ਸੁਰੇਸ਼ ਕੁਮਾਰ ਕਾਲਾ ਤਾਜੋਕੇ ਤੀਜੀ ਵਾਰ ਬਣੇ ਆੜਤੀਆਂ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ  ,

Spread the love
ਤਪਾ ਮੰਡੀ 26 ਜੁਲਾਈ (ਗੋਲਡੀ ਵਿਆਸ)-ਸਥਾਨਕ ਕੱਚਾ ਆੜਤੀ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਸ਼੍ਰੀ ਗੀਤਾ ਭਵਨ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਆੜਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਸਰਬਸੰਮਤੀ ਨਾਲ ਸਮੂਹ ਆੜਤੀਆਂ ਵੱਲੋਂ ਸੁਰੇਸ਼ ਕੁਮਾਰ ਕਾਲਾ ਤਾਜੋ ਕਿ ਨੂੰ ਤੀਜੀ ਵਾਰ ਪ੍ਰਧਾਨ ਥਾਪਿਆ ਗਿਆ। ਆੜਤੀਆਂ ਵੱਲੋਂ ਪ੍ਰਧਾਨ ਦਾ ਹਾਰ ਪਾਕੇ ਸਨਮਾਨ   ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੀਜੀ ਵਾਰ ਦੇ ਪ੍ਰਧਾਨ  ਸੁਰੇਸ਼ ਕੁਮਾਰ ਕਾਲਾ ਨੇ ਕਿਹਾ ਕਿ ਜੋ ਭਰੋਸਾ ਆੜਤੀਆਂ ਭਾਈਚਾਰੇ ਵੱਲੋਂ  ਮੇਰੇ  ਤੇ ਕੀਤਾ ਹੈ ਉਹਨਾਂ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ। ਉਹਨਾਂ ਕਿਹਾ ਕਿ ਕਿਸੇ ਵੀ ਆੜਤੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆੜਤੀਆਂ ਦੇ ਹੱਕਾਂ ਦੀ ਰਾਖੀ ਕਰਨੀ ਮੇਰਾ ਮੁਢਲਾ ਫਰਜ਼ ਹੈ। ਉਹਨਾਂ ਕਿਹਾ ਕਿ ਅਗਰ ਕਿਸੇ ਵੀ ਆੜਤੀਏ ਨੂੰ ਕੋਈ ਸਰਕਾਰੀ ਅਦਾਰੇ ਦਾ ਅਧਿਕਾਰੀ ਤੰਗ ਪਰੇਸ਼ਾਨ ਕਰਦਾ ਹੈ ਉਸ ਨਾਲ ਚਟਾਣ ਵਾਂਗੂੰ ਖੜਿਆ ਜਾਵੇਗਾ। ਇਸ ਮੌਕੇ ਆੜਤੀਆ ਸੁਸ਼ੀਲ ਕੁਮਾਰ ਭੂਤ ਨੇ ਕਿਹਾ ਕਿ ਤੀਜੀ ਵਾਰ ਪ੍ਰਧਾਨ ਬਣੇ ਸੁਰੇਸ਼ ਕੁਮਾਰ ਕਾਲਾ ਦਾ ਪਿਛਲਾ ਕਾਰਜਕਾਲ ਆੜਤੀਆਂ ਲਈ ਬਹੁਤ ਹੀ ਸ਼ਲਾਘਾਯੋਗ ਰਿਹਾ ਉਹਨਾਂ ਉਮੀਦ ਕੀਤੀ ਕਿ ਨਵ ਨਿਯੁਕਤ ਪ੍ਰਧਾਨ ਸੁਰੇਸ਼ ਕਾਲਾ ਆੜਤੀਆਂ ਦੇ ਹਰ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਇਸ ਮੌਕੇ ਮਦਨ ਲਾਲ ਮੰਨੀ ਸੇਠ ,ਸੁਸ਼ੀਲ ਕੁਮਾਰ ਸ਼ੀਲਾ ਭੂਤ, ਤਰਸੇਮ ਲਾਲ ਮਹਿਤਾ, ਸੰਜੀਵ ਟਾਂਡਾ,ਤਰਸੇਮ ਢਿੱਲਵਾਂ,ਜੋਨੀ ਸਿੰਗਲਾ, ਬੁੱਧ ਰਾਮ ਕਾਲਾ ,ਜੀਵਨ ਢਿੱਲਵਾਂ , ਬੱਬੂ ਕੁਮਾਰ, ਮੱਖਣ ਸੁਨਾਮੀਆ ,ਬੂਟਾ ਵੇਦ ,ਰਾਧਾ ਧੂਰਕੋਟੀਆ, ਨੋਨੀ ਉਗੋ ਤੋਂ ਇਲਾਵਾ ਆੜਤੀਏ ਹਾਜ਼ਰ ਸਨ।
  • Related Posts

    ਕਾਠਗੜ੍ਹ ਮੋੜ ਤੋਂ ਬੱਲੋਂਵਾਲ ਸੌਂਖੜੀ ਤੱਕ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੀ 12 ਕਿਲੋਮੀਟਰ ਸੜਕ ਤੇ ਪੁਲਾਂ ਦੇ ਨਿਰਮਾਣ ਕਾਰਜ ਹੋਏ ਸ਼ੁਰੂ

    Spread the love

    Spread the loveਬਲਾਚੌਰ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):=ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ…

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    Leave a Reply

    Your email address will not be published. Required fields are marked *