ਪੰਜਾਬ ਦੀ ਸਿਆਸਤ ਡਾਵਾਂ ਡੋਲ  ਪੰਜਾਬ ਨੂੰ ਤਾਂ ਸਿਰਫ ਹੁਣ ਪਰਮਾਤਮਾ ਹੀ ਬਚਾ ਸਕਦਾ ਹੈ ਰੌਲਾ ਸਿਰਫ ਸਿਆਸਤ ਦੀ ਕੁਰਸੀ ਦਾ : 4 ਥੰਮ੍ਹ ਵੀ ਢਹਿ ਗਏ, ਬਚਿਆ ਸਿਰਫ ਲੋਕਾਂ ਦਾ ਸਬਰ

Spread the love
 ਕਾਂਗਰਸ ਨੂੰ ਆਪਸੀ ਲੜਾਈ ਮਾਰਦੀ ਭਾਜਪਾ ਨੂੰ ਪੰਜਾਬੀ ਜਨਤਾ ਨਹੀਂ ਸਵੀਕਾਰ ਦੀ ਅਕਾਲੀਆਂ ਦਾ ਲੋਕਾਂ ਨਾਤਾ ਟੁੱਟਿਆ ਝਾੜੂ ਵਾਲਿਆਂ ਤੋਂ ਹਰ ਵਰਗ ਪਿਆ ਅੱਕਿਆਪੰਜਾਬ ਦੀ ਸਿਆਸਤ ਅੱਜ ਚੁਰਾਹੇ ਤੇ ਖੜੀ ਹੈ। ਚਾਰੇ ਪਾਸੇ ਵੇਖੋ ਤਾਂ ਸਿਰਫ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ।
. ਕਾਂਗਰਸ ਨੂੰ ਆਪਸੀ ਲੜਾਈ ਮਾਰ ਗਈ
ਜਿਸ ਪਾਰਟੀ ਨੇ 100 ਸਾਲ ਰਾਜ ਕੀਤਾ, ਅੱਜ ਉਹੀ। ਮਿਲਦੀਆਂ ਜੀ। ਜ਼ਮੀਨ ਨਾਲ ਜੁੜਨਾ ਪੈਂਦਾ ਹੈ।
 ਜਿਸ ਪਾਰਟੀ ਨੂੰ ਪੰਜਾਬ ਦੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੋਰ ਸਿੰਘ ਨੇ
ਭੂਪੇਸ਼ ਬਘੇਲ ਨਾਲ ਮੀਟਿੰਗ ‘ਚ ਕੀਤੀਆਂ ਅਹਿਮ ਗੱਲਾਂ ਰਾਜੇ ਵੜਿੰਗ ਦੇ ਦਬਾਅ ਹੇਠ ਮੇਰੇ ਪੁੱਤ ਦਾ ਸੰਸਕਾਰ ਹੋਇਆ ਵੜਿੰਗ ਕਰਕੇ ਕਾਂਗਰਸ ‘ਚ ਗੁੱਟਬੰਦੀ ਹੈ
ਕਾਂਗਰਸ ਨੂੰ ਬਚਾਉਣ ਲਈ ਵੜਿੰਗ ਨੂੰ ਅਸਤੀਫ਼ਾ ਦੇਣਾ ਚਾਹੀਦਾ
ਸੱਚ ਤੇ ਇਨਸਾਫ਼ ਦੀ ਲੜਾਈ ਜਾਰੀ ਰਹੇਗੀ ਪਰ ਬੜੀ ਹੀ ਸ਼ਰਮ ਵਾਲੀ ਗੱਲ ਹੈ ਕਿ ਪਿਉ ਨੂੰ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਲਈ ਹੀ ਪਾਰਟੀ ਦੇ ਖਿਲਾਫ ਬੋਲਣਾ ਪਵੇ
. ਅਕਾਲੀਆਂ ਦੀ ਆਪਸੀ ਫੁੱਟ ਕਾਰਨ ਲੋਕਾਂ ਨਾਲੋ ਇਹਨਾਂ ਦਾ ਨਾਤਾ ਟੁੱਟਿਆ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਅਕਾਲੀ ਦਲ ‘ਚ ਨਾ ਕੋਈ ਦਿਸ਼ਾ ਹੈ, ਨਾ ਕੋਈ ਡੋਰ।ਪਰ ਸਭ ਤੋਂ ਵੱਡੀ ਸੱਚਾਈ ਸਾਹਮਣੇ ਆਈ ਕਿ ਜੋ ਆਪਣੇ ਆਪ ਨੂੰ ਟਕਸਾਲੀ ਅਕਾਲੀ ਲੀਡਰ ਅਖਵਾਉਂਦੇ ਸਨ ਉਹਨਾਂ ਨੇ ਰਾਜ ਭਾਗ ਤਾਂ ਭੋਗਿਆ  ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਪਰ ਉਹ ਸਿਆਸੀ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਛੱਡ ਕੇ ਆਪੋ ਆਪਣੇ ਨਵੇ ਦਲ ਬਣਾ ਲਏ ਸਾਰੇ ਹੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣ ਲਈ ਬਾਹਲੇ ਹੀ ਕਾਹਲੇ ਹਨ। ਪਰ  ਬੁਧੀਜੀਵੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਮਨਜੂਰ ਨਹੀਂ ਹੈ। ਪਰ ਇਹ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਹੀ ਤਹਿ ਕਰਨਗੀਆਂ ਕਿ ਪੰਜਾਬ ਦੇ ਵੋਟਰ ਕਿਸ ਕਰਵਟ ਰੰਗ ਬਦਲਦੇ ਹਨ
. ਭਾਜਪਾ ਨੂੰ ਪੰਜਾਬੀ ਜਨਤਾ ਸਵੀਕਾਰ ਨਹੀਂ ਕਰਦੀ ਕਿਸਾਨੀ ਅੰਦੋਲਨ ਤੋ ਬਾਅਦ ਜੋ ਭਾਜਪਾ ਅਤੇ ਪੰਜਾਬ ਦੇ ਲੋਕਾਂ ਦੇ ਵਿੱਚਕਾਰ ਖਾਈ ਬਣੀ ਹੈ ਉਹ ਹੋਰ ਵੀ ਡੂੰਘੀ ਹੋ ਗਈ ਹੈ। ਜੋ ਕਿ ਕਦੇ ਵੀ ਨਹੀ ਭਰ ਸਕਦੀ ਖ਼ਾਲੀ ਨਾਅਰੇ ਮਾਰਨ ਨਾਲ ਕੁਰਸੀ ਨਹੀ ਮਿਲਦੀ ਲੋਕਾਂ ਦੇ ਕੰਮ ਜ਼ਮੀਨੀ ਪੱਧਰ ਤੇ ਆ ਕੇ ਕਰਨੇ ਪੈਂਦੇ ਹਨ ਤਾਂ ਹੀ ਕੁਰਸੀ ਮਿਲਣ ਦੀ ਆਸ ਹੁੰਦੀ ਹੈ। ਬਾਕੀ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਉਸ ਵਿੱਚ ਪੰਜਾਬ ਦੇ ਵੋਟਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ 2027ਦੀ ਉਡੀਕ ਕਰੋ
4. ਝਾੜੂ ਵਾਲਿਆਂ ਤੋਂ ਹਰ ਵਰਗ ਫਿਰੇ ਅੱਕਿਆ ਬਦਲਾਅ ਦੇ ਨਾਂ ਤੇ ਆਈ ਸਰਕਾਰ ਤੋਂ ਅੱਜ ਅਧਿਆਪਕ ਅੱਕੇ, ਮੁਲਾਜ਼ਮ ਅੱਕੇ, ਕਾਰੋਬਾਰੀ ਅੱਕੇ, ਕਿਸਾਨ ਅੱਕੇ।
ਵਾਅਦੇ ਵੱਡੇ, ਪਰ ਜ਼ਮੀਨ ਤੇ ਕੰਮ ਜ਼ੀਰ
ਅਤੇ ਵਿਚਕਾਰ ਕੌਣ ਪਿਸ ਰਿਹਾ ਹੈ ? ਆਮ ਲੋਕ ਵੋਟਾਂ ਵੇਲੇ ਸਾਰੇ ਇਹ ਨਾਅਰੇ ਮਾਰਦੇ, ਲੋਕ ਇਹਨਾਂ ਦੀ ਚੱਕੀ ਵਿੱਚ ਫਸ ਗਏ ਵਿਚਾਰੇ
-ਚੋਣਾਂ ਆਉਂਦੀਆਂ ਨੇ ਝੂਠੇ ਵਾਅਦੇ, ਵੱਡੇ ਨਾਅਰੇ, ਮੁਫਤ ਦੀਆਂ ਸਕੀਮਾਂ।
ਵੋਟਾਂ ਤੋਂ ਬਾਅਦ ? ਫਿਰ ਉਹੀ ਟੂ-ਟੂ, ਉਹੀ ਲੜਾਈ, ਉਹੀ ਕੁਰਸੀ ਦੀ ਖਿੱਚੋਤਾਣ।
ਹੇਅਰ ਮੈਟਰ ਲੋਕ ਕੀ ਕਹਿੰਦੇ ਨੇ
ਗਲੀ ਚ, ਪਿੰਡ ਚ, ਸ਼ਹਿਰ ਚ ਇੱਕੋ ਸਵਾਲ -ਕੀ ਪੰਜਾਬ ਚ ਹੁਣ ਕੋਈ ਅਜਿਹੀ ਲੀਡਰਸ਼ਿਪ ਬਚੀ ਹੈ ਜੋ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕਰੇ ?
ਕੀ ਸਾਨੂੰ ਫਿਰ ਕਿਸੇ ਨਵੇਂ ਬਰੋਲੇ ਦੀ ਉਡੀਕ ਕਰਨੀ ਪਵੇਗੀ?
ਆਖਰੀ ਗੱਲ
ਪੰਜਾਬ ਨੂੰ ਹੁਣ ਪਾਰਟੀ ਨਹੀਂ, ਪੰਜਾਬ ਚਾਹੀਦਾ ਹੈ।
ਜਿਸ ਦਿਨ ਲੀਡਰ ਕੁਰਸੀ ਤੋਂ ਉੱਤਰ ਕੇ ਲੋਕਾਂ ਚ ਬੈਠਣਗੇ, ਉਸ ਦਿਨ ਪੰਜਾਬ ਫਿਰ ਸਿਰ ਉੱਚਾ ਕਰੇਗਾ।ਨਹੀਂ ਤਾਂ ਟੂ-ਟੂ ਹੁੰਦੀ ਰਹੂਂਗੀ ਗਲੀ-ਗਲੀ, ਅਤੇ ਲੋਕ ਰੋਂਦੇ ਰਹਿਣਗੇ।
ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ਮੋਬਾਈਲ 9814009561
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *