ਸ਼ਾਬ ਦਾ ਹੁਕਮ ਆ ਸਾਨੂੰ ਕਿ ਵੱਧ ਤੋਂ ਵੱਧ ਚਲਾਨ ਕੱਟਣੇ ਆ ? ਕਾਨੂੰਨ ਦੇ ਰਖਵਾਲਿਆਂ ਵੱਲੋਂ ਹੀ ਉਡਾਈਆਂ ਜਾ ਰਹੀਆਂ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆ ਮੋਕੇ ‘ਤੇ ਗੈਰਹਾਜ਼ਰ ਕਿਸੇ ਹੋਰ ਥਾਣੇਦਾਰ ਨੂੰ ਜਾਰੀ ਹੋਈ ਮਸ਼ੀਨ ਨਾਲ ਹੋਲਦਾਰ ਵੱਲੋਂ ਕੱਟੇ ਜਾ ਰਹੇ ਚਲਾਨ

Spread the love
ਸ਼੍ਰੀ ਮੁਕਤਸਰ ਸਾਹਿਬ, 05 ਸਤੰਬਰ ( ਮਨਪ੍ਰੀਤ ਮੋਨੂੰ ) – ਸ਼੍ਰੀ ਮੁਕਤਸਰ ਸਾਹਿਬ ਦੇ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਹੀ ਕਾਨੂੰਨ ਦੀਆਂ ਧੱਜੀਆ ਉਡਾਉਦੇ ਹੋਏ ਆਮ ਹੀ ਦੇਖਿਆ ਜਾ ਸਕਦਾ ਹੈ ।ਦੇਖ ਕੇ ਇੰਝ ਜਾਪਦਾ ਹੈ ਕਿ ਕਾਨੂੰਨ ਸਿਰਫ ਆਮ ਜਨਤਾ ਲਈ ਹੀ ਬਣਿਆ ਹੋਵੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਸਰਟੀਫਿਕੇਟ ਮਿਿਲਆ ਹੋਵੇ ? ਸ਼੍ਰੀ ਮੁਕਤਸਰ ਸਾਹਿਬ ‘ਚ ਕਾਨੂੰਨ ਦੇ ਰਖਵਾਲਿਆਂ ਵੱਲੋਂ ਹੀ ਕਾਨੂੰਨ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆ ਉਡਾਈਆਂ ਜਾ ਰਹੀਆਂ ਹਨ ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ ?  ਸਗੋ ਇਸ ਦੇ ਉਲਟ ਉਕਤ ਪੁਲਿਸ ਮੁਲਾਜ਼ਮਾਂ ਇਹ ਕਹਿੰਦੇ ਕੈਮਰੇ ‘ਚ ਰਿਕਾਰਡ ਹੋਏ ਕਿ “ਸਾਨੂੰ ਤਾਂ ਸਾਹਬ ਦਾ ਹੁਕਮ ਹੈ ਕਿ ਵੱਧ ਤੋਂ ਵੱਧ ਚਲਾਨ ਕਰਨੇ ਆ” ? ਕੁਝ ਥਾਣੇਦਾਰਾਂ ਨੂੰ ਜਾਰੀ ਹੋਈਆਂ ਈ ਚਲਾਨ ਮਸ਼ੀਨਾਂ ਪੀ.ਸੀ.ਆਰ ਦੇ ਹੋਲਦਾਰਾਂ ਨੂੰ ਦੇ ਕੇ ਚਲਾਨ ਕੱਟਣ ਲਈ ਭੇਜਿਆ ਜਾਂਦਾ ਹੈ । ਜਦਕਿ ਮੋਟਰ ਵਹੀਕਲ੍ਹ ਐਕਟ ਦੇ ਨਿਯਮਾਂ ਅਨੁਸਾਰ ਖਾਕੀ ਵਰਦੀ ਵਾਲਾ ਕੋਈ ਵੀ ਹੋਲਦਾਰ ਚਲਾਨ ਨਹੀ ਕੱਟ ਸਕਦਾ ਕਿਉਕਿ ਉਕਤ ਰੈਂਕ ਦੇ ਪੁਲਿਸ ਮੁਲਾਜ਼ਮ ਨੂੰ ਕੋਈ ਵੀ ਈ ਚਲਾਨ ਮਸ਼ੀਨ ਜਾਰੀ ਨਹੀ ਕੀਤੀ ਜਾਂਦੀ । ਏ.ਐਸ.ਆਈ ਰੈਂਕ ਦਾ ਅਧਿਕਾਰੀ ਖੁਦ ਨੂੰ ਜਾਰੀ ਹੋਈ ਈ.ਮਸ਼ੀਨ ਨਾਲ ਹੀ ਚਲਾਨ ਕਰ ਸਕਦਾ ਹੈ ਪਰ ਸਾਡੇ ਮਹਾਨ ਸ਼ਹਿਰ ਦੇ ਪੁਲਿਸ ਦੇ ਪੀ.ਸੀ.ਆਰ ਦੇ ਹੋਲਦਾਰਾਂ ਵੱਲੋਂ ਈ ਚਲਾਨ ਕੀਤੇ ਜਾ ਰਹੇ ਹਨ । ਸ਼ਹਿਰ ਅੰਦਰ ਲੁੱਟਾਂ-ਖੋਹਾਂ ਜਿਹੀਆ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਚਿੱਟਾ ਨਸ਼ਾ ਆਮ ਹੀ ਵਿੱਕ ਰਿਹਾ ਹੋਰ ਕਈ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ਪਰ ਪੀ.ਸੀ.ਆਰ ਦੇ ਹੋਲਦਾਰਾਂ ਨੂੰ ਇਹ ਸਭ ਦਿਖਾਈ ਨਹੀ ਦੇ ਰਿਹਾ ? ਸ਼ਹਿਰ ਦੇ ਘਾਹ ਮੰਡੀ ਚੋਕ ‘ਚ ਪੀ.ਸੀ.ਆਰ ਦੇ ਹੋਲਦਾਰ ਵੱਲੋਂ ਈ ਮਸ਼ੀਨ ਰਾਹੀ ਮੋਟਰਸਾਇਕਲ ਦਾ ਈ.ਚਲਾਨ ਕੀਤਾ ਜਾ ਰਿਹਾ ਸੀ । ਜਦੋ ਇਸ ਸਬੰਧੀ ਉਕਤ ਹੋਲਦਾਰ ਨੱਲ ਗੱਲਬਾਤ ਕੀਤੀ ਤਾਂ ਉਕਤ ਨੇ ਕੈਮਰੇ ਸਾਹਮਣੇ ਕਬੂਲਿਆ ਕਿ ਈ ਚਲਾਨ ਮਸ਼ੀਨ ਥਾਣੇਦਾਰ ਦੀ ਹੈ । ਇਸ ਉਪਰੰਤ ਉਨ੍ਹਾਂ ਇਕ ਮੋਬਾਇਲ ਨੰਬਰ ਮੁਹੱਇਆ ਕਰਵਾਉਦੇ ਇੰਚਾਰਜ ਨਾਲ ਗੱਲਬਾਤ ਕਰਨ ਲਈ ਕਿਹਾ ਪਰ ਜਦੋਂ ਉਸ ਨੰਬਰ ‘ਤੇ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਈ ਮਸ਼ੀਨ ਦੀ ਆਈ.ਡੀ ਹੋਣ ਤੋਂ ਸਾਫ ਇਨਕਾਰ ਕਰਦਿਆ ਉਨ੍ਹਾਂ ਦੀ ਈ ਮਸ਼ੀਨ ਉਨ੍ਹਾਂ ਦੇ ਕੋਲ ਹੋਣ ਦਾ ਹਵਾਲਾ ਦਿੱਤਾ । ਉਕਤ ਪੀ.ਸੀ.ਆਰ ਦੇ ਹੋਲਦਾਰ ਵੱਲੋਂ ਮੋਟਰ ਵਹੀਕਲ੍ਹ ਐਕਟ ਦੇ ਨਿਯਮਾਂ ਦੀ ਰੱਜ ਕੇ ਧੱਜੀਆ ਉਡਾਈਆ ਹਨ । ਜਦ ਇਸ ਸਬੰਧੀ ਐਸਐਸਪੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਸਕਿਆ ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *