ਪੁਲਸ ਵਿੱਚ ਭਰਤੀ ਕਰਾਉਣ ਦੇ ਮਾਮਲੇ ਵਿੱਚ ਜੀਤੀ ਬੱਲੂਆਣਾ ਅਤੇ ਸੀਰਾ ਵਿਰਕ ਖੁਰਦ ਖਿਲਾਫ ਮਾਮਲਾ ਦਰਜ 

Spread the love
ਬਠਿੰਡਾ 26 ਜੁਲਾਈ(ਪੱਤਰ ਪ੍ਰੇਰਕ):=ਪਿੰਡ ਵਿਰਕ ਕਲਾਂ ਦੇ ਇੱਕ ਨੌਜਵਾਨ ਲੜਕੇ ਨੂੰ ਪੁਲਿਸ ਵਿੱਚ ਭਰਤੀ ਕਰਾਉਣ ਦੇ ਮਾਮਲੇ ਵਿੱਚ ਕਾਂਗਰਸੀ ਕਹਾਉਂਦੇ ਆਗੂ ਹਰਜੀਤ ਸਿੰਘ ਜੀਤੀ ਵਾਸੀ ਪਿੰਡ ਬੱਲੂਆਣਾ ਅਤੇ ਜਗਜੀਤ ਸਿੰਘ ਸੀਰਾ ਵਿਰਕ ਖੁਰਦ ਖਿਲਾਫ਼ ਠੱਗੀ ਦਾ ਮਾਮਲਾ ਦਰਜ ਹੋ ਗਿਆ ਹੈ। ਸਾਹਮਣੇ ਆਈ ਐਫਆਈਆਰ ਦੇ ਮੁਤਾਬਿਕ ਸ਼ਿਵਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਿਰਕ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ ਜਗਜੀਤ ਸਿੰਘ ਸੀਰਾ ਵਾਸੀ ਵਿਰਕ ਖੁਰਦ (ਜਿਸ ਦੀ ਮਾਤਾ ਸਰਪੰਚ ਰਹੀ ਹੈ) ਅਤੇ ਹਰਜੀਤ ਸਿੰਘ ਜੀਤੀ ਪਿੰਡ ਬੱਲੂਆਣਾ ਨੇ ਮੈਨੂੰ ਘਰ ਆ ਕੇ ਕਿਹਾ ਕਿ ਉਹਨਾਂ ਦੀ ਸਰਕਾਰੇ ਦਰਬਾਰੇ ਬਹੁਤ ਪਹੁੰਚ ਹੈ। ਅਸੀਂ ਤੇਰੇ ਲੜਕੇ ਨੂੰ ਪੁਲਿਸ ਵਿੱਚ ਭਰਤੀ ਕਰਵਾ ਦਿੰਦੇ ਹਾਂ। ਮੈਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਮੈਨੂੰ ਜੀਤੀ ਅਤੇ ਸੀਰੇ ਨੇ 15 ਲੱਖ ਰੁਪਏ ਦੇਣ ਲਈ ਕਿਹਾ। ਇਸ ਲਈ 10 ਲੱਖ ਪਹਿਲਾਂ ਦੇਣਾ ਸੀ ਤੇ ਨੌਕਰੀ ਤੋਂ ਬਾਅਦ 5 ਲੱਖ ਦੇਣ ਗੱਲ ਹੋਈ। ਇਹਨਾਂ ਨੇ ਮੈਨੂੰ ਕਿਹਾ ਕਿ ਪੈਸੇ ਨਗਦ ਦਿੱਤੇ ਜਾਣ ਪਰ ਮੈਂ ਕਿਹਾ ਕਿ ਬੈਂਕ ਰਾਹੀਂ ਭੇਜਾਂਗਾ ਤਾਂ ਮੈਂ 9 ਲੱਖ ਰੁਪਏ ਜਗਜੀਤ ਸਿੰਘ ਸੀਰਾ ਪਿੰਡ ਵਿਰਕ ਖੁਰਦ ਦੇ ਐਕਸਿਸ ਬੈਂਕ ਵਿੱਚ ਭੇਜ ਦਿੱਤੇ। ਬਾਅਦ ਵਿੱਚ ਜਦੋਂ ਮੈਂ ਇਹਨਾਂ ਤੋਂ ਪੁੱਤਰ ਦੀ ਨੌਕਰੀ ਬਾਰੇ ਪੁੱਛਦਾ ਤਾਂ ਦੋਨੋਂ ਮੈਨੂੰ ਲਾਰੇ ਲਾਉਂਦੇ ਰਹੇ। ਮੈਂ ਕਈ ਵਾਰ ਬੰਦੇ ਲੈ ਕੇ ਵੀ ਇਹਨਾਂ ਦੇ ਘਰ ਵੀ ਗਿਆ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹਨਾਂ ਦੋਨਾਂ ਨੇ ਰਲ ਕੇ ਮੇਰੇ ਨਾਲ ਠੱਗੀ ਮਾਰੀ ਹੈ। ਜਦੋਂ ਇਹਨਾਂ ਤੋਂ ਮੈਂ ਪੈਸੇ ਮੰਗੇ ਤਾਂ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਤੇਰਾ ਕਿਹੜਾ ਮੁੰਡਾ ਠਾਣੇਦਾਰ ਲਵਾਉਣਾ ਸੀ ? ਅਸੀਂ ਠੱਗੀ ਮਾਰਨੀ ਸੀ ਸੋ ਮਾਰ ਲਈ, ਜੋ ਤੂੰ ਕਰ ਸਕਦਾ ਹੈ, ਕਰ ਲੈ। ਹਰਜੀਤ ਸਿੰਘ ਜੀਤੀ ਬੱਲੂਆਣਾ ਅਤੇ ਜਗਜੀਤ ਸਿੰਘ ਵਿਰਕ ਖੁਰਦ ਦੇ ਖਿਲਾਫ 318(4) ਅਤੇ 61(2) ਦੇ ਮੁਬਾਰਕ ਮਾਮਲਾ ਦਰਜ ਕੀਤਾ ਹੈ, ਜਿਸ  ਵਿੱਚ ਦੋਸ਼ ਸਾਬਤ ਹੋਣ 7-8 ਸਾਲ ਕੈਦ ਤੇ ਜੁਰਮਾਨਾ ਹੋ ਸਕਦੇ ਹਨ ਜਾਂ ਦੋਨੋਂ ਵੀ ਹੋ ਸਕਦੇ ਹਨ। ਸੂਤਰਾਂ ਦੇ ਮੁਤਾਬਿਕ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ  ਇਹਨਾਂ ਦਾ ਇੱਕ ਗਰੋਹ ਹੈ ਜੋ ਲੋਕਾਂ ਨੂੰ ਸਰਕਾਰੀ ਮਹਿਕਮੇ ਵਿੱਚ ਭਰਤੀ ਕਰਾਉਣ,ਸਬਸਿਡੀ ਤੇ ਸੰਦ ਟਰੈਕਟਰ ਦਵਾਉਣ ਦੇ ਨਾਂ ‘ਤੇ ਮੋਟੀਆਂ ਠੱਗੀਆਂ ਮਾਰ ਚੁੱਕਾ ਹੈ। ਜੇਕਰ ਸਰਕਾਰ ਇਮਾਨਦਾਰੀ ਨਾਲ ਇਸ ਦੀ ਪੜਤਾਲ ਕਰਾਵੇ ਤਾਂ ਕਰੋੜਾਂ ਰੁਪਏ ਦੀ ਠੱਗੀ ਸਾਹਮਣੇ ਆ ਸਕਦੀ ਹੈ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *