ਮੱਲਾਂਵਾਲਾ ਖੇਤਰ ਵਿੱਚ ਫੂਡ ਸੇਫਟੀ ਵਿੰਗ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ, ਪੰਜ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ.

Spread the love
ਫਿਰੋਜ਼ਪੁਰ, 15 ਜੁਲਾਈ (ਅਸ਼ੋਕ ਭਾਰਦਵਾਜ) ਫੂਡ ਸੇਫਟੀ ਵਿੰਗ, ਸਿਹਤ ਵਿਭਾਗ, ਫਿਰੋਜ਼ਪੁਰ ਵੱਲੋਂ ਅੱਜ ਮੱਲਾਂਵਾਲਾ ਖੇਤਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਮਕ, ਹਲਦੀ, ਫਰੂਟ ਮਿਕਸ ਜੂਸ, ਸੂਜੀ ਅਤੇ ਆਟਾ ਬਿਸਕੁਟ ਦੇ ਕੁੱਲ ਪੰਜ ਸੈਂਪਲ ਭਰ ਕੇ ਜਾਂਚ ਲਈ ਸਰਕਾਰੀ ਪ੍ਰਯੋਗਸ਼ਾਲਾ ਨੂੰ ਭੇਜੇ ਗਏ। ਜਾਂਚ ਦੌਰਾਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵਿੱਚ ਸਫ਼ਾਈ ਬਣਾਈ ਰੱਖਣ, ਖਾਧ ਪਦਾਰਥਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰੇ ਢੰਗ ਨਾਲ ਸਟੋਰ ਕਰਨ, ਮਿਆਦ (Expiry Date) ਦੀ ਨਿਯਮਿਤ ਜਾਂਚ ਕਰਨ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਲਾਜ਼ਮੀ ਫੂਡ ਸੇਫਟੀ ਲਾਇਸੈਂਸ/ਰਜਿਸਟ੍ਰੇਸ਼ਨ ਪ੍ਰਾਪਤ ਕਰਕੇ ਉਸ ਨੂੰ ਦੁਕਾਨ ਵਿੱਚ ਪ੍ਰਦਰਸ਼ਿਤ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਫੂਡ ਸੇਫਟੀ ਅਧਿਕਾਰੀਆਂ ਨੇ ਬਰਸਾਤੀ ਮੌਸਮ ਦੌਰਾਨ ਖਾਧ ਪਦਾਰਥਾਂ ਦੀ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਨਮੀ ਕਾਰਨ ਦਾਲਾਂ, ਚੌਲਾਂ, ਆਟੇ, ਸੂਜੀ ਅਤੇ ਹੋਰ ਖਾਧ ਪਦਾਰਥਾਂ ਵਿੱਚ ਕੀੜੇ ਅਤੇ ਫਫੂੰਦੀ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਸਾਰੇ ਖਾਧ ਪਦਾਰਥ ਸੁੱਕੀ, ਸਾਫ਼-ਸੁਥਰੀ ਅਤੇ ਹਵਾਦਾਰ ਥਾਂ ‘ਤੇ ਹੀ ਸਟੋਰ ਕੀਤੇ ਜਾਣ ਅਤੇ ਖਰਾਬ ਜਾਂ ਸ਼ੱਕੀ ਖਾਧ ਪਦਾਰਥਾਂ ਦੀ ਵਿਕਰੀ ਨਾ ਕੀਤੀ ਜਾਵੇ। ਫੂਡ ਸੇਫਟੀ ਵਿੰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਸਾਫ਼-ਸੁਥਰੀਆਂ ਅਤੇ ਲਾਇਸੈਂਸਸ਼ੁਦਾ ਦੁਕਾਨਾਂ ਤੋਂ ਹੀ ਖਾਣ-ਪੀਣ ਦੀਆਂ ਵਸਤੂਆਂ ਖਰੀਦਣ। ਜੇਕਰ ਕਿਸੇ ਵੀ ਮਿਲਾਵਟੀ ਜਾਂ ਗੈਰ-ਮਿਆਰੀ ਖਾਧ ਪਦਾਰਥ ਸਬੰਧੀ ਕੋਈ ਸ਼ੱਕ ਹੋਵੇ ਤਾਂ ਇਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਉਪਲਬਧ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
  • Related Posts

    ਪਿੰਡ ਬੈਵਲ ਮੰਜ  ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ( ਪੰਜਾਬ)

    Spread the love

    Spread the love ਨਾਮ ਨਵਦੀਪ ਸਿੰਘ ਪਿਤਾ ਦਾ ਨਾਂ ਸਰਦਾਰ ਅਮਰੀਕ ਸਿੰਘ ਮਾਤਾ ਦਾ ਨਾਂ ਸਰਦਾਰਨੀ ਕੁਲਵੰਤ ਕੌਰ ਪਿੰਡ ਬੈਵਲ ਮੰਜ  ਤਹਿਸੀਲ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ( ਪੰਜਾਬ)

    ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਕੋਸ਼ਿਸ਼ ਨੂੰ ਪਿਆ ਬੂਰ ਨੂਰਪੁਰਬੇਦੀ ਵਿੱਚ ਇੰਨਡੋਰ ਸਟੇਡੀਅਮ ਦਾ ਨਿਰਮਾਣ ਜੰਗੀ ਪੱਧਰ ‘ਤੇ ਸ਼ੁਰੂ

    Spread the love

    Spread the loveਨੂਰਪੁਰਬੇਦੀ: ਦਲਜੀਤ ਚਨੌਲੀ =ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਲਗਾਤਾਰ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨ ਨੂਰਪੁਰਬੇਦੀ ਵਿੱਚ ਇੱਕ ਕਰੋੜ ਰੁਪਏ ਦੀ…

    Leave a Reply

    Your email address will not be published. Required fields are marked *