ਪੱਟੀ ਸਦੀਕ, 21 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਸਰਕਾਰੀ ਪ੍ਰਾਇਮਰੀ ਸਕੂਲ ਦਾਨੇਵਾਲਾ ਸੱਤਕੋਸੀ ਵਿਖੇ ਚਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਸਕੂਲ ਦੇ ਮੇਨ ਗੇਟ ਦਾ ਨੀਂਹ ਪੱਥਰ ਪਿੰਡ ਦਾਨੇਵਾਲਾ ਸੱਤਕੋਸੀ ਦੇ ਸਰਪੰਚ ਸ. ਕਿਰਪਾਲ ਸਿੰਘ ਸਮਾਘ ਵੱਲੋਂ ਰੱਖਿਆ ਗਿਆ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਸੁਖਜਿੰਦਰ ਸਿੰਘ ਅਤੇ ਸਮੂਹ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ , ਸ਼੍ਰੀ ਮਨਦੀਪ ਕੁਮਾਰ ਹੈੱਡ ਟੀਚਰ ਅਤੇ ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਦਾਨੇਵਾਲਾ ਸੱਤਕੋਸੀ ਹਾਜ਼ਰ ਰਹੇ।






