀ ਕ੍ਰਿਪਾ ਸਦਕਾ ਸਾਰਿਆਂ ਦਾ ਜਾਨੀ ਬਚਾਅ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਜ਼ਿੰਮੇਵਾਰੀ ਲੈਣ ਦੀ ਬਜਾਏ ਸ਼ਟਰਿੰਗ ਵਾਲਾ ਠੇਕੇਦਾਰ ਅਤੇ ਮਿਸਤਰੀ ਮੌਕੇ ਤੋਂ ਆਪਣਾ ਸਾਮਾਨ ਤੇ ਮੋਟਰਾਂ ਚੁੱਕ ਕੇ ਰਫੂਚੱਕਰ ਹੋ ਗਏ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲਾਪ੍ਰਵਾਹੀ ਵਰਤਣ ਵਾਲੇ ਉਕਤ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ।
  • Related Posts

    ਇੰਜ ਨਵਨੀਤ ਕੁਮਾਰ ਨੇ ਪੀ.ਐਸ.ਪੀ.ਸੀ.ਐਲ.ਫਿਰੋਜ਼ਪੁਰ ਵਿਖੇ ਵਧੀਕ ਨਿਗਰਾਨ ਇੰਜੀਨੀਅਰ (ਇੰਨਫੋਰਸਮੈਂਟ) ਵਜੋਂ ਅਹੁਦਾ ਸੰਭਾਲਿਆ 

    Spread the love

    Spread the loveਮਮਦੋਟ/ ਫਿਰੋਜ਼ਪੁਰ, 07 ਜੁਲਾਈ ( ਸ਼ਰਮਾਂ ) ਪਾਵਰਕਾਮ ( ਪੀ ਐਸ ਪੀ ਸੀ ਐਲ ) ਫ਼ਿਰੋਜ਼ਪੁਰ ਦੇ ਦਫ਼ਤਰ ਵਿਖੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ…

    ਪਿੰਡ ਰੂੜੇਮਾਜਰਾ ਵਿੱਚ ਪੀਣ ਵਾਲੇ ਪਾਣੀ ਦੇ ਬੋਰ ਲਈ ਵਿਧਾਇਕ ਦਿਨੇਸ਼ ਚੱਢਾ ਵੱਲੋਂ 5 ਲੱਖ ਰੁਪਏ ਦੀ ਗ੍ਰਾਂਟ ਦੇਸਰਾਜ ਸੈਣੀ ਅਤੇ ਸਤਨਾਮ ਸਿੰਘ ਨਾਗਰਾ ਨੇ ਪੰਚਾਇਤ ਨੂੰ ਸੌਂਪਿਆ ਮਨਜ਼ੂਰੀ ਪੱਤਰ, ਜਲਦੀ ਸ਼ੁਰੂ ਹੋਵੇਗਾ ਕੰਮ

    Spread the love

    Spread the love ਨੂਰਪੁਰਬੇਦੀ ਦਲਜੀਤ ਚਨੌਲੀ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡਾਂ ਵਿੱਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਕਾਸ ਕਾਰਜ ਲਗਾਤਾਰ…

    Leave a Reply

    Your email address will not be published. Required fields are marked *