cਵੱਲੋਂ ਨੰਬਰਦਾਰ ਨੈਸ਼ਨਲ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਨਿਯੁਕਤ

Spread the love
ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ);= ਕਹਿੰਦੇ ਨੇ ਕਿ ਸਬਰ ਤੇ ਸੰਤੋਖ ਦਾ ਪਿਆਲਾ ਹਮੇਸ਼ਾ ਮਿੱਠਾ ਹੁੰਦਾ ਹੈ। ਠੀਕ ਉਸੇ ਤਰਾਂ ਕੋਟ ਸ਼ਮੀਰ ਦੇ 63 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਦੀ 33 ਸਾਲ ਦੀ ਖੇਡਾਂ ਦੇ ਖੇਤਰ ਵਿੱਚ ਕੀਤੀ ਮਿਹਨਤ ਰੰਗ ਲਿਆਈ ਹੈ। ਮਿਤੀ 25/7/2026 ਨੂੰ ਭਾਰਤ ਵਰਸ਼ ਵਿੱਚੋਂ 20 ਰਾਜਾਂ ਦੇ ਵੈਟਰਨ ਅਹੁਦੇਦਾਰਾਂ ਦੀ ਚੋਣ ਮੀਟਿੰਗ ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਹੋਈ, ਜਿਸ ਵਿੱਚ ਨੰਬਰਦਾਰ ਦੀ ਖੇਡਾਂ ਪ੍ਰਤੀ ਮਿਹਨਤ ਅਤੇ ਮਾਰਚ 2026 ਵਿੱਚ ਗੁਰੂ ਕਾਂਸ਼ੀ ਯੂਨੀਵਰਸਿਟੀ ਵਿੱਚ ਕਰਵਾਈ ਨੈਸ਼ਨਲ ਵੈਟਰਨ ਅਥਲੈਟਿਕ  ਮੀਟ ਦੀ ਸਫਲਤਾ ਨੂੰ ਵੇਖਦੇ ਹੋਏ ਸਰਬ ਸੰਮਤੀ ਨਾਲ ਨੰਬਰਦਾਰ ਦੇ ਸਿਰ ਤੇ ਨੈਸ਼ਨਲ ਜੁਆਇੰਟ ਸਕੱਤਰ ਦਾ ਤਾਜ  ਰੱਖ ਕੇ ਉਹਨਾਂ ਦੀ ਜਿੰਮੇਵਾਰੀ ਵਿੱਚ  ਹੋਰ ਵੀ ਵਾਧਾ ਕੀਤਾ । ਪੰਜਾਬ ਵਿੱਚੋਂ ਉਨਾਂ ਨਾਲ ਗਏ ਸਾਬਕਾ ਇੰਜੀਨੀਅਰ ਗੁਰਬੀਰ ਸਿੰਘ ਮੀਨ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਫੈਡਰੇਸ਼ਨ ਵੱਲੋਂ ਸਨਮਾਨ ਕਰਕੇ ਉਹਨਾਂ ਦੇ ਹੌਸਲੇ ਹੋਰ ਬੁਲੰਦ ਕੀਤੇ । ਹਰਿਆਣਾ ਦੇ ਉੱਘੇ ਦੌੜਾਕ ਗੁਲਾਬ ਸਿੰਘ ਦਲਾਲ ਨੂੰ ਪ੍ਰਧਾਨ ਅਤੇ ਤਾਮਿਲਨਾਡੂ ਤੋਂ ਰਾਮਾ ਮੂਰਤੀ ਨੂੰ  ਜਨਰਲ ਸਕੱਤਰ ਦਾ ਅਹੁੱਦਾ ਦੇ ਕੇ ਫੈਡਰੇਸ਼ਨ ਵਿੱਚ ਰਹਿ ਕੇ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਪ੍ਰਣ ਕਰਾਇਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਤਰਾਸ਼ਟਰੀ ਖਿਡਾਰੀ ਨੰਬਰਦਾਰ ਆਪਣੀ ਜਵਾਨੀ ਤੋਂ ਲੈ ਕੇ ਖੇਡਾਂ ਦੇ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਨੈਸ਼ਨਲ , ਏਸ਼ੀਅਨ ਅਤੇ ਵਰਲਡ ਗੇਮਾਂ ਵਿੱਚ ਭਾਗ ਲੈ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਚੁੱਕਾ ਹੈ। ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ਚ ਕੀ ਰੱਖਿਆ ਗੀਤ ਦੇ ਬੋਲਾਂ ਅਨੁਸਾਰ ਨੰਬਰਦਾਰ ਆਪਣੇ ਸਾਥੀਆਂ ਮੋਹਣ ਲਾਲ ਬਾਂਸਲ ਬਠਿੰਡਾ ਆਦਿ ਨੂੰ ਨਾਲ ਲੈ ਕੇ ਮਿਲਖਾ ਸਿੰਘ ਵੈਟਰਨ ਅਥਲੈਟਿਕਸ ਕਲੱਬ ਬਣਾ ਕੇ ਹਰ ਸਾਲ ਸਟੇਟ ਮੀਟ ਕਰਵਾਉਂਦਾ ਹੈ ਤਾਂ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਵੱਲ ਹੋਵੇ। ਪੁੱਛਣ ਤੇ ਨੰਬਰਦਾਰ ਨੇ ਦੱਸਿਆ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਖੇਡ ਦੇ ਗਰਾਊਂਡ  ਨਾਲ ਜੋੜ ਕੇ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਪਾਰਟੀਸਿਪੇਟ ਕਰਾਉਣਗੇ ਅਤੇ ਅਗਲੇ ਸਾਲ ਜਪਾਨ ਵਿੱਚ ਹੋਣ ਵਾਲੀਆਂ ਵਰਲਡ ਗੇਮਾਂ ਵਿੱਚ ਭਾਗ ਲੈਣਗੇ। ਅਜਿਹੇ ਖਿਡਾਰੀ ਤੇ ਇਲਾਕੇ ਨੂੰ ਮਾਣ ਹੈ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *