ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ SSF (ਸੜਕ ਸੁਰੱਖਿਆ ਫੋਰਸ) ਦੇ ਕੰਮਕਾਜ ਦਾ ਨਿਰੀਖਣ

Spread the love

ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ – ਪੰਜਾਬ ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ, ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਮਦਦ ਦੇਣ ਅਤੇ ਉਨ੍ਹਾਂ ਦੇ ਜਾਨਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਸੜਕ ਸੁਰੱਖਿਆ ਫੋਰਸ (SSF) ਦੀ ਸਥਾਪਨਾ ਕੀਤੀ ਗਈ ਸੀ। ਇਸ ਯੂਨਿਟ ਦੀ ਮੁੱਖ ਭੂਮਿਕਾ ਹਾਦਸਿਆਂ ਦੇ ਮੌਕੇ ‘ਤੇ ਤੁਰੰਤ ਰਿਸਪੋਂਡ ਕਰਨਾ, ਰਾਹਤ ਕਾਰਜਾਂ ਦੀ ਮਾਨਿਟਰਿੰਗ ਕਰਨੀ ਅਤੇ ਸੜਕਾਂ ‘ਤੇ ਸੁਰੱਖਿਆ ਪ੍ਰਬੰਧ ਸਥਾਪਤ ਕਰਨਾ ਹੈ।ਇਸ ਤਹਿਤ, ਡਾ. ਅਖਿਲ ਚੌਧਰੀ (IPS), ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾਂ ਵਿੱਚ ਤਾਇਨਾਤ SSF (ਸੜਕ ਸੁਰੱਖਿਆ ਫੋਰਸ) ਟੀਮਾਂ ਦੇ ਕੰਮਕਾਜ ਦੀ ਵਿਸ਼ੇਸ਼ ਸਮੀਖਿਆ ਕੀਤੀ ਗਈ। ਉਨ੍ਹਾਂ SSF ਦੇ ਮੁਲਾਜ਼ਮਾਂ ਨਾਲ ਇੱਕ ਮੀਟਿੰਗ ਕਰਕੇ ਉਨ੍ਹਾਂ ਦੇ ਰੋਜ਼ਾਨਾ ਕੰਮ, ਰਿਸਪੋਂਸ ਟਾਈਮ, ਵਹੀਕਲ ਉਪਲਬਧਤਾ ਅਤੇ ਗਸ਼ਤ ਰੂਟਾਂ ਬਾਰੇ ਜਾਣਕਾਰੀ ਲਈ।SSP ਵੱਲੋਂ ਇਹ ਵੇਖਿਆ ਗਿਆ ਕਿ ਜਦੋਂ 112 ਜਾਂ ਹੋਰ ਮਾਧਿਅਮਾਂ ਰਾਹੀਂ ਸੜਕ ਹਾਦਸੇ ਦੀ ਸੂਚਨਾ ਮਿਲਦੀ ਹੈ, ਤਾਂ SSF ਟੀਮ ਕਿੰਨੇ ਸਮੇਂ ਵਿੱਚ ਘਟਨਾ ਸਥਾਨ ‘ਤੇ ਪਹੁੰਚਦੀ ਹੈ ਅਤੇ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਜਾਂ ਇਲਾਜ ਲਈ ਕਿਵੇਂ ਭੇਜਿਆ ਜਾਂਦਾ ਹੈ। ਉਨ੍ਹਾਂ ਟੀਮ ਦੇ ਵਿਅਕਤਿਗਤ ਡਿਊਟੀਆਂ ਅਤੇ ਵਹੀਕਲ ਰੂਟਾਂ ਦੀ ਜਾਣਕਾਰੀ ਵੀ ਲੀਤੀ ਗਈ।

ਇਸ ਮੌਕੇ SSP ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਵਿੱਚ SSF ਦੇ ਕੁੱਲ 97 ਕਰਮਚਾਰੀ ਅਤੇ 7 ਵਾਹਨ ਤਾਇਨਾਤ ਕੀਤੇ ਗਏ ਹਨ ਅਤੇ ਉਨ੍ਹਾਂ ਦੀ ਰੂਟ ਡਿਊਟੀ ਹੇਠ ਦਿੱਤੇ ਅਨੁਸਾਰ ਹੈ।1. ਫੱਤਣਵਾਲਾ ਤੋਂ ਬਠਿੰਡਾ ਰੋਡ 2. ਸ੍ਰੀ ਮੁਕਤਸਰ ਸਾਹਿਬ ਤੋਂ ਖਾਰਾ ਸਰਹੱਦ   3. ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ  4. ਕਿੱਲਿਆਂ ਵਾਲੇ ਤੋਂ ਮਲੋਟ5. ਡੇਰਾ ਲੰਗ ਤੋਂ ਪੱਕੀ ਟਿੱਬੀ  6. ਮਲੋਟ ਤੋਂ ਪਿੰਡ ਢਿਪਾਂਵਾਲੀਉਨ੍ਹਾਂ ਦੱਸਿਆ ਕਿ ਇਹ ਟੀਮ 112 ‘ਤੇ ਆਉਣ ਵਾਲੀ ਕਾਲ ਉੱਤੇ ਤੁਰੰਤ ਘਟਨਾ ਸਥਾਨ ‘ਤੇ ਪਹੁੰਚਦੀ ਹੈ ਅਤੇ ਸਥਿਤੀ ਦੇ ਅਨੁਸਾਰ ਕਾਰਵਾਈ ਕਰਦੀ ਹੈ। ਇਹ ਪ੍ਰਕਿਰਿਆ ਜ਼ਖ਼ਮੀ ਲੋਕਾਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।ਮੀਟਿੰਗ ਦੌਰਾਨ SSP ਨੇ ਮੁਲਾਜਮਾਂ ਨੂੰ ਹਦਾਇਤ ਦਿੱਤੀ ਕਿ ਡਿਊਟੀ ਦੌਰਾਨ ਰੁਕਾਵਟ ਜਾਂ ਉਪਕਰਨ ਘਾਟ ਦੀ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਜੋ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਟੀਮ ਨੂੰ ਵਧੇਰੇ ਚੰਗੇ ਢੰਗ ਨਾਲ ਕੰਮ ਕਰਨ, ਆਮ ਲੋਕਾਂ ਨਾਲ ਵਧੀਆ ਵਤੀਰਾ ਬਣਾਈ ਰੱਖਣ ਅਤੇ ਹਰੇਕ ਹਾਦਸੇ ‘ਤੇ ਸੰਵੇਦਨਸ਼ੀਲਤਾ ਨਾਲ ਰਵੱਈਆ ਰੱਖਣ ਦੀਆਂ ਹਦਾਇਤਾਂ ਦਿੱਤੀਆਂ।SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ ਆਮ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸੜਕ ਹਾਦਸਿਆਂ ਵਿੱਚ ਪੀੜਤ ਵਿਅਕਤੀਆਂ ਦੀ ਮਦਦ ਕਰਨਾ ਕੇਵਲ ਸੜਕ ਸੁਰੱਖਿਆ ਫੋਰਸ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀ ਬਲਕਿ ਹਰ ਇਕ ਨਾਗਰਿਕ ਦੀ ਜਿੰਮੇਵਾਰੀ ਹੈ। SSF ਵੱਲੋਂ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਮਦਦ ਮੁਹਿੰਮ ਨੇ ਅਨੇਕਾਂ ਜਿੰਦਗੀਆਂ ਨੂੰ ਬਚਾਇਆ ਹੈ। ਜੇਕਰ ਤੁਹਾਨੂੰ ਰਸਤੇ ‘ਚ ਕੋਈ ਸੜਕ ਹਾਦਸਾ, ਗੰਭੀਰ ਜ਼ਖ਼ਮ ਜਾਂ ਮਦਦ ਦੀ ਲੋੜ ਹੋਵੇ, ਤਾਂ ਬਿਨਾਂ ਕਿਸੇ ਝਿਜਕ ਦੇ ਤੁਰੰਤ 112 ‘ਤੇ ਕਾਲ ਕਰੋ। ਸਾਡੀ ਟੀਮ 24 ਘੰਟੇ ਤੁਹਾਡੀ ਸੇਵਾ ਲਈ ਹਾਜ਼ਰ ਹੈ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *