ਸ਼ਹਿਰ ਦੇ ਅਦਰਸ਼ ਨਗਰ ‘ਚ ਹਰ ਰੋਜ ਲੱਗਦੀ ਚਿੱਟੇ ਦੀ ਮੰਡੀ ? ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪਰੇਸ਼ਨ ਮਹਿਜ਼ ਇਕ ਡਰਾਮਾਂ ਹੋਇਆ ਸਾਬਿਤ ਮੁਕਤਸਰ ਪੁਲਿਸ ਸ਼ਹਿਰ ਚੋਂ ਚਿੱਟੇ ਨਸ਼ੇ ਦਾ ਖਾਤਮਾਂ ਕਰਨ ‘ਚ ਹੋਈ ਫੇਲ

Spread the love
ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਵੇਸੈ ਤਾਂ ਮੁਕਤਸਰ ਪੁਲਿਸ ਵੱਲੋਂ ਕਾਸੋ ਅਪ੍ਰੇਸ਼ਨ ਚਲਾ ਕੇ ਆਮ ਜਨਤਾ ‘ਚ ਖੂਬ ਵਾਹੋ-ਵਾਹੀ ਖੱਟੀ ਜਾ ਰਹੀ ਹੈ ਪਰ ਇਸ ਦਾ ਦੂਸਰਾ ਪਹਿਲੂ ਕੁਝ ਹੋਰ ਹੀ ਬਿਆਨ ਕਰ ਰਿਹਾ ਹੈ । ਮੁਕਤਸਰ ਪੁਲਿਸ ਦਾ ਕਾਸੋ ਆਪ੍ਰੇਸ਼ਨ ਚਿੱਟੇ ਦੇ ਵਪਾਰੀਆਂ ਦੇ ਘਰ ਕਿਉ ਨਹੀ ਚਲਾਇਆ ਜਾਂਦਾ, ਜਿਨ੍ਹਾਂ ਦਾ ਸਾਰਾ ਪਰਿਵਾਰ ਸਣੇ ਅੋਰਤਾਂ ਵੀ ਚਿੱਟੇ ਨਸ਼ੇ ਦਾ ਕਾਰੋਬਾਰ ਕਰਦੀਆਂ ਹਨ ? ਪੁਲਿਸ ਦਾ ਕਾਸੋ ਆਪ੍ਰੇਸ਼ਨ ੳਥੇ ਕਿਉ ਨਹੀ ਜਾਂਦਾ ਜਿਥੇ ਆਪਣੇ ਘਰਾਂ ਦੇ ਬਾਹਰ ਕੁਰਸੀਆਂ ਡਾਹ ਕੇ ਸ਼ਰੇਆਮ ਚਿੱਟਾ ਵੇਚਿਆ ਜਾਂਦਾ ।ਹੁਣ ਕਿਥੇ ਗਿਆ ਸ਼੍ਰੀ ਮੁਕਤਸਰ ਸਾਹਿਬ ਦੀ ਮਹਾਨ ਪੁਲਿਸ ਦਾ “ਯੁੱਧ ਨਸ਼ਿਆਂ ਵਿਰੁੱਧ” ? ਮਾਮਲਾ ਇੰਝ ਸੀ ਸਾਡੀ ਟੀਮ ਫੀਲਡ ਦੋਰਾਨ ਆਦਰਸ਼ ਨਗਰ ਸਾਈਡ ਗਈ ਤਾਂ ਚਿੱਟੇ ਦੇ ਕੁਝ ਵਪਾਰੀ ਆਪਣੇ ਘਰਾਂ ਦੇ ਬਾਹਰ ਕੁਰਸੀਆਂ ਡਾਹ ਕੇ ਚਿੱਟੇ ਦੀਆਂ ਪੁੜੀਆਂ ਬਣਾ ਕੇ ਵੇਚਦੇ ਹੋਏ ਦੇਖੇ ਗਏ । ਜਦ ਇਸ ਸਬੰਧੀ ਆਸ-ਪਾਸ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਦਰਸ਼ ਨਗਰ ਚਿੱਟਾ ਹਰ ਰੋਜ ਵਿਕਦਾ ਹੈ । ਅਦਰਸ਼ ਨਗਰ ‘ਚ ਚਿੱਟੇ ਦੀ ਮੰਡੀ ਸਵੇਰੇ, ਦੁਪਿਹਰੇ ਆੇ ਸ਼ਾਮ ਨੂੰ ਲੱਗਦੀ ਹੈ । ਆਪਣਾ ਨਾਮ ਨਾ ਦੱਸਣ ਦੀ ਸੂਰਤ ‘ਚ ਉਨ੍ਹਾਂ ਕਿਹਾ ਕਿ ਜਦ ਵੀ ਅਸੀ ਪੁਲਿਸ ਨੂੰ ਇਤਲਾਹ ਦਿੰਦੇ ਹਾਂ ਤਾਂ ਇਨ੍ਹਾਂ ਚਿੱਟੇ ਦੇ ਵਪਾਰੀਆਂ ਨੂੰ ਪੁਲਿਸ ਦੀ ਰੇਡ ਦਾ ਪਹਿਲ੍ਹਾਂ ਹੀ ਪਤਾ ਲੱਗ ਜਾਂਦਾ ਹੈ । ਮੁਹੱਲਾ ਵਾਸੀਆਂ ਨੇ ਕਿਹਾ ਕਿ ਕੁਝ ਪੁਲਿਸ ਮੁਲਾਜ਼ਮ ਵੀ ਇਨ੍ਹਾਂ ਤੋਂ ਆਪਣਾ ਖਰਚਾ-ਪਾਣੀ ਲੈਣ ਆਉਦੇ ਹਨ । ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸਮੇਂ-ਸਮੇਂ ‘ਤੇ ਮੁਕਤਸਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਕਾਸੋ ਆਪਰੇਸ਼ਨ ਚਲਾਇਆ ਜਾਂਦਾ ਹੈ, ਜੇਕਰ ਚਿੱਟੇ ਨਸ਼ੇ ਦੇ ਕਾਰੋਬਾਰੀਆਂ ਦੇ ਘਰਾਂ ਵੱਲ ਚੈਕਿੰਗ ਕਰਕੇ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਹੀ ਨਹੀ ਕਰਨਾਂ ਤਾਂ ਕੀ ਫਾਇਦਾ ਆਮ ਜਨਤਾਂ ਦੀ ਅੱਖਾਂ ‘ਚ ਧੂੜ ਪਾ ਕੇ ? ਦੇਖਣ ‘ਚ ਇੰਝ ਲੱਗ ਰਿਹਾ ਹੈ ਕਿ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਕਾਸੋ ਅਪ੍ਰੇਸ਼ਨ ਮਹਿਜ਼ ਇੱਕ ਡਰਾਮਾਂ ਹੈ, ਜਿਹੜ੍ਹਾ ਮੁਕਤਸਰ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ । ਕੁਝ ਸਮਾਂ ਪਹਿਲ੍ਹਾਂ ਵਾਰਡ ਨੰਬਰ 31 ਦੇ ਨਵੇਂ ਬਣੇ ਐਮ.ਸੀ ਨੇ ਠੀਕਰੀ ਪਹਿਰਾਂ ਲਗਾਇਆ ਸੀ ਤਾਂ ਜੋਕਿ ਨਸ਼ੇ ਦਾ ਕਾਲਾ ਕਾਰੋਬਾਰ ਬੰਦ ਕਰਵਾਇਆ ਜਾ ਸਕੇ ਪਰ ਕੁਝ ਦਿਨ ਪਹਿਲ੍ਹਾਂ ਉਕਤ ਐਮ.ਸੀ ਵੱਲੋਂ ਅਪਾਣੇ ਹੱਥ ਕੜ੍ਹੇ ਕਰਕੇ ਪਿੱਛੇ ਹਟਣਾ ਪਿਆ ਕਿਉਕਿ ਉਨ੍ਹਾਂ ਮੁਤਾਬਕ ਚਿੱਟੇ ਦਾ ਕਾਰੋਬਾਰ ਕਰਨ ਵਾਲਿਆਂ ਪਾਸੋ ਧਮਕੀਆਂ ਆਉਣੀਆਂ ਸੁਰੂ ਹੋ ਗਈਆਂ ਹਨ । ਅਜਿਹੀ ਸਥਿਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਮਾਹਨ ਪੁਲਿਸ ਚਿੱਟੇ ਨਸ਼ੇ ਦਾ ਖਾਤਮਾਂ ਕਰਨ ‘ਚ ਬੁਰੀ ਤਰ੍ਹਾਂ ਫੇਲ ਹੋਈ ਹੈ ? ਮਾਵਾਂ ਨੂੰ ਆਪਣੇ ਪੁੱਤ ਬਚਾਉਣ ਦੀ ਆਸ ਮੁਕਤਸਰ ਪੁਲਿਸ ਤੋਂ ਖਤਮ ਹੋ ਚੁੱਕੀ ਹੈ ? ਜਦ ਇਸ ਸਬੰਧੀ ਜਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀ ਹੋ ਸਕਿਆ । ਉਨ੍ਹਾਂ ਦਾ ਬਿਆਨ ਖਬਰ ਦੀ ਅਪਡੇਟ ‘ਚ ਜਾਰੀ ਕੀਤਾ ਜਾਵੇਗਾ ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *