ਬਾਬਾ ਸਾਹਿਬ ਦੀ ਜੀਵਨੀ ‘ਤੇ 17ਵੀਂ ਪੁਸਤਕ ਪ੍ਰਤੀਯੋਗਤਾ 30 ਅਗਸਤ ਨੂੰ     ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਆਯੋਜਨ, ਮਾਛੀਵਾੜਾ ‘ਚ 3 ਕੇਂਦਰਾਂ ‘ਤੇ ਹੋਵੇਗੀ ਪ੍ਰੀਖਿਆ  

Spread the love
ਮਾਛੀਵਾੜਾ ਸਾਹਿਬ 2 ਅਗਸਤ (ਸੁੱਚਾ ਬੰਗੜ)- ਸਮਾਜ ‘ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਨੂੰ ਫੈਲਾਉਣ ਦੇ ਮਕਸਦ ਨਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਕਰਵਾਈ ਜਾਣ ਵਾਲੀ 17ਵੀਂ ਪੁਸਤਕ ਪ੍ਰਤੀਯੋਗਤਾ ਇਸ ਵਾਰ 30 ਅਗਸਤ  ਦਿਨ ਐਤਵਾਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦੇਣ ਲਈ ਅੱਜ ਅੰਬੇਡਕਰ ਚੌਂਕ,  ਮਾਛੀਵਾੜਾ ਸਾਹਿਬ ਵਿਖੇ ਇੱਕ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਅਤੇ ਸਮਰਾਲਾ ਪ੍ਰਧਾਨ ਬਲਵੀਰ ਚੰਦ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ‘ਚ ਪ੍ਰੀਖਿਆ ਲਈ 3 ਕੇਂਦਰ ਬਣਾਏ ਗਏ ਹਨ।ਲੜਕੀਆਂ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਛੀਵਾੜਾ ਸਾਹਿਬ,ਲੜਕਿਆਂ ਲਈ ਐੱਸ.ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਅਤੇ  ਲੜਕਿਆਂ ਲਈ  ਮਾਤਾ ਹਰਦੇਈ ਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ ਵਿੱਖੇ ਹੋਵੇਂਗੀ।ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗਾ। ਪ੍ਰੀਖਿਆ ਨੂੰ ਸਫਲ ਬਣਾਉਣ ਲਈ ਪ੍ਰਿੰਸੀਪਲ  ਹਰਦੀਪ ਕੌਰ, ਪ੍ਰਿੰਸੀਪਲ ਨਿਰੰਜਨ ਸੁਖਮਨ ਅਤੇ ਪ੍ਰਿੰਸੀਪਲ ਦਵਿੰਦਰ ਸਿੰਘ ਸਮੇਤ ਸਕੂਲ ਸਟਾਫ ਦਾ ਵਿਸ਼ੇਸ਼ ਸਹਿਯੋਗ ਲਿਆ ਜਾ ਰਿਹਾ ਹੈ।ਪ੍ਰਤੀਯੋਗਤਾ ਦੇ ਨਤੀਜੇ 1 ਨਵੰਬਰ 2026 ਨੂੰ ਅੰਬੇਡਕਰ ਸਕੂਲ ਆਫ ਥੌਟ ਪਿੰਡ ਡੱਲੇਵਾਲ ਨੇੜੇ ਗੁਰਾਇਆ, ਜ਼ਿਲ੍ਹਾ ਜਲੰਧਰ ਵਿਖੇ ਐਲਾਨੇ ਜਾਣਗੇ।ਪ੍ਰਤੀਯੋਗੀਆਂ ਨੂੰ 3 ਗਰੁੱਪਾਂ ‘ਚ ਵੰਡਿਆ ਗਿਆ ਹੈ।ਪਹਿਲਾ ਗਰੁੱਪ 6ਵੀਂ ਤੋਂ 8ਵੀਂ ਜਮਾਤ,ਪਹਿਲਾ ਇਨਾਮ 25,000, ਦੂਜਾ 15,000, ਤੀਜਾ 10,000 ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ।ਦੂਜਾ ਗਰੁੱਪ 9ਵੀਂ ਤੋਂ 12ਵੀਂ ਜਮਾਤ,ਪਹਿਲਾ ਇਨਾਮ 50,000, ਦੂਜਾ 20,000, ਤੀਜਾ 10,000 ਰੁਪਏ ਦਿੱਤੇ ਜਾਣਗੇ।ਤੀਜਾ ਗਰੁੱਪ  12ਵੀਂ ਤੋਂ 40 ਸਾਲ ਉਮਰ ਤੱਕ, ਪਹਿਲਾ ਇਨਾਮ 50,000, ਦੂਜਾ 20,000, ਤੀਜਾ 10,000 ਰੁਪਏ ਸਨਮਾਨ ਰਾਸ਼ੀ ਵਜੋਂ ਦਿੱਤੇ ਜਾਣਗੇ।ਇਸ ਤੋਂ ਇਲਾਵਾ ਸਾਰੇ ਗਰੁੱਪਾਂ ‘ਚੋਂ ਮੈਰਿਟ ‘ਚ ਆਉਣ ਵਾਲੇ ਪਹਿਲੇ 255 ਵਿਦਿਆਰਥੀਆਂ ਨੂੰ 1,000-1,000 ਰੁਪਏ ਅਤੇ ਹਰੇਕ ਸੈਂਟਰ ਦੇ ਟਾਪਰ ਨੂੰ 500 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਜਾਵੇਗਾ।ਇਸ ਮੀਟਿੰਗ ‘ਚ ਸੁਖਦੇਵ ਬਿੱਟੂ ਪ੍ਰਧਾਨ, ਰਾਕੇਸ਼ ਕੁਮਾਰ ਸ਼ਿੰਦੂ ਸਕੱਤਰ  ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ, ਨਿਰੰਜਨ ਸਿੰਘ ਨੂਰ, ਪਰਮਜੀਤ ਨੀਲੋਂ, ਧਰਮਵੀਰ ਪਾਮੇਂ, ਛਿੰਦਰਪਾਲ ਸਿੰਘ ਫੌਜੀ, ਹਰੀ ਰਾਮ ਗੁਰੂਗੜ੍ਹ, ਅਸ਼ਵਨੀ ਕੁਮਾਰ ਸਮੇਤ ਕਈ ਸਮਾਜ ਸੇਵੀ ਹਾਜ਼ਰ ਸਨ। ਸਾਰਿਆਂ ਨੇ ਪ੍ਰਤੀਯੋਗਤਾ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ‘ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।ਹੋਰ ਜਾਣਕਾਰੀ ਲਈ  ਇਨਾ ਨੰਬਰਾਂ ਉੱਪਰ ਸੰਪਰਕ ਕਰੋ 99141-47276, 98762-09610
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *