ਭਾਰਤੀਆਂ ਸਨਾਤਨ ਧਰਮ ਮਹਾਵੀਰ ਦਲ ਵੱਲੋਂ 33ਵਾਂ ਵਿਸ਼ਾਲ ਜਾਗਰਨ ਕਰਵਾਇਆ         

Spread the love
ਤਪਾ ਮੰਡੀ 26 ਜੁਲਾਈ (ਗੋਲਡੀ ਵਿਆਸ)ਸਥਾਨਕ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਵੱਲੋਂ ਮਾਤਾ ਦਾ 33ਵਾਂ ਵਿਸ਼ਾਲ ਜਾਗਰਣ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਗਰਵਾਲ ਧਰਮਸ਼ਾਲਾ ਵਿੱਚ ਕਰਵਾਇਆ ਗਿਆ ਜਿਸ ਦਾ ਪੂਜਨ ਸੀਤਾ ਰਾਮ ਆਈਸਕ੍ਰੀਮ ਵੱਲੋਂ ਪਰਿਵਾਰ ਸਮੇਤ ਕਰਵਾਇਆ ਗਿਆ,ਰੀਵਨ ਕੱਟਣ ਦੀ ਰਸਮ ਕੌਂਸਲਰ ਦੀਪਕਾ ਮਿੱਤਲ ਪਤਨੀ ਦੀਪਕ ਗੱਗ, ਜੋਤੀ ਪਰਚੰਡ ਆਸ਼ੂ ਕੁਮਾਰ ਗੋਇਲ ਤੇ ਰਾਜ ਕੁਮਾਰ ਵੱਲੋਂ ਕੀਤਾ ਗਿਆ, ਝੰਡੇ ਦੀ ਰਸਮ ਐਸ ਐਨ ਆਰੀਆ ਹਾਈ ਸਕੂਲ ਦੇ ਵਾਈਸ ਪ੍ਰਧਾਨ ਸਮਾਜ ਸੇਵੀ ਸਤਪਾਲ ਮੋੜ ਅਤੇ ਵਿਸ਼ੇਸ਼ ਸਹਿਯੋਗ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਲੁਧਿਆਣਾ ਵੱਲੋਂ ਦਿੱਤਾ ਗਿਆ। ਮਾਤਾ ਦਾ ਗੁਣਗਾਨ ਆਸ਼ਾ ਕਿਰਨ ਸੁਨਾਮ ਵਾਲਿਆਂ ਵੱਲੋਂ ਕੀਤਾ ਗਿਆ ਇਸ ਮੌਕੇ ਜਾਗਰਣ ਦੇ ਪ੍ਰਬੰਧਕਾਂ ਵੱਲੋਂ ਸਮਾਗਮ ਦੇ ਮੋਹਤਬਰਾਂ ਨੂੰ ਮਹਾਮਾਈ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਸ਼ਹਿਰ ਦੇ ਵੱਖ-ਵੱਖ ਕਲੱਬਾਂ ਵੱਲੋਂ ਜੋੜੇ ਜੁੱਤੀਆਂ ਦੀ ਸੇਵਾ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਗਈ ।ਇਸ ਮੌਕੇ ਪ੍ਰਬੰਧਕਾਂ ਜਿਹਨਾਂ ਵਿੱਚ ਪੰਡਿਤ ਰਾਜਾ ਢਿੱਲਵਾਂ ਰੋਹਿਤ ਕੁਮਾਰ ਅਤੇ  ਪੰਡਿਤ ਭੂਸ਼ਣ ਸ਼ਰਮਾ ਵੱਲੋਂ ਦੱਸਿਆ ਕਿ ਦਲ ਵੱਲੋਂ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ 37ਵਾਂ ਵਿਸ਼ਾਲ ਭੰਡਾਰਾ ਸਾਉਣ ਮਹੀਨੇ ਦੇ ਨਵਰਾਤਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਲਗਾਇਆ ਜਾਂਦਾ ਹੈ ਜਿਸ ਦੇ ਸੰਬੰਧ ਵਿੱਚ ਮਹਾਮਾਈ ਦਾ 33ਵਾਂ ਜਾਗਰਣ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰੂ ਦਾ ਅਤੁਟ ਲੰਗਰ ਵਰਤਾਇਆ ਗਿਆ। ਸਮਾਗਮ ਦੇ ਅੰਤ ਵਿੱਚ ਪੰਡਿਤ ਰਾਜਾ ਢਿੱਲਵਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭੋਲੂ ਰਾਮ , ਰੋਹਿਤ ਕੁਮਾਰ , ਨਵਰੀਤ ਮੋੜ,ਮਨੀਸ਼ ਕੁਮਾਰ ਢਿੱਲਵਾਂ, ਖੁਸ਼ਦੀਪ ਕੁਮਾਰ ਤੋਂ ਇਲਾਵਾ  ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *