ਵਿਧਾਇਕ ਡਾ.ਜਮੀਲਉਰ ਰਹਿਮਾਨ ਨੇ ਸਿਹਤ ਕੇਂਦਰ ਮਾਣਕੀ ਦੀ ਰੱਖੀ ਨੀਂਹ

Spread the love

 ਸੰਦੌੜ, 27 ਜੂਨ (ਬੋਪਾਰਾਏ)   ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਅੱਜ ਨੇੜਲੇ ਪਿੰਡ ਮਾਣਕੀ ਵਿਖੇ ਸਿਹਤ ਕੇਂਦਰ ਦੇ ਲਈ ਨਵੇਂ ਬਣਾਏ ਜਾ ਰਹੇ ਕਮਰੇ ਦੀ ਨੀਹ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਸਿਹਤ ਪ੍ਰਣਾਲੀ ਦੇ ਵਿੱਚ ਜੋ ਵੱਡੇ ਸੁਧਾਰ ਕੀਤੇ ਜਾ ਰਹੇ ਹਨ ਉਹਨਾਂ ਤਹਿਤ ਹੀ ਮਲੇਰਕੋਟਲਾ ਹਲਕੇ ਦੇ ਪਿੰਡ ਮਾਣਕੀ ਵਿਖੇ ਸਿਹਤ ਕੇਂਦਰ ਦੀ ਇਮਾਰਤ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਗ੍ਰਾਮ ਪੰਚਾਇਤ ਦੀ ਮੰਗ ਤੇ ਗਰਾਂਟ ਦਿੱਤੀ ਗਈ ਸੀ ਜਿਸ ਦੇ ਨਾਲ ਇੱਕ ਆਧੁਨਿਕ ਕਮਰਾ ਤੇ ਵਰਾਂਡਾ ਬਣਾਇਆ ਜਾ ਰਿਹਾ ਹੈ, ਉਹਨਾਂ ਦੱਸਿਆ ਕਿ ਸੂਬਾ ਸਰਕਾਰ ਸਿਹਤ ਸੰਸਥਾਵਾਂ ਦੀ ਦਸ਼ਾ ਸੁਧਾਰਨ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿਵਾਉਣ ਦੇ ਲਈ ਲਗਾਤਾਰ ਕੰਮ ਕਰਦੀ ਆ ਰਹੀ ਹੈ ਜਿਸ ਕਰਕੇ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਇਤਿਹਾਸਿਕ ਕ੍ਰਾਂਤੀ ਆਈ ਹੈ ਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਤੇ ਟੈਸਟ ਕੀਤੇ ਜਾ ਰਹੇ ਹਨ|  ਉਹਨਾਂ ਦਾ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਉਹ ਦਿਨ ਰਾਤ ਯਤਨਸ਼ੀਲ ਹਨ ਅਤੇ ਰਹਿਣਗੇ | ਇਸ ਮੌਕੇ ਸਰਪੰਚ ਰਾਜਿੰਦਰ ਕੌਰ,ਪੰਚ ਸੁਖਦੇਵ ਸਿੰਘ, ਗੁਰਦੁਆਰਾ ਪ੍ਰਬੰਧਕ

ਕਮੇਟੀ ਦੇ ਦੇ ਸਕੱਤਰ ਰਣਜੀਤ ਸਿੰਘ,ਸਿਹਤ ਕਰਮਚਾਰੀ ਰਜੇਸ਼ ਰਿਖੀ,ਨੰਬਰਦਾਰ ਪ੍ਰਿਥੀਪਾਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਦਸੋਂਧਾ ਸਿੰਘ ਵਾਲਾ,ਯੂਥ ਸੂਬਾ ਆਗੂ ਜਗਤਾਰ ਸਿੰਘ ਜੱਸਲ,ਪੰਚ ਸਮਸੇਰ ਸਿੰਘ,ਪੰਚ ਗੁਰਦੀਪ ਸਿੰਘ ਹਾਕਮ ਸਿੰਘ, ਸੇਵਾ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ,ਸ਼ਿੰਗਾਰਾ ਸਿੰਘ, ਨੰਬਰਦਾਰ ਪ੍ਰਿਤਪਾਲ ਸਿੰਘ, ਰਾਜ ਸਿੰਘ, ਗੁਰਪ੍ਰੀਤ ਸਿੰਘ,ਜਗਦੇਵ ਸਿੰਘ ਨੰਬਰਦਾਰ, ਸੀ.ਐਚ ਓ ਗੁਰਦੀਪ ਕੌਰ,ਗਗਨਦੀਪ ਕੌਰ ਅਤੇ ਬਲਵਿੰਦਰ ਕੌਰ ਵੀ ਹਾਜ਼ਰ ਸਨ

  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *