18 ਏਕੜ ਖੜੀ ਕਣਕ ਦੀ ਫ਼ਸਲ ਨੂੰ ਲੱਗੀ ਅੱਗ, ਕਿਸਾਨਾਂ ਦਾ ਲੱਖਾ ਰੁਪਏ ਦਾ ਹੋਇਆ ਨੁਕਸਾਨ

Spread the love
 ਮਾਛੀਵਾੜਾ ਸਾਹਿਬ 20 ਅਪ੍ਰੈਲ (ਸੁੱਚਾ ਬੰਗੜ)ਪਿੰਡ ਚੋਤਾ ਨਜਦੀਕ ਅੰਦਾਜ਼ਨ 18 ਏਕੜ ਕਣਕ ਦੀ ਪੱਕੀ ਤਿਆਰ ਖੜੀ ਫ਼ਸਲ ਅਚਾਨਕ ਅੱਗ ਦੀ ਭੇਟ ਚੜ ਗਈ। ਅੱਗ ਲੱਗਣ ਦਾ ਅਜੇ ਕੋਈ ਸਪਸ਼ਟ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਸ ਗੱਲ ਦਾ ਅੰਦੇਸ਼ਾ ਜ਼ਰੂਰ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਸਰਕਟ ਤੋਂ ਪੈਦਾ ਚਿੰਗਆੜੀ ਨਾਲ ਲੱਗੀ ਹੋ ਸਕਦੀ ਹੈ। ਇਸ ਅੱਗ ਦੀਆਂ ਲਪਟਾਂ ਵਿੱਚ ਕਰੀਬ 8 ਕਿਸਾਨਾਂ ਦੀ ਸੋਨੇ ਵਾਂਗ ਵਾਗ  ਲਹਿਰਾਉਂਦੀ ਫ਼ਸਲ ਸਵਾਹ ਹੋ ਗਈ। ਆਪਣਾ ਦੁੱਖੜਾ ਰੋਂਦਿਆਂ ਇਹਨਾਂ ਕਿਸਾਨਾਂ ਵਿੱਚ ਹਨਸ਼ਾ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ,ਰਜਿੰਦਰ ਸਿੰਘ , ਪੑੀਤਮ ਸਿੰਘ, ਦਵਿੰਦਰ ਸਿੰਘ, ਭਾਗ ਸਿੰਘ, ਕੁਲਦੀਪ ਸਿੰਘ, ਤੇ ਕੁਲਵੰਤ ਸਿੰਘ ਦੇ ਖੇਤ ਸਾਮਿਲ ਹਨ। ਅਤੇ ਇਹਨਾਂ ਵਿੱਚੋਂ ਕੁਝ ਕਿਸਾਨ ਪਿੰਡ ਢੋਲਣਵਾਲ ਦੇ ਵਸਨੀਕ ਹਨ ਤੇ ਉਹਨਾਂ ਦੇ ਖੇਤ ਦੁਰਘਟਨਾ ਵਾਲੀ ਜਗਾ ਪਿੰਡ ਚੋਤਾ ਕੋਲ ਹਨ। ਹਾਲਕਿ ਅੱਗ ਦੀ ਸੂਚਨਾ ਮਿਲਦਿਆਂ ਸਬੰਧਿਤ ਪੑਸ਼ਾਸਨ ਤਾ ਮੋਕੇ ਤੇ ਪਹੁੰਚ ਗਿਆ ਪਰ ਅੱਗ ਤੇ ਕਾਬੂ ਪਾਉਣ ਲਈ ਫਾਇਰ ਬਿੑਗੇਡ ਦੀਆਂ ਗੱਡੀਆਂ ਕੁਝ ਦੇਰੀ ਨਾਲ ਪਹੁੰਚਈਆ। ਆਸ ਪਾਸ ਪਿੰਡਾਂ ਤੋ ਲੋਕਾ ਨੇ ਵੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਤੇਜ਼ ਲਪਟਾਂ ਸਾਹਮਣੇ ਉਹਨਾਂ ਦੀ ਵੀ ਨਹੀਂ ਚੱਲੀ। ਇਹਨਾਂ ਕਿਸਾਨਾਂ ਨੇ ਪੑਸ਼ਾਸਨ ਤੋ ਮੰਗ ਕਰਦਿਆਂ ਜਲਦ ਤੋ ਜਲਦ ਮਾਲੀ ਮੱਦਦ ਦੀ ਮੰਗ ਕੀਤੀ ਹੈ। ਫਿਲਹਾਲ ਇਸ ਅੱਗ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *