ਲੋਕ ਹਿੱਤ ਮਿਸ਼ਨ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਮੁੱਲਾਂਪੁਰ ਬੈਰੀਅਰ ਵਿਖੇ ਜਾਮ ਲਗਾਇਆ ਗਿਆ ਤੇ ਦੁਕਾਨਦਾਰ ਵੱਲੋਂ ਬਜ਼ਾਰ ਬੰਦ ਰੱਖੇ ਗਏ

Spread the love
ਨਿਊ ਚੰਡੀਗੜ੍ਹ, 21 ਅਗਸਤ (ਬਜੀਦਪੁਰ) – ਕੌਮੀ ਇਨਸਾਫ਼ ਮੋਰਚੇ ਵੱਲੋਂ ਜਥੇਦਾਰ ਹਵਾਰਾ ਦੀ ਪੈਰੋਲ ਰੂ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਲੋਕ ਹਿੱਤ ਮਿਸ਼ਨ ਬੀਕੇਯੂ ਵੱਲੋਂ ਟੋਲ ਪਲਾਜ਼ਾ ਬੜੌਦੀ ਤੇ ਮੁੱਲਾਂਪੁਰ ਬੈਰੀਅਰ ਵਿਖੇ ਜਾਮ ਲਗਾਇਆ ਗਿਆ ਤੇ ਦੁਕਾਨਦਾਰ ਵੱਲੋਂ ਬਜ਼ਾਰ ਬੰਦ ਰੱਖੇ ਗਏ। ਇਸ ਸੰਬੰਧੀ ਇਕੱਠ ਦੌਰਾਨ ਬੋਲਦਿਆਂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਹਰਜੀਤ ਸਿੰਘ ਹਰਮਨ, ਜਗਦੇਵ ਸਿੰਘ ਮਲੋਆ,  ਕੁਲਵੰਤ ਸਿੰਘ ਸੰਗਤਪੁਰਾ, ਗੁਰਸ਼ਰਨ ਸਿੰਘ ਨੱਗਲ, ਬਾਬਾ ਸ਼ਿੰਗਾਰਾਂ ਸਿੰਘ, ਬਲਵਿੰਦਰ ਸਿੰਘ ਰੰਗੂਆਣਾ, ਗੁਰਬਚਨ ਸਿੰਘ ਮੁੰਧੋਂ ਤੇ ਰਵਿੰਦਰ ਸਿੰਘ ਹੁਸਿਆਰਪੁਰ ਨੇ ਕਿਹਾ ਕਿ ਭਾਰਤ ‘ਚ ਕੇਂਦਰ ਅਤੇ ਕਾਨੂੰਨ ਪੰਜਾਬ ਨਾਲ ਇਨਸਾਫ ਮਾਮਲੇ ‘ਚ ਪੂਰਾ ਵਿਤਕਰਾ ਕਰ ਰਿਹਾ ਹੈ। ਇਸ ਲਈ ਸਾਨੂੰ ਅੱਜ ਅਣਖ ਲਈ ਲੜਨਾ ਪੈ ਰਿਹਾ ਹੈ ਕਿ ਇੱਕ ਪਾਸੇ ਸੌਦਾ ਸਾਧ ਨੂੰ ਵਾਰ ਵਾਰ ਪੈਰੌਲ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ। ਇਸ ਲਈ ਪੰਜਾਬ ਆਪਣੀ ਅਣਖ ਨੂੰ ਲੈ ਕੇ ਸਦਾ ਡੱਟਿਆ ਰਹੇਗਾ। ਇਸ ਦੌਰਾਨ ਜਿੱਥੇ ਐਮਰਜੈਂਸੀ ਵਾਹਨਾਂ ਨੂੰ ਛੱਡਕੇ ਚੱਕਾ ਜਾਮ ਰੱਖਿਆ ਗਿਆ ਉਥੇ ਨਿਊ ਚੰਡੀਗੜ੍ਹ, ਮੁੱਲਾਂਪੁਰ, ਮਾਜਰਾ, ਮਾਜਰੀ ਬਲਾਕ, ਸਿਆਲਬਾ , ਖਿਜਰਾਬਾਦ ਤੇ ਕੁਰਾਲੀ ਦੇ ਬਜ਼ਾਰ ਵੀ ਬੰਦ ਰਹੇ। ਇਸ ਮੌਕੇ ਰਮਨਜੀਤ ਸਿੰਘ ਲਿੱਦੜ, ਬਹਾਦਰ ਸਿੰਘ ਮੁੰਧੋਂ, ਗੁਰਮੀਤ ਸਿੰਘ ਫਤੇਗੜ੍ਹ, ਸਰਪੰਚ ਹਰਜੀਤ ਸਿੰਘ ਢਕੋਰਾਂ, ਜਸਮਿੰਦਰ ਸਿੰਘ ਸੰਗਤਪੁਰਾ, ਗੁਰਦੇਵ ਸਿੰਘ ਕੁਬਾਹੇੜੀ, ਸਰਬਜੀਤ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਫਿਰੋਜ਼ਪੁਰ, ਗੁਰਦੀਪ ਸਿੰਘ ਮਹਿਰਮਪੁਰ, ਸੁਰਿੰਦਰਪਾਲ ਛਿੰਦਾ, ਜਸਵੀਰ ਸਿੰਘ ਲਾਲਾ, ਬਹਾਦਰ ਸਿੰਘ ਚਾਹੜਮਾਜਰਾ, ਰਾਜਿੰਦਰ ਸਿੰਘ ਪੜੋਲ, ਦਰਸਨ ਸਿੰਘ ਕੰਸਾਲਾ, ਸਰਪੰਚ ਬਲਦੇਵ ਸਿੰਘ ਕਰਤਾਰਪੁਰ ਤੇ ਤਰਲੋਚਨ ਸਿੰਘ ਤੱਕੀਪੁਰ ਆਦਿ ਹਾਜ਼ਰ ਸਨ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *