ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸਮਿਤੀ ਭਿੱਖੀਵਿੰਡ ਵੱਲੋਂ 14ਵਾਂ ਵਿਸ਼ਾਲ ਭੰਡਾਰਾ  ਸੰਪੂਰਨ

Spread the love
ਅੰਮ੍ਰਿਤਸਰ /ਭਿੱਖੀਵਿੰਡ / (ਮਨਜੀਤ ਸਿੰਘ ਸ਼ੇਰਗਿੱਲ )=ਸ਼੍ਰੀ ਨੀਲ ਕੰਠ ਮਹਾਦੇਵ ਭਿੱਖੀ ਵਿੰਡ ਸੇਵਾ ਸਮਿਤੀ ਵੱਲੋਂ 14ਵਾਂ ਵਿਸ਼ਾਲ ਭੰਡਾਰਾ ਜੋ ਕਿ ਜੰਮੂ ਦੇ ਕਠੂਆ ਵਿਖੇ ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਸੀ। ਮਹਾਦੇਵ ਸੇਵਾ ਸਮਿਤੀ ਕਮੇਟੀ ਦੇ ਮੈਂਬਰ ਅੱਜ ਭਿੱਖੀਵਿੰਡ ਵਾਪਸ ਪਰਤੇ ਵਾਪਸ ਪਰਤ ਕੇ ਸੇਵਾਦਾਰਾਂ ਦੇ ਚਿਹਰੇ ਤੇ ਖੁਸ਼ਹਾਲੀ ਦੇਖਣ ਨੂੰ ਮਿਲੀ ਜੋ ਕੀ ਸਾਫ ਹੀ ਦੇਖਣ ਤੋਂ ਲੱਗ ਰਿਹਾ ਸੀ ਕੀ ਸੇਵਾਦਾਰਾਂ ਨੇ ਪਿਛਲੇ 30 ਦਿਨ ਤੋਂ ਭੋਲੇ ਨਾਥ ਦੀ ਸੇਵਾ ਤਨ ਮਨ ਨਾਲ ਕੀਤੀ ਹੋਈ ਹੈ । ਸ਼ਿਵ ਸ਼ੰਕਰ ਭੋਲੇ ਨਾਥ ਦੇ ਭਗਤਾਂ ਵੱਲੋਂ ਸ਼ਿਵ ਸ਼ੰਕਰ ਦੀ ਕਿਰਪਾ ਦੇ ਨਾਲ 30 ਦਿਨ ਲਗਾਤਾਰ 24 ਘੰਟੇ ਦਿਨ ਰਾਤ ਅਤੁੱਟ ਲੰਗਰ ਵਰਤਾਇਆ ਗਿਆ। ਅਤੇ ਭਿੱਖੀਵਿੰਡ ਚੌਂਕ ਦੇ ਵਿੱਚ ਵਾਪਸ ਪਰਤ ਕੇ ਕਮੇਟੀ ਦੇ ਮੈਂਬਰਾਂ ਵੱਲੋਂ ਆਤਿਸ਼ਬਾਜ਼ੀ ਕੀਤੀ ਗਈ। ਇਸ ਮੌਕੇ ਅਮਿਤਪੁਰੀ ਰਜੀਵ ਕਪੂਰ ਪ੍ਰਦੀਪ ਧਵਨ ਅਤੁਲ ਕੱਕੜ ਗੋਲਡੀ ਧਵਨ ਗੋਪਾਲ ਕ੍ਰਿਸ਼ਨ ਹੇਮਤ ਮੋਗਾ ਸੌਰਵ ਕਕੜ ਆਸ਼ੀਸ਼ ਕਪੂਰ ਸ਼ਾਂਤੀ ਪ੍ਰਸਾਦ ,  ਸ੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪ੍ਰਧਾਨ ਸੰਦੀਪ ਕੁਮਾਰ ਚੋਪੜਾ, ਬਿੱਟੂ ਪ੍ਰਧਾਨ ਜੀ, ਧਰਮਵੀਰ ਕੱਕੜ ਬੂਟੀ ਕੱਕੜ ਮਿੰਟਾਂ ਮਲਹੋਤਰਾ ਹਰੀ ਬੰਸ   ਆਦ ਹਾਜ਼ਰ ਸਨ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *