ਬੀ ਕੇ ਯੂ ਉਗਰਾਹਾਂ ਜਿਲਾ ਕਮੇਟੀ ਮੋਗਾ ਵੱਲੋਂ 20 ਅਗਸਤ ਨੂੰ ਬਠਿੰਡਾ ਧਰਨੇ ਵਿੱਚ ਸ਼ਾਮਿਲ ਹੋਣ ਦਾ ਫੈਸਂਲਾ–

Spread the love
ਮੋਗਾ , 13 ਅਗਸਤ ( ਪ ਪ)– ਬਲੌਰ ਸਿੰਘ ਘੱਲ ਕਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜਿਲਾ ਕਮੇਟੀ ਮੋਗਾ ਦੀ ਮੀਟਿੰਗ ਜਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਟਰੰਪ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ ਹੁਣ ਇਹ ਸਰਕਾਰ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ ਪਹਿਲਾਂ ਵੀ ਇਸ ਸਰਕਾਰ ਨੇ ਕਈ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ ਜੇਕਰ ਭਾਰਤ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰ ਲੈਂਦਾ ਹੈ ਤਾਂ ਇਹ ਭਾਰਤ ਦੀ ਆਰਥਿਕਤਾ ਤੇ ਵੱਡਾ ਹਮਲਾ ਹੋਵੇਗਾ ਇਹ ਫੈਸਲਾ ਕਾਰਪੋਰੇਟ ਪੱਖੀ ਹੈ ਇਸ ਨਾਲ ਮਹਿਗਾਈ ਬਹੁਤ ਵੱਧ ਜਾਵੇਗੀ ਇਹ ਡੀਲ ਸਾਰੀ ਮਨੁੱਖਤਾ ਨੂੰ ਪ੍ਰਭਾਵਿਤ ਕਰੇਗੀ ਇਹ ਪਹਿਲਾਂ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਬਦਲਕੇ ਦੁਬਾਰਾ ਹੋਰ ਰੂਪ ਵਿੱਚ ਲਿਆਉਂਣ ਦਾ ਉਪਰਾਲਾ ਹੈ ਇਸ ਨਾਲ ਕਿਸਾਨਾਂ ਦੀਆਂ ਫਸਲਾਂ ਤੇ ਡਾਇਰੀ ਫਾਰਮਿੰਗ ਦਾ ਧੰਦਾ ਚੌਪਟ ਹੋ ਜਾਵੇਗਾ ਇਸ ਨਾਲ ਉਦਯੋਗਾਂ ਤੇ ਵੀ ਮਾੜਾ ਅਸਰ ਪਵੇਗਾ ਇਸ ਕਰਕੇ ਕਿਸਾਨਾਂ ਦੀ ਮੰਗ ਹੈ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਖਤਮ ਕੀਤਾ ਜਾਵੇ ਤੇ ਹੋਰ ਦੇਸ਼ਾਂ ਨਾਲ ਕੀਤੇ ਮੁਕਤ ਵਪਾਰ ਸਮਝੌਤੇ ਵੀ ਰੱਦ ਕੀਤੇ ਜਾਣ ਕਿਸੇ ਵੀ ਖੇਤੀਬਾੜੀ ਉਪਜ ਨੂੰ ਬਿਨਾਂ ਕਿਸੇ ਰੋਕ ਦੇ ਦੇਸ਼ ਵਿੱਚ ਆਉਣ ਦੀ ਇਹ ਇਜਾਜਤ ਨਹੀਂ ਦੇਣੀ ਚਾਹੀਦੀ,ਫਸਲਾਂ ਦੇ ਭਾਅ ਸੀ ਟੂ ਪਲਸ 50% ਮੁਨਾਫੇ ਨਾਲ ਤੈਅ ਕੀਤੇ ਜਾਣ ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜਿਆਂ ਤੇ ਲਕੀਰ ਮਾਰੀ ਜਾਵੇ,ਚਾਰ ਕਿਰਤ ਕੋਡ ਰੱਦ ਕੀਤੇ ਜਾਣ ਅਤੇ ਕਿਰਤੀਆ ਨਾਲ ਸੰਬੰਧਿਤ ਪੁਰਾਣੇ ਕਾਨੂੰਨ ਬਹਾਲ ਕੀਤੇ ਜਾਣ ਸਾਰੇ ਕਾਮਿਆਂ ਨੂੰ 42000 ਦੀ ਘੱਟੋ ਘੱਟ ਉਜਰਤ ਕਾਨੂੰਨੀ ਤੌਰ ਤੇ ਯਕੀਨੀ ਬਣਾਈ ਜਾਵੇ, ਮਨਰੇਗਾ ਦਾ ਕਾਨੂੰਨ ਬਹਾਲ ਕੀਤਾ ਜਾਵੇ ਤੇ 200 ਦਿਨ ਦਾ ਕੰਮ ਦੀ ਦਿਹਾੜੀ ਗਰੰਟੀ ਕੀਤੀ ਜਾਵੇ ਅਤੇ ਮਜ਼ਦੂਰਾਂ ਨੂੰ 700 ਰੁਪਏ ਦਿਹਾੜੀ ਦਿਤੀ ਜਾਵੇ। ਕਾਰਪੋਰੇਟਾਂ ਲਈ ਲੈਂਡ ਪੋਲਿੰਗ ਨੀਤੀ ਰੱਦ ਕੀਤੀ ਜਾਵੇ, ਖੁਦਕਸ਼ੀ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਬਿਜਲੀ ਨਿਜੀਕਰਨ ਬਿੱਲ 2025 ਅਤੇ ਬੀਜ ਬਿੱਲ 2025 ਰੱਦ ਕੀਤਾ ਜਾਵੇ, ਆਏ ਹੜਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਕਾਸ਼ਤ ਕਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤਾ ਜਾਵੇ। ਆਬਾਦਕਾਰਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਜਿਲਾ ਕਮੇਟੀ ਨੇ ਸੂਬਾ ਕਮੇਟੀ ਦੇ ਫੈਸਲੇ ਦੀ ਰੋਸ਼ਨੀ ਵਿੱਚ ਫੈਸਲਾ ਕੀਤਾ ਹੈ ਕਿ 20 ਅਗਸਤ 2026 ਨੂੰ ਬਠਿੰਡਾ ਵਿਖੇ ਕਾਰਗਲ ਫੈਕਟਰੀ ਤੇ ਅੱਗੇ ਮਾਰੇ ਜਾ ਰਹੇ ਧਰਨੇ ਵਿੱਚ ਮੋਗਾ ਜਿਲੇ ਨਾਲ ਸੰਬੰਧਿਤ ਕਿਸਾਨ ਨੌਜਵਾਨਾਂ ਤੇ ਭੈਣਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਅੱਜ ਦੀ ਮੀਟਿੰਗ ਵਿੱਚ ਜਸਵਿੰਦਰ ਸਿੰਘ ਘੱਲ ਕਲਾਂ, ਇਕਬਾਲ ਸਿੰਘ ਸਿੰਘਾ ਵਾਲਾ ਲਖਬੀਰ ਸਿੰਘ ਚੜਿੱਕ, ਨਛੱਤਰ ਸਿੰਘ ਝੰਡੇ ਵਾਲਾ, ਅਮਰੀਕ ਸਿੰਘ ਘੋਲੀਆ, ਹਰਮੇਲ ਸਿੰਘ ਘਾਲੀ ਸਮਾਲਸਰ, ਜਗਜੀਤ ਸਿੰਘ ਕੋਕਰੀ, ਕੇਵਲ ਕ੍ਰਿਸ਼ਨ ਬੱਧਨੀ ਕਲਾਂ , ਰਣਧੀਰ ਸਿੰਘ ਬਾਘਾ ਪੁਰਾਣਾ ਆਦਿ ਕਿਸਾਨ ਵੀਰ ਹਾਜ਼ਰ ਹੋਏ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *