ਸ਼ਰਾਰਤੀ ਅਨਸਰਾਂ ਨੇ ਕਾਠਗੜ੍ਹ ‘ਚ ਬੱਚਿਆਂ ਦੇ ਪਾਰਕ ਵਿੱਚ ਲੱਗੇ ਝੂਲੇ ਅਤੇ ਗੇਟ ਦੇ ਪਿੱਲਰ ਨੂੰ ਤੋੜਿਆ 

Spread the love
ਨਵਾਂਸ਼ਹਿਰ /ਕਾਠਗੜ੍ਹ, 2 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਵਿੱਚ ਡੇਰਾ ਬਾਬਾ ਸੈਦ ਨਵਾਬ ਦੇ ਨੇੜੇ ਬੱਚਿਆਂ ਦੇ ਖੇਡਣ ਅਤੇ ਬਜ਼ੁਰਗਾਂ ਦੇ ਘੁੰਮਣ ਫਿਰਨ ਲਈ ਬਣਾਏ ਗਏ ਪਾਰਕ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਸਮੇਂ ਲੱਗੇ ਝੂਲੇ ਅਤੇ ਪਾਰਕ ਦੇ ਐਂਟਰੀ ਗੇਟ ਦੇ ਪਿੱਲਰ ਨੂੰ ਤੋੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।  ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਦੇ ਪਤੀ ਅਤੇ ਡੇਰਾ ਬਾਬਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਸਾਈਂ ਕਾਲੇ ਸ਼ਾਹ ਨੇ ਪਾਰਕ ਵਿੱਚ ਬੱਚਿਆਂ ਦੇ ਸੁੱਟੇ ਗਏ ਝੂਲੇ ਅਤੇ ਐਂਟਰੀ ਗੇਟ ਦੇ ਤੋੜੇ ਪਿੱਲਰ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਕੁੱਝ ਈਰਖਾਲੂ ਤੇ ਸ਼ਰਾਰਤੀ ਅਨਸਰਾਂ ਦੁਆਰਾ ਇਹ ਕੰਮ ਰਾਤ ਸਮੇਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪਾਰਕ ਵਿੱਚ ਬੱਚੇ ਆ ਕੇ ਖੇਡਦੇ ਅਤੇ ਝੂਲਿਆਂ ਦਾ ਆਨੰਦ ਲੈਂਦੇ ਹਨ ਜਦਕਿ ਬਜ਼ੁਰਗ ਸੈਰ ਕਰਦੇ ਹੋਏ ਮਾਨਸਿਕ ਖੁਸ਼ੀ ਮਹਿਸੂਸ ਕਰਦੇ ਹਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਪਾਰਕ ਦਾ ਇੱਕ ਪਿੱਲਰ ਕਿਸੇ ਨੇ ਤੋੜ ਦਿੱਤਾ ਸੀ ਜਿਸ ਨੂੰ ਠੀਕ ਕਰਾਉਣ ਦਾ ਕੰਮ ਅਜੇ ਚੱਲ ਹੀ ਰਿਹਾ ਹੈ ਕਿ ਹੁਣ ਕਿਸੇ ਨੇ ਪਾਰਕ ਨੂੰ ਹੋਰ ਨੁਕਸਾਨ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਕਿ ਆਪਣੇ ਨਗਰ ਜਾਂ ਪਿੰਡ ਨੂੰ ਸੁੰਦਰ ਬਣਾਉਣ ਲਈ ਜਿਸ ਤਰ੍ਹਾਂ ਪਿਛਲੀ ਪੰਚਾਇਤ ਨੇ ਪੂਰੇ ਯਤਨ ਕੀਤੇ ਹਨ ਉਸ ਤੋਂ ਵੀ ਜਿਆਦਾ ਕਾਠਗੜ੍ਹ ਨੂੰ ਸੁੰਦਰ ਤੇ ਸਾਫ ਸੁਥਰਾ ਰੱਖਣ ਦੀ ਉਹਨਾਂ ਦੀ ਪੰਚਾਇਤ ਦੀ ਪੂਰੀ ਕੋਸ਼ਿਸ਼ ਹੈ ਪ੍ਰੰਤੂ ਜਿਨਾਂ ਲੋਕਾਂ ਦੀ ਸੋਚ ਗਲਤ ਹੈ ਉਹਨਾਂ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਬੱਚੇ ਤੇ ਬਜ਼ੁਰਗ ਸਭ ਦੇ ਸਾਂਝੇ ਹਨ, ਜੇਕਰ ਉਹਨਾਂ ਨੂੰ ਪਾਰਕ ਵਿੱਚ ਆ ਕੇ ਖੁਸ਼ੀ ਮਿਲਦੀ ਹੈ ਤਾਂ ਇਸ ਵਿੱਚ ਕਿਸੇ ਨੂੰ ਵੀ ਕੋਈ ਈਰਖਾਲੂ ਸੋਚ ਨਹੀਂ ਰੱਖਣੀ ਚਾਹੀਦੀ। ਉਹਨਾਂ ਕਿਹਾ ਕਿ ਪਾਰਕ ਦੀ ਦੇਖਭਾਲ ਵਿੱਚ ਪੰਚਾਇਤ ਦੇ ਨਾਲ-ਨਾਲ ਨਗਰ ਵਾਸੀਆਂ ਦਾ ਵੀ ਸਹਿਯੋਗ ਹੋਣਾ ਚਾਹੀਦਾ ਹੈ।  ਪਿੰਡ ਦੇ ਕੁੱਝ ਮੁਹਤਵਰ ਲੋਕਾਂ ਨੇ ਦੱਸਿਆ ਕਿ ਪਾਰਕ ਵਿੱਚ ਲਗਾਏ ਗਏ ਝੂਲੇ ਸਿਰਫ ਬੱਚਿਆਂ ਵਾਸਤੇ ਹੀ ਹਨ ਲੇਕਿਨ ਇਹਨਾਂ ਤੇ ਕੁੱਝ ਔਰਤਾਂ ਤੇ ਨੌਜਵਾਨ ਵੀ ਝੂਟੇ ਲੈਂਦੇ ਹਨ ਜੋ ਕਿ ਵੱਡਿਆਂ ਦਾ ਭਾਰ ਸਹਾਰਨ ਦੇ ਯੋਗ ਨਹੀਂ ਪ੍ਰੰਤੂ ਵੱਡਿਆਂ ਵੱਲੋਂ ਝੂਟੇ ਲੈਣ ਸਮੇਂ ਝੂਲੇ ਟੁੱਟ ਸਕਦੇ ਹਨ ਤੇ ਕਿਸੇ ਦੇ ਸੱਟ ਚੋਟ ਵੀ ਲੱਗ ਸਕਦੀ ਹੈ। ਇਸ ਲਈ ਵੱਡਿਆਂ ਨੂੰ ਇਹਨਾਂ ਝੂਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜਿਕਰਯੋਗ ਹੈ ਕਿ ਪਿਛਲੀ ਪੰਚਾਇਤ ਦੇ ਸਰਪੰਚ ਸ. ਗੁਰਨਾਮ ਸਿੰਘ ਚਾਹਲ ਨੇ ਬੜੀ ਮਿਹਨਤ ਕਰਕੇ ਬਾਬਾ ਸੈਦ ਨਵਾਬ ਦੇ ਨਜ਼ਦੀਕ ਜਿੱਥੇ ਹਮੇਸ਼ਾ ਹੀ ਵੱਡੇ-ਵੱਡੇ ਗੰਦਗੀ ਦੇ ਢੇਰ ਲੱਗੇ ਰਹਿਣ ਨਾਲ ਆਲਾ ਦੁਆਲਾ ਗੰਦਗੀ ਭਰਿਆ ਬਣਿਆ ਰਹਿੰਦਾ ਸੀ ਉਸ ਨੂੰ ਸਾਫ ਕਰਵਾ ਕੇ ਉਥੇ ਬੱਚਿਆਂ ਲਈ ਇੱਕ ਸੁੰਦਰ ਪਾਰਕ ਬਣਵਾਇਆ ਸੀ ਜਿਸ ਤੋਂ ਬਾਅਦ ਕਾਠਗੜ੍ਹ ਦੀ ਨਵੀਂ ਬਣੀ ਪੰਚਾਇਤ ਇਸ ਪਾਰਕ ਦੀ ਸੁੰਦਰਤਾ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸ ਦੀ ਦੇਖਭਾਲ ਦੇ ਕੰਮ ਨੂੰ ਮੇਨਟੇਨ ਰੱਖਿਆ ਜਾ ਰਿਹਾ ਹੈ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *