ਸਰਕਟ ਹਾਊਸ ਫਿਰੋਜ਼ਪੁਰ ਵਿਖੇ ਗੂੰਜਿਆ ਰਾਇ ਸਿੱਖ ਭਲਾਈ ਬੋਰਡ ਦੇ ਨਵੇਂ ਅਹੁਦੇਦਾਰਾਂ ਦਾ ਜੈਕਾਰਾ ਹੋਇਆ ਨਿੱਘਾ ਸਨਮਾਨ।

Spread the love
ਫਿਰੋਜ਼ਪੁਰ, 24 ਜੁਲਾਈ (ਅਸ਼ੋਕ ਭਾਰਦਵਾਜ) ਸਰਕਟ ਹਾਊਸ ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਨਵ-ਨਿਯੁਕਤ ਰਾਇ ਸਿੱਖ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਸ. ਪ੍ਰਕਾਸ਼ ਸਿੰਘ ਵੜਵਾਲ ਦੀ ਅਗਵਾਈ ਹੇਠ ਰਾਇ ਸਿੱਖ ਭਲਾਈ ਬੋਰਡ ਦੇ ਨਵੇਂ ਨਿਯੁਕਤ ਜ਼ਿਲ੍ਹਾ ਚੇਅਰਮੈਨਾਂ, ਵਿਧਾਨ ਸਭਾ ਹਲਕਾ ਚੇਅਰਮੈਨਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਬਲਾਕ ਸੰਮਤੀ ਮੈਂਬਰਾਂ ਦੇ ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ. ਫੌਜਾ ਸਿੰਘ ਸਰਾਰੀ (ਵਿਧਾਇਕ, ਗੁਰੂਹਰਸਹਾਇ) ਸਾਬਕਾ ਕੈਬਨਿਟ ਮੰਤਰੀ ਅਤੇ ਸ੍ਰੀ ਨਰਿੰਦਰਪਾਲ ਸਿੰਘ ਸਵਨਾ (ਵਿਧਾਇਕ, ਫਾਜ਼ਿਲਕਾ) ਨੇ ਸ਼ਿਰਕਤ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਸਮਾਜ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਾਮਰੇਡ ਹੰਸਾ ਸਿੰਘ, ਪੰਜਾਬ ਪ੍ਰਧਾਨ, ਰਾਇ ਸਿੱਖ ਸਮਾਜ ਸੁਧਾਰ ਸਭਾ, ਡਾ. ਰੂਪ ਸਿੰਘ ਕਚੂਰਾ (ਮੈਂਬਰ ਰਾਇ ਸਿੱਖ ਭਲਾਈ ਬੋਰਡ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਵਿੰਗ), ਸਰਪੰਚ ਬਲਵਿੰਦਰ ਸਿੰਘ ਰਾਓ ਕੇ (ਮੈਂਬਰ ਰਾਇ ਸਿੱਖ ਭਲਾਈ ਬੋਰਡ ਪੰਜਾਬ ਅਤੇ ਬਲਾਕ ਪ੍ਰਧਾਨ ਮਮਦੋਟ), ਛਿੰਦਰਪਾਲ ਸਿੰਘ ਗੋਸ਼ਾ, ਡਾ. ਰਾਜ ਸਿੰਘ ਨੂਰਸ਼ਾਹ ਸਿੰਘ, ਕਸ਼ਮੀਰ ਸਿੰਘ ਅਜਨਾਲਾ (ਮੈਂਬਰ ਰਾਇ ਸਿੱਖ ਭਲਾਈ ਬੋਰਡ ਪੰਜਾਬ), ਜੰਗੀਰ ਸਿੰਘ ਸਾਬਕਾ ਐੱਸ.ਡੀ.ਓ. ਬਿਜਲੀ ਬੋਰਡ, ਸ਼ਿੰਦਰ ਸਿੰਘ ਸਰਪੰਚ ਘੋੜੇ ਚੱਕ, ਮੰਗਲ ਸਿੰਘ ਸਾਬਕਾ ਸਰਪੰਚ ਲੱਖਾ ਸਿੰਘ ਵਾਲਾ, ਗੁਰਦੀਪ ਸਿੰਘ ਕਿਸਾਨ ਆਗੂ ਜ਼ਿਲ੍ਹਾ ਫਿਰੋਜ਼ਪੁਰ, ਜਤਿੰਦਰ ਸਿੰਘ ਸਰਾਰੀ ਨਿੱਜੀ ਸਕੱਤਰ ਚੇਅਰਮੈਨ ਪ੍ਰਕਾਸ਼ ਸਿੰਘ ਵੜਵਾਲ, ਸੋਨਾ ਸਿੰਘ ਨਿੱਜੀ ਸਲਾਹਕਾਰ ਚੇਅਰਮੈਨ ਪ੍ਰਕਾਸ਼ ਸਿੰਘ ਵੜਵਾਲ, ਬਲਵਿੰਦਰ ਸਿੰਘ ਬੱਬੂ ਯੂਥ ਆਗੂ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਸਮਾਜ ਦੇ ਨੁਮਾਇੰਦੇ ਹਾਜ਼ਰ ਰਹੇ।ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਰਾਇ ਸਿੱਖ ਭਾਈਚਾਰੇ ਨਾਲ ਜੁੜੀਆਂ ਸਮੱਸਿਆਵਾਂ, ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਬਾਰੇ ਸੁਝਾਅ ਲਏ ਗਏ। ਆਗੂਆਂ ਨੇ ਭਰੋਸਾ ਦਿੱਤਾ ਕਿ ਸਮਾਜ ਦੇ ਹੱਕਾਂ ਅਤੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਬੁਲਾਰਿਆਂ ਨੇ ਰਾਇ ਸਿੱਖ ਸਮਾਜ ਦੀ ਏਕਤਾ, ਤਰੱਕੀ ਅਤੇ ਲੋਕ ਭਲਾਈ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਰਾਇ ਸਿੱਖ ਭਲਾਈ ਬੋਰਡ ਦੇ ਸਮੂਹ ਜ਼ਿਲ੍ਹਾ ਚੇਅਰਮੈਨ, ਹਲਕਾ ਚੇਅਰਮੈਨ, ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਮਾਜ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
  • Related Posts

    ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਡਾਵਾਂਡੋਲ –ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ,     ਸਰਕਾਰ ‘ਤੇ ਸਾਧੇ ਤਿੱਖੇ ਨਿਸ਼ਾਨੇ

    Spread the love

    Spread the loveਤਪਾ ਮੰਡੀ,30 ਸਤੰਬਰ (ਗੋਲਡੀ ਵਿਆਸ)  ਪੰਜਾਬ ਵਿੱਚ ਲੁੱਟਾਂ-ਖੋਹਾਂ, ਕਤਲਾਂ, ਗੈਂਗਸਟਰਵਾਦ ਅਤੇ ਨਸ਼ਿਆਂ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ  ਤਪਾ ਸ਼ਹਿਰ ਵਿੱਚ ਪੰਜਾਬ ਸਰਕਾਰ ਵਿਰੁੱਧ…

    ਉੱਘੇ ਸਮਾਜ ਸੇਵੀ ਅਤੇ ਸਾਬਕਾ ਫੌਜੀ ਜਥੇਦਾਰ ਹਰੀ ਸਿੰਘ ਦਾ ਦਿਹਾਂਤ, ਇਲਾਕੇ ਵਿੱਚ ਸੋਗ ਦੀ ਲਹਿਰ, ਅੰਤਿਮ ਸੰਸਕਾਰ ਅੱਜ

    Spread the love

    Spread the love ਬਲਾਚੌਰ, 30 ਸਤੰਬਰ (ਜਤਿੰਦਰਪਾਲ ਸਿੰਘ ਕਲੇਰ ) : ਪਿੰਡ ਮੋਹਣ ਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਸਾਬਕਾ ਫੌਜੀ ਜਥੇਦਾਰ ਹਰੀ ਸਿੰਘ ਉਮਰ (84) ਦੇ ਅਕਾਲ ਚਲਾਣੇ ਨਾਲ…

    Leave a Reply

    Your email address will not be published. Required fields are marked *