ਸਰਦਾਰ ਬਲਜੀਤ ਸਿੰਘ ਜਟਾਣਾ ਇੰਸਪੈਕਟਰ ਪੰਜਾਬ ਪੁਲਿਸ ਨੂੰ ਦਿੱਤੀ ਅੰਤਿਮ ਵਿਦਾਇਗੀ

Spread the love

 ਮਲੋਟ, 18 ਦਸੰਬਰ (ਬਲਕਰਨ ਜਟਾਣਾ    ) ਪੁਲਿਸ ਵਿੱਚ ਇਮਾਨਦਾਰ ਅਤੇ ਡਿਊਟੀ ਪ੍ਰਤੀ ਪਾਬੰਦ ਸਰਦਾਰ ਬਲਜੀਤ ਸਿੰਘ ਜਟਾਣਾ ਇੰਸਪੈਕਟਰ ਪੰਜਾਬ ਪੁਲਿਸ ਸਪੁੱਤਰ ਸਰਦਾਰ ਸੁਰਜੀਤ ਸਿੰਘ ਜਟਾਣਾ ਵਾਸੀ ਪਿੰਡ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਅੱਜ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ ਅੱਜ ਸ਼ਾਮ ਚਾਰ ਵਜੇ ਵੱਡੀ ਗਿਣਤੀ ਵਿੱਚ ਸੰਗਤ ,ਪਰਿਵਾਰਕ ਮੈਂਬਰ ਅਤੇ ਚਾਰ ਜਿਲੇ ਫਰੀਦਕੋਟ, ਫਾਜ਼ਿਲਕਾ, ਮੋਗਾ, ਮੁਕਤਸਰ ਸਾਹਿਬ ਦੀ ਪੁਲਿਸ ਨੇ ਪਿੰਡ ਪੰਨੀ ਵਾਲਾ ਫੱਤਾ ਦੇ ਸ਼ਮਸ਼ਾਨ ਘਾਟ ਵਿਖੇ ਪਹੁੰਚ ਕੇ ਆਪਣੇ ਵਿਛੜੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ, ਚਿਖਾ ਨੂੰ ਅੱਗ ਉਹਨਾਂ ਦੇ ਪੁੱਤਰ ਯਾਦਵਿੰਦਰ ਸਿੰਘ ਅਤੇ ਭਰਾ ਪਰਮਜੀਤ ਸਿੰਘ ਭਤੀਜੇ ਗੁਰ ਕੀਰਤ ਸਿੰਘ ਨੇ ਦਿਖਾਈ। ਮੌਕੇ ਉੱਪਰ ਪਹੁੰਚੇ ਸਰਦਾਰ ਗੁਰਦਿੱਤ ਸਿੰਘ ਸੇਖੋ ਐਮਐਲਏ ਫਰੀਦਕੋਟ ਮੈਡਮ ਪ੍ਰਗਿਆ ਜੈਨ ਐਸ ਐਸ ਪੀ ਫਰੀਦਕੋਟ ਅਤੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਪੁਲਿਸ ਅਫਸਰ ਅਤੇ ਸਿਵਲ ਮਹਿਕਮਿਆਂ ਦੇ ਅਫਸਰ ਅਤੇ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਸਨੇਹੀ ਸ਼ਾਮਲ ਹੋਏ ਸਰਦਾਰ ਗੁਰਦਿੱਤ ਸਿੰਘ ਸੇਖੋ ਐਮਐਲਏ, ਮੈਡਮ ਪ੍ਰੀਗਿਆ ਜੈਨ ਐਸਐਸਪੀ ਫਰੀਦਕੋਟ ਨੇ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਅਤੇ ਸਾਰੀ ਪੰਜਾਬ ਪੁਲਿਸ ਤੁਹਾਡੇ ਨਾਲ ਖੜੀ ਹੈ ।ਇਕੱਠ ਇੰਨਾ ਭਾਰੀ ਸੀ ਕਿ ਕਿਤੇ ਖੜਨ ਨੂੰ ਵੀ ਜਗਹਾ ਨਹੀਂ ਮਿਲ ਰਹੀ ਸੀ ਸਰਦਾਰ ਬਲਜੀਤ ਸਿੰਘ ਇਸ ਵਕਤ ਬਤੌਰ ਐਸਐਚਓ ਫਰੀਦਕੋਟ ਵਿਖੇ ਸੇਵਾਵਾਂ ਨਿਭਾ ਰਹੇ ਸਨ ਉਹ ਆਪਣੇ ਪਿੱਛੇ ਸਪੁੱਤਰ ਯਾਦਵਿੰਦਰ ਸਿੰਘ, ਮਾਤਾ ਬਲਵੰਤ ਕੌਰ, ਪਤਨੀ ਜਸ ਕੌਰ, ਭਰਾ ਪਰਮਜੀਤ ਸਿੰਘ, ਭੈਣ ਕੁਲਦੀਪ ਕੌਰ ,ਭਤੀਜਾ ਗੁਰ ਕੀਰਤ ਸਿੰਘ, ਛੱਡ ਗਏ ਹਨ।

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *