ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਚੋਣ: ਰਵਿੰਦਰ ਲੂਥਰਾ ਜ਼ਿਲ੍ਹਾ ਪ੍ਰਧਾਨ ਤੇ ਦਰਸ਼ਨ ਸਿੰਘ ਪਤਲੀ ਬਣੇ ਜਨਰਲ ਸਕੱਤਰ

Spread the love
ਫਿਰੋਜ਼ਪੁਰ 15 ਜੁਲਾਈ  (ਅਸ਼ੋਕ ਭਾਰਦਵਾਜ) ਭਾਈ ਮਰਦਾਨਾ ਯਾਦਗਾਰੀ ਹਾਲ ਫਿਰੋਜ਼ਪੁਰ ਵਿਖੇ ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੇ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਿਸ ਵਿੱਚ ਇਸਤਰੀ ਪੈਨਸ਼ਨਰਜ਼ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।ਇਸ ਕਨਵੈਨਸ਼ਨ ਵਿੱਚ ਸਰਵ ਸ੍ਰੀ ਪਵਨ ਭੰਡਾਰੀ, ਸ਼ਾਮ ਲਾਲ ਸਚਦੇਵਾ, ਦਰਸ਼ਨ ਸਿੰਘ ਪਤਲੀ, ਰਾਜਿੰਦਰ ਸ਼ਰਮਾ, ਪ੍ਰੀਤਮ ਸਿੰਘ ਗਿੱਲ, ਪ੍ਰੀਤਮ ਸਿੰਘ ਸਾਮਾਂ, ਐਸ਼ਲੀ ਸ਼ਰਮਾ, ਹਰਪ੍ਰੀਤ ਸਿੰਘ ਥਿੰਦ, ਨਵਤੇਜ ਸਿੰਘ, ਕੁਲਦੀਪ ਸਿੰਘ ਖੁੰਗਰ,ਨੀਲਮ ਛਾਬੜਾ, ਪਰਮਜੀਤ ਕੌਰ, ਦਲਜੀਤ ਕੌਰ,ਮੰਜੂ ਬਾਲਾ, ਰਜਨੀਸ਼ ਬਾਲੀ, ਆਸ਼ਾ ਦੇਵੀ, ਸਰੋਜ਼ ਬਾਲਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਦਾ ਗਠਨ ਕੀਤਾ ਗਿਆ।ਇਸ ਕਨਵੈਨਸਨ ਦੀ ਸ਼ੁਰੂਆਤ ਰਵਿੰਦਰ ਲੂਥਰਾ ਵੱਲੋਂ ਕੀਤੀ ਗਈ ਅਤੇ ਉਹਨਾਂ ਪੰਜਾਬ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ਼ ਕੀਤੇ ਵਾਅਦੇ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ,ਵੱਖ ਵੱਖ ਵਿਭਾਗਾਂ ਵਿਚਆਉਟਸੋਰਸ,ਕੰਨਟਰੈਕਟ,ਡੇਲੀਵੇਜਿਜ ਅਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਪੈਨਸ਼ਨਰਾਂ ਤੇ 2.59 ਦਾ ਫਾਰਮੂਲਾ ਲਾਗੂ ਕਰਨਾ,ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਅਤੇ ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ ਆਦਿ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।ਇਸ ਕੈਨਵੇਨਸਨ ਵਿੱਚ ਫੈਸਲਾ ਕੀਤਾ ਗਿਆ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਚੋਣ ਕੀਤੀ ਗਈ ਜਿਸ ਵਿੱਚ ਰਵਿੰਦਰ ਲੂਥਰਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਪਤਲੀ ਜਨਰਲ ਸਕੱਤਰ,ਪਵਨ ਮਨਚੰਦਾ ਤੇ ਕੰਵਲਜੀਤ ਕੌਰ ਵਿੱਤ ਸਕੱਤਰ,ਅਸੈਲੀ ਸ਼ਰਮਾ, ਪ੍ਰੀਤਮ ਸਿੰਘ ਗਿੱਲ, ਰਾਜਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਸ਼ਾਮ ਲਾਲ ਸਚਦੇਵਾ,ਰੰਗਤ ਰਾਮ, ਪਰਮਜੀਤ ਕੌਰ ਮੀਤ ਪ੍ਰਧਾਨ,ਪੂਰਨ ਚੰਦ, ਪ੍ਰੀਤਮ ਸ਼ਾਮਾਂ, ਬੇਅੰਤ ਸਿੰਘ ਸੰਘਾ ਸਕੱਤਰ, ਦਲਬੀਰ ਸਿੰਘ, ਹਰਪ੍ਰੀਤ ਸਿੰਘ ਥਿੰਦ,ਨਵਇੰਦਰ ਸਿੰਘ ਜੋਸਨ ਜੱਥੇਬੰਦਕ ਸਕੱਤਰ, ਸੁਭਾਸ਼ ਆਨੰਦ, ਰਾਜੇਸ਼ ਹਾਡਾ ਪ੍ਰੈਸ ਸਕੱਤਰ,ਪਵਨ ਭੰਡਾਰੀ, ਕੁਲਦੀਪ ਸਿੰਘ ਖੁੰਗਰ, ਸਰੋਜ਼ ਬਾਲਾ ਮੁੱਖ ਸਲਾਹਕਾਰ, ਹਰਪ੍ਰੀਤ ਸਿੰਘ ਸੋਢੀ, ਨੀਲਮ ਛਾਬੜਾ ਆਡੀਟਰ, ਸ਼ੇਖਰ, ਬਲਜੀਤ ਸਿੰਘ, ਦਵਿੰਦਰ ਸਿੰਘ ਬਜਾਦੀਪੁਰੀ, ਆਸ਼ਾ ਦੇਵੀ, ਮੰਜੂ ਬਾਲਾ,ਵਿਕਟਰ, ਦਲਜੀਤ ਕੌਰ ਪਾਰਪੇਗੰਡਾ ਸਕੱਤਰ ਚੁਣੇ ਗਏ।ਇਜ ਮੋਕੇ ਤੇ ਵਿਸ਼ੇਸ਼ ਤੌਰ ਤੇ ਰਮਨ ਅੱਤਰੀ ਕਨਵੀਨਰ ਤਾਲਮੇਲ ਕਮੇਟੀ ਪੈਰਾਂ ਮੈਡੀਕਲ,ਰਾਜ ਕੁਮਾਰ ਕੁੱਕੜ, ਅੰਕੁਸ ਭੰਡਾਰੀ,ਰਾਕੇਸ਼ ਗਿੱਲ, ਸੁਤੰਤਰ ਸਿੰਘ, ਰਵਿੰਦਰ ਸ਼ਰਮਾ, ਰਾਕੇਸ਼ ਕੰਬੋਜ, ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਸਾਂਝੇ ਸੰਘਰਸ਼ ਲੜਨ ਦਾ ਵਿਸ਼ਵਾਸ ਦਿਵਾਇਆ।
  • Related Posts

    ਸਰਬਜੋਤ ਸਿੰਘ ਧੰਜਲ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ਦਾ ਸਵਾਗਤ 

    Spread the love

    Spread the love ਅੰਮ੍ਰਿਤਸਰ, 15 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ ਗਈਆਂ ਨਿਯੁਕਤੀ ਦੇ ਤਹਿਤ ਆਮ ਆਦਮੀ ਪਾਰਟੀ–ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ…

    ਪਿੰਡ ਬੈਵਲ ਮੰਜ  ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ( ਪੰਜਾਬ)

    Spread the love

    Spread the love ਨਾਮ ਨਵਦੀਪ ਸਿੰਘ ਪਿਤਾ ਦਾ ਨਾਂ ਸਰਦਾਰ ਅਮਰੀਕ ਸਿੰਘ ਮਾਤਾ ਦਾ ਨਾਂ ਸਰਦਾਰਨੀ ਕੁਲਵੰਤ ਕੌਰ ਪਿੰਡ ਬੈਵਲ ਮੰਜ  ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ( ਪੰਜਾਬ)

    Leave a Reply

    Your email address will not be published. Required fields are marked *