ਸਨਾਤਨ ਪਰਿਵਾਰ ਵੱਲੋਂ “ਆਯੁਸ਼ਮਾਨ ਭਾਰਤ ਯੋਜਨਾ ਸਵਾਸਥ ਕਾਰਡ” ਕੈਂਪ ਦਾ ਸਫਲ ਆਯੋਜਨ

Spread the love
ਅੰਮ੍ਰਿਤਸਰ21 ਅਪ੍ਰੈਲ( ਦਿਨੇਸ਼ ਸੋਨੀ )ਸ਼ਹੀਦ ਮਦਨ ਲਾਲ ਢੀਂਗਰਾ ਕੰਪਲੈਕਸ ਦੀ “ਸਨਾਤਨ ਪਰਿਵਾਰ ਸੰਸਥਾ” ਵੱਲੋਂ ਕਮਯੂਨਿਟੀ ਹਾਲ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਸਵਾਸਥ ਕਾਰਡ” ਕੈਂਪ 4 ਘੰਟੇ ਤਕ ਦਾ ਸਫਲ ਆਯੋਜਨ ਸੰਸਥਾ ਪਦਾਧਿਕਾਰੀ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ, ਜਤਿੰਦਰ ਸ਼ਰਮਾ, ਉਰਮਿਲਾ ਸ਼ਰਮਾ, ਵਿਨੋਦ ਅਰੋੜਾ, ਜਗਦੀਸ਼ ਮਹਾਜਨ ਅਤੇ ਤਿਲਕ ਰਾਜ ਸ਼ਰਮਾ ਦੀ ਦੇਖਰੇਖ ਵਿੱਚ ਲਗਾਇਆ ਗਿਆ। ਜਿਸ ਵਿੱਚ ਕੰਪਲੈਕਸ ਦੇ  ਨਿਵਾਸੀਆਂ ਨੇ ਲਾਭ ਪ੍ਰਾਪਤ ਕੀਤਾ।  ਉਰਮਿਲਾ ਸ਼ਰਮਾ ਅਤੇ ਸੁਨੀਤਾ ਗੁਪਤਾ ਦੀ ਅਗਵਾਈ ਹੇਠ ਅੰਮ੍ਰਿਤਵਾਣੀ ਦਾ ਪਾਠ ਵੀ ਚਲਦਾ ਰਿਹਾ। ਜਿਸ ਨਾਲ ਰਬ ਦਾ ਆਸ਼ੀਰਵਾਦ ਵੀ ਮਿਲਦਾ ਰਿਹਾ। ਆਯੁਸ਼ਮਾਨ ਸਵਾਸਥ ਕਾਰਡ ਬਨਾਉਣ ਵਿਚ ਸਮਾਜ ਸੇਵੀ ਸ਼੍ਰੀ ਕਿਸ਼ੋਰ ਰੈਨਾ, ਨਰਿੰਦਰ ਜੌਲੀ, ਅੰਕੁਰ ਅਰੋੜਾ, ਵਿਕਰਮ ਢਿਢੋਨਾ, ਨੁਰੀਨ ਮਹਾਜਨ ਦਾ ਸ਼ਲਾਖਾਯੋਗ ਯੋਗਦਾਨ ਰਿਹਾ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਸਵਾਸਥ ਕਾਰਡ ਬਜੁਰਗਾ ਦੇ ਲਈ ਕੀਮਤੀ ਤੋਹਫਾ ਹੈ। ਆਯੁਸ਼ਮਾਨ ਕਾਰਡ ਧਾਰਕ ਨੂੰ ਖਤਰਨਾਕ ਬੀਮਾਰੀ ਦੇ ਇਲਾਜ ਲਈ ਭਾਰਤ ਸਰਕਾਰ ਵੱਲੋਂ 5 ਲਖ ਰੁਪਏ ਦੀ ਰਕਮ ਦੀਤੀ ਜਾਂਦੀ ਹੈ। ਸ਼੍ਰੀ ਕਿਸ਼ੋਰ ਰੈਨਾ ਨੇ ਦੱਸਿਆ ਕਿ ਆਯੁਸ਼ਮਾਨ ਕਾਰਡ ਯੋਜਨਾ ਦੇ ਅੰਦਰ 70 ਸਾਲ ਦੀ ਉਮਰ ਤੋਂ ਉਪਰ ਬਜੁਰਗ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਸਰਕਾਰੀ ਹਸਪਤਾਲਾ ਅਤੇ ਕਈ ਪ੍ਰਾਈਵੇਟ ਹਸਪਤਾਲਾ ਵਿਚ ਇਹ ਯੋਜਨਾ ਦਾ ਲਭ ਮਿਲਦਾ ਹੈ। ਇਸ ਪ੍ਰੋਗਰਾਮ ਵਿੱਚ ਵੈਦਿਕ ਪ੍ਰਵਕਤਾ ਕੁਲਦੀਪ ਆਰਯਾ, ਅਸ਼ਵਨੀ ਗੁਪਤਾ, ਸਵਰਣਕਾਂਤਾ ਸ਼ਰਮਾ, ਵੰਦਨਾ ਸ਼ਰਮਾ ਅਤੇ ਹੋਰ ਜਾਣੇਮਾਨੇ ਲੋਕ ਸਨ। ਪ੍ਰੋਗਰਾਮ ਦੀ ਆਰਤੀ ਦੇ ਨਾਲ ਅਤੇ ਪ੍ਰਸਾਦ ਵੰਡ ਕੇ ਸਮਾਪਤੀ ਕੀਤੀ ਗਈ
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *