ਬੰਦ ਪਈਆਂ ਸਟ੍ਰੀਟ ਲਾਇਟਾਂ ਨੂੰ ਚਾਲੂ ਕਰਨ ਲਈ ਪੱਬਾਂ ਭਾਰ ਹੋਇਆ ਨਗਰ ਕੌਂਸਲ ਅਮਲਾ ਫਿਰੋਜ਼ਪੁਰ

Spread the love

ਫਿਰੋਜ਼ਪੁਰ, 18 ਦਸੰਬਰ (ਅਸ਼ੋਕ ਭਾਰਦਵਾਜ) ਪਿਛਲੇ ਦਿਨੀ ਸਾਡੇ ਅਦਾਰੇ ਵਲੋ ਪੂਰੇ ਸ਼ਹਿਰ ਦੀਆਂ ਸਟ੍ਰੀਟ ਲਾਇਟਾਂ ਬੰਦ ਨੂੰ ਚਾਲੂ ਕਰਨ ਦੀ ਖਬਰ ਨਸ਼ਰ ਕੀਤੀ ਗਈ ਸੀ। ਜਿਸ ਸੰਬੰਧੀ ਅਡੀਸ਼ਨਲ ਡਿਪਟੀ ਕਮਿਸ਼ਨਰ (ਜ) ਮੈਡਮ ਨਿਧੀ ਕੁਮੁਦ ਬੰਬਾਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਾਰਜ ਸਾਧਕ ਅਫਸਰ ਮੈਡਮ ਪੂਨਮ ਭਟਨਾਗਰ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਫਿਰੋਜ਼ਪੁਰ ਦੀ ਪੂਰੀ ਟੀਮ ਵਲੋ ਸ਼ਹਿਰ ਦੇ ਵੱਖ ਵੱਖ ਚੋਕਾਂ ਆਦਿ ਚ ਅਚਨਚੇਤ ਚੈਕਿੰਗ ਕੀਤੀ ਗਈ ਤੇ ਬੰਦ ਪਈਆ ਸਟ੍ਰੀਟ ਲਾਈਟਾਂ ਨੂੰ ਪਹਿਲ ਦੇ ਆਧਾਰ ਤੇ ਚਾਲੂ ਕਰਵਾਇਆ ਗਿਆ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਮੈਡਮ ਪੂਨਮ ਭਟਨਾਗਰ ਕਾਰਜ ਸਾਧਕ ਅਫਸਰ ਹੁਰਾਂ ਦੱਸਿਆ ਕਿ ਸ਼ਹਿਰ ਦਾ ਹਰ ਗਲੀ, ਮੁਹੱਲਾ ਚੋਂਕ ਆਦਿ ਰੋਸ਼ਨੀ ਤੋ ਬਿਨਾਂ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ। ਸਾਡੀ ਸਾਰੀ ਟੀਮ ਵਲੋ ਸ਼ਹਿਰ ਦੇ ਚੋਕਾਂ ਤੋ ਇਲਾਵਾ ਗਲੀ ਮੁਹੱਲਿਆ ਚ ਲੱਗੀਆ ਸਟ੍ਰੀਟ ਲਾਇਟਾਂ ਨੂੰ ਹਰ ਰੋਜ ਚੈਕ ਕੀਤਾ ਜਾ ਰਿਹਾ ਹੈ ਤੇ ਬੰਦ ਪਈਆ ਲਾਇਟਾਂ ਨੂੰ ਤੁਰੰਤ ਪ੍ਰਭਾਵ ਤੇ ਚਲਾਇਆ ਜਾ ਰਿਹਾ ਹੈ ਸੋ ਇਸ ਤੋ ਇਲਾਵਾ ਸ਼ਹਿਰ ਦੇ ਵਿਕਾਸ ਕਾਰਜਾਂ ਤੇ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਸੋ ਵਿਕਾਸ ਕਾਰਜਾਂ ਲਈ ਸ਼ਹਿਰ ਵਾਸੀ ਵੀ ਵੱਧ ਚੜ੍ਹ ਕੇ ਅੱਗੇ ਆਉਣ ਤੇ ਕਮੇਟੀ ਨੂੰ ਸਹਿਯੋਗ ਦੇਣ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *