ਸਿਵਲ ਸਰਜਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਧਨੌਲਾ ਦਾ ਅਚਨਚੇਤ ਦੌਰਾ 

Spread the love

 ਹਸਪਤਾਲ ਦਖਲ ਮਰੀਜ਼ਾ ਦਾ ਹਾਲ ਚਾਲ ਪੁੱਛਿਆ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ 

ਬਰਨਾਲਾ, 18 ਦਸੰਬਰ (ਬਲਵਿੰਦਰ ਆਜ਼ਾਦ)- ਬੀਤੇ ਦਿਨ ਨੂੰ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਨੇ ਸਿਵਲ ਹਸਪਤਾਲ ਧਨੌਲਾ ਦਾ ਅਚਨਚੇਤ ਦੌਰਾ ਕੀਤਾ ਜਿੱਥੇ ਉਹਨਾਂ ਵੱਲੋਂ ਮਰੀਜ਼ਾਂ ਨੂੰ ਦਿੱਤੀਆ ਜਾਂਦੀਆਂ ਸਿਹਤ ਸੇਵਾਂਵਾ ਦੇ ਨਾਲ-ਨਾਲ ਹਸਪਤਾਲ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਗੱਲਬਾਤ ਕਰਦਿਆਂ ਹੋਇਆ ਸਿਵਲ ਸਰਜਨ ਡਾਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਧਨੌਲਾ ਹਸਪਤਾਲ ਸਿਹਤ ਵਿਭਾਗ ਪੰਜਾਬ ਦੀਆਂ ਹਰ ਹਦਾਇਤਾਂ ਦੀ ਪਾਲਣਾ ਕਰਦਾ ਹੋਇਆ ਇਲਾਕੇ ਦੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਂਵਾ ਦੇ ਨਾਲ-ਨਾਲ ਹਸਪਤਾਲ ਅੰਦਰ ਦਖਲ ਮਰੀਜ਼ਾ ਨੂੰ ਸਰਕਾਰ ਦੀ ਵੱਖ-ਵੱਖ ਸਕੀਮਾਂ ਅਨੁਸਾਰ ਹਰ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਸਪਤਾਲ ਅੰਦਰ ਪ੍ਰਬੰਧਾਂ ਦੀ ਕੋਈ ਘਾਟ ਮਹਿਸੂਸ ਨਹੀਂ ਹੋਈ ਪਰ ਫਿਰ ਵੀ ਉਨਾਂ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸਤਵੰਤ ਸਿੰਘ ਔਜਲਾ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਲਈ ਜ਼ੋਰ ਦਿੱਤਾ ਗਿਆ। ਉਨ੍ਹਾਂ ਹਸਪਤਾਲ ਅੰਦਰ ਡਾਕਟਰ ਸਹਿਬਾਨਾਂ ਦੇ ਨਾਲ ਦਫ਼ਤਰੀ ਅਤੇ ਹੋਰਨਾਂ ਮੁਲਾਜ਼ਮਾਂ ਦੀ ਹਾਜ਼ਰੀ ਪ੍ਰਤੀ ਤਸੱਲੀ ਪ੍ਰਗਟ ਕਰਦਿਆਂ ਹੋਇਆ ਹਸਪਤਾਲ ਅੰਦਰ ਦਾਖਲ ਮਰੀਜ਼ਾਂ ਨੂੰ ਹਰ ਸੰਭਵ ਸਿਹਤ ਸੇਵਾਂਵਾ ਦੇਣ ਲਈ ਕਿਹਾ ਗਿਆ। ਇਸ ਸਮੇਂ ਡਾਕਟਰ ਅੰਜੂ ਵਰਮਾ ਔਰਤ ਰੋਗਾਂ ਦੀ ਮਾਹਿਰ, ਡਾਕਟਰ ਰਵਿੰਦਰ ਮਹਿਤਾ ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ, ਡਾਕਟਰ ਵਿਸ਼ਾਲਵੀਰ ਸਰਜਨ, ਡਾਕਟਰ ਦਿਨੇਸ਼ ਜਿੰਦਲ ਡੈਨਟਿਸ, ਵੀਰਪਾਲ ਕੌਰ ਸਟੋਰ ਇੰਚਾਰਜ, ਬਲਰਾਜ ਸਿੰਘ ਬਲਾਕ ਐਜੂਕੇਟਰ ਅਫ਼ਸਰ ਆਦਿ ਵੱਲੋਂ ਸਿਵਲ ਸਰਜਨ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ

ਗਿਆ ਉਨ੍ਹਾਂ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਕਿਹਾ ਉਹ ਮਰੀਜ਼ਾਂ ਦੇ ਇਲਾਜ ਅਤੇ ਹੋਰਨਾਂ ਸਹੂਲਤਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।

  • Related Posts

    ਸਿਵਲ ਹਸਪਤਾਲ ਬਲਾਚੌਰ ਵਿੱਚ 64 ਲੱਖ ਦੇ ਵਿਕਾਸ ਕਾਰਜਾਂ ਨਾਲ ਸਿਹਤ ਸਹੂਲਤਾਂ ਹੋਣਗੀਆਂ ਮਜ਼ਬੂਤ , ਚੈਅਰਮੈਨ ਗੁਰਪ੍ਰੀਤ ਸਿੰਘ ਸੈਣੀ।

    Spread the love

    Spread the love ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) ਸਿਵਲ ਹਸਪਤਾਲ ਬਲਾਚੌਰ ਵਿਖੇ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੁੱਲ 64 ਲੱਖ ਦੀ…

    ਡੇਂਗੂ ਅਤੇ ਚਿਕਨਗੂਨੀਆ ਇਲਾਜ ਯੋਗ ਬਿਮਾਰੀਆਂ ਹਨ 

    Spread the love

    Spread the love ਨੂਰਪੁਰ ਬੇਦੀ 16 ਸਤੰਬਰ (ਦਲਜੀਤ ਚਨੌਲੀ ) ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਸਿਵਲ ਸਰਜਨ ਵਿਵੇਕ ਕੁਮਾਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਹਰਪ੍ਰੀਤ ਕੌਰ ਦੀ ਯੋਗ ਅਗਵਾਈ…

    Leave a Reply

    Your email address will not be published. Required fields are marked *