ਬੱਸੀ ਪਠਾਣਾ, 21 ਅਪ੍ਰੈਲ (ਉਦੇ ਧੀਮਾਨ): ਭਾਰਤੀ ਜਨਤਾ ਪਾਰਟੀ ਵੱਲੋ ਜਿਥੇ ਦੇਸ਼ ਭਰ ਅੰਦਰ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ ਉਥੇ ਹੀ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਦੇ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਹੇਠ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਪਿੰਡ ਨੰਦਪੁਰ ਵਿਖੇ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂਪੁਰ ਨੇ ਦੱਸਿਆ ਕਿ ਪਾਰਟੀ ਹਾਈਕਮਾਡ ਅਤੇ ਐਸੀ ਮੋਰਚਾ ਦੇ ਪੰਜਾਬ ਪ੍ਰਧਾਨ ਐਸ.ਆਰ ਲੱਧੜ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਦੀ ਜੈਅੰਤੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈਆ ਗਿਆ। ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ । ਉੱਥੇ ਹੀ ਸੰਵਿਧਾਨ ਦੇ ਵਿੱਚ ਕਾਨੂੰਨ ਬਣਾ ਕੇ ਹਰ ਵਰਗ ਦੇ ਲੋਕਾਂ ਦੀ ਆਵਾਜ਼ ਸੁਣੀ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ ਸਿੱਧੂਪੁਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹ ਜਿੰਨਾਂ ਨੇ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਜੀਵਨ ਨਾਲ ਜੁੜੇ ਸਥਾਨਾਂ ਨੂੰ ਤੀਰਥ ਸਥਾਨਾਂ ਦਾ ਨਾਮ ਦਿੱਤਾ। ਉਨ੍ਹਾਂ ਦੇ ਸੇਧ ਨਾਲ ਅਨੇਕਾਂ ਗਰੀਬ ਭਲਾਈ ਸਕੀਮਾਂ ਚਲਾ ਕੇ ਹਰ ਵਰਗ ਨੂੰ ਲਾਭ ਪਹੁੰਚਾਇਆ। ਇਸ ਮੌਕੇ ਜਸਵੀਰ ਸਿੰਘ ਜੱਸੀ ,ਆਸ਼ਮਾ ਰਾਣੀ, ਸੋਹਣ ਲਾਲ ,ਬਰਿੰਦਰ ਕੁਮਾਰ ਬਿੰਦੂ, ਮੁਮਤਾਜ,ਕਰਨੈਲ ਕੋਰ,ਅਨੀਤਾ ਰਾਣੀ,ਜਸਪਾਲ ਕੋਰ,ਹਰਨੇਕ ਸਿੰਘ,ਸੰਦੀਪ ਕੋਰ,ਗੁਰਪ੍ਰੀਤ ਕੋਰ,ਮਨਜੀਤ ਕੋਰ,ਹਰਪਾਲ ਕੋਰ,ਨਰਿੰਦਰ ਸਿੰਘ, ਕੁਲਵੰਤ ਕੋਰ ਆਦਿ ਹਾਜ਼ਰ ਸਨ ।






