*ਮੋਦੀ ਗਰੀਬਾਂ ਦੀ ਮਨਰੇਗਾ ਖਾ ਗਿਆ, ਭਗਵੰਤ ਮਾਨ ਨੇ ਨੌਜਵਾਨਾਂ ਦੀ ਨੌਕਰੀ ਤੇ ਦਲਿਤ-ਪਛੜਿਆਂ ਦਾ ਕੋਟਾ ਖਾ ਲਿਆ: ਭਾਰਤੀ*  *ਖੰਨਾ ਵਿਖੇ ਪੰਚਾਇਤ ਮੰਤਰੀ ਸੌਂਧ ਦੀ ਕੋਠੀ ਘੇਰਨ ਗਏ ਮਨਰੇਗਾ ਮਜ਼ਦੂਰਾਂ ਤੇ ਮੁਲਾਜਮਾਂ ਉੱਪਰ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਬਰਸਾਈਆਂ*

Spread the love
ਖੰਨਾ, 15 ਜੁਲਾਈ (ਕੁਲਵਿੰਦਰ ਕੌਰ)=ਅੱਜ ਖੰਨਾ ਵਿਖੇ ਆਊਟਸੋਰਸਿੰਗ ਮੁਲਾਜ਼ਮਾ,ਮਨਰੇਗਾ ਮਜ਼ਦੂਰਾਂ,ਸਫਾਈ ਕਰਮਚਾਰੀਆਂ ਅਤੇ ਹੋਰ ਮਲਾਜ਼ਮ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਕਾਰਕੁਨਾਂ ਨੇ ਮਿਲ ਕੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਦੀ ਕੋਠੀ ਘੇਰਨ ਗਏ ਤਾਂ ਪ੍ਰਸ਼ਾਸਨ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਬਾਛੜਾਂ ਬਰਸਾਈਆਂ। ਇਸ ਤੋਂ ਪਹਿਲਾਂ ਖੰਨਾ ਵਿਖੇ ਮਿਊਸਪਲ ਕਾਰਪੋਰੇਸ਼ਨ ਦੇ ਦਫਤਰ ਦੇ ਸਾਹਮਣੇ ਇੱਕ ਪੱਕਾ ਧਰਨਾ ਸਫਾਈ ਕਰਮਚਾਰੀਆਂ ਦਾ ਵੀ ਚੱਲ ਰਿਹਾ ਹੈ। ਇਸ ਮੌਕੇ ਮਨਰੇਗਾ ਮਜ਼ਦੂਰ ਮਹਾਸੰਘ ਅਤੇ ਵੱਖ ਵੱਖ ਮੁਲਾਜ਼ਮ ਅਤੇ ਸਫਾਈ ਕਰਮਚਾਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸਾਹਿਬਾਨ ਭਾਰੀ ਗਿਣਤੀ ਵਿੱਚ ਖੰਨੇ ਦੀ ਪ੍ਰੇਮ ਭੰਡਾਰੀ ਪਾਰਕ ਵਿੱਚ ਪਹੁੰਚੇ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਉੱਪਰ ਗਰੀਬਾਂ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕ ਖਾਣ ਦੇ ਗੰਭੀਰ ਇਲਜ਼ਾਮ ਲਗਾਏ। ਇਸ ਮੌਕੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਆਗੂ ਅੰਮ੍ਰਿਤ ਸਿੰਘ ਭਾਰਤੀ ਸਾਥੀਆਂ ਸਮੇਤ ਇਸ ਰੋਸ ਧਰਨੇ ਦੀ ਹਮਾਇਤ ਕਰਨ ਪਹੁੰਚੇ। ਭਾਰਤੀ ਨੇ ਮੰਚ ਤੋਂ  ਸੰਬੋਧਨ ਕਰਦੇ ਹੋਏ ਆਖਿਆ ਕਿ ਮੰਤਰੀ ਤਰੁਣਪ੍ਰੀਤ ਸਿੰਘ ਸੌਧ ਜੋ ਖੰਨੇ ਦਾ ਵਿਧਾਇਕ ਅਤੇ ਕੈਬਨਟ ਮੰਤਰੀ ਹੈ ਹੰਕਾਰ ਦਾ ਭਰਿਆ ਹੋਇਆ ਹੈ ਜੋ ਕਿ ਕਦੇ ਵੀ ਮਜ਼ਦੂਰਾਂ, ਗਰੀਬਾਂ, ਮੁਲਾਜ਼ਮਾਂ,ਦਲਿਤਾਂ,ਪਛੜਿਆਂ ਦੇ ਹੱਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ। ਭਾਰਤੀ ਨੇ ਕਿਹਾ ਕਿ ਜਿਹੜੇ ਪੱਤਰਕਾਰ ਭਰਾ ਇਸ ਪ੍ਰੋਗਰਾਮ ਨੂੰ ਕਵਰ ਕਰਨ ਪਹੁੰਚੇ ਹਨ ਜਾਂ ਕਿਸੇ ਨਿੱਜੀ ਮਜਬੂਰੀ ਕਰਕੇ ਨਹੀਂ ਪਹੁੰਚ ਸਕੇ ਉਹ ਸ਼ਾਬਾਸ਼ ਦੇ ਪਾਤਰ ਹਨ ਪਰ ਕੁਝ ਪੱਤਰਕਾਰ ਪੱਤਰਕਾਰੀ ਦੇ ਟੈਗ ਹੇਠ ਸਰਕਾਰੀ ਐਡੀਟਰ ਬਣ ਕੇ ਲੋਕਾਂ ਦੀ ਆਵਾਜ਼ ਕੁਚਲਣ ਦਾ ਕੰਮ ਕਰ ਰਹੇ ਹਨ। ਭਾਰਤੀ ਨੇ ਕਿਹਾ ਕਿ ਅਜਿਹੀ ਹੰਕਾਰੀ ਸਰਕਾਰ ਅਤੇ ਇਹਨਾਂ ਦੇ ਮੁੱਖ ਮੰਤਰੀ ਅਤੇ ਮੰਤਰੀ ਵਿਧਾਇਕਾਂ ਦੇ ਹੰਕਾਰੀ ਰਵਈਏ ਖਿਲਾਫ ਲੋਕ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਇਹਨਾਂ ਦੀ ਧੌਣ ਚੋਂ ਕੀਲਾ ਕੱਢਣਗੇ। ਭਾਰਤੀ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਗਰੀਬਾਂ ਦੀ ਬਚੀ ਖੁਚੀ ਰੋਜ਼ ਮਰਾ ਦੀ ਜ਼ਿੰਦਗੀ ਗੁਜ਼ਾਰਨ ਵਾਲੀ ਮਨਰੇਗਾ ਸਕੀਮ ਖਾ ਗਈ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਲਿਤਾਂ ਪਛੜਿਆਂ ਦਾ ਕੋਟਾ ਖਾ ਗਈ ਤੇ ਨੌਜਵਾਨਾਂ ਦੀਆਂ ਨੌਕਰੀਆਂ ਖਾ ਗਈ। ਇਸ ਅਵਸਥਾ ਵਿੱਚ ਸਭ ਤੋਂ ਪੀੜਿਤ ਦੇਸ਼ ਦਾ ਮੂਲ ਨਿਵਾਸੀ ਬਹੁਜਨ ਸਮਾਜ ਹੈ ਅਤੇ ਅਸੀਂ ਬਹੁਜਨ ਸਮਾਜ ਨੂੰ ਅਪੀਲ ਕਰਦੇ ਹਾਂ ਕਿ ਆਓ ਬਹੁਜਨਾਂ ਦੀ ਅੱਜ ਦੀ ਬੁਲੰਦ ਆਵਾਜ਼ ਸੰਸਦ ਮੈਂਬਰ ਬਾਈ ਚੰਦਰਸ਼ੇਖਰ ਆਜ਼ਾਦ ਜੋ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਦੇ ਰਾਸ਼ਟਰੀ ਪ੍ਰਧਾਨ ਹਨ ਉਹਨਾਂ ਦੀ ਸੋਚ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧੀਏ ਅਤੇ ਆਪਣੇ ਹੱਕਾਂ ਦੀ ਬਹਾਲੀ ਖਾਤਰ ਸੱਤਾ ਪ੍ਰਾਪਤੀ ਦਾ ਰਾਹ ਚੁਣੀਏ। ਭਾਰਤੀ ਨੇ ਕਿਹਾ ਕਿ ਸਾਹਿਬ ਕਾਂਸ਼ੀ ਰਾਮ ਕਿਹਾ ਕਰਦੇ ਸਨ ਕਿ ਜਿਸ ਸਮਾਜ ਕੋਲ ਰਾਜ ਸੱਤਾ ਨਹੀਂ ਹੁੰਦੀ ਉਹ ਸਮਾਜ ਨਾਲ ਬੇਇਨਸਾਫੀ ਧੱਕਾ ਹੁੰਦਾ ਹੈ ਇਸ ਲਈ ਸਾਧਨਹੀਣ ਬਹੁਜਨ ਸਮਾਜ ਨੂੰ ਅਲਪਜਨ ਤੋ ਬਹੁਜਨ ਬਣਨਾ ਪਏਗਾ ਤਦ ਹੀ ਮੂਲ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਮਜ਼ਦੂਰ,ਮੁਲਾਜ਼ਮ ਅਤੇ ਸਫਾਈ ਕਰਮਚਾਰੀ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਇਸ ਪ੍ਰਦਰਸ਼ਨ ਵਿੱਚ ਪਹੁੰਚੇ ਅਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਰੱਜ ਕੇ ਫਿਟ ਲਾਹਨਤ ਪਾਈ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *