ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀ ਦੇਸ਼ ਵਿਚ ਹਥਿਆਰਬੰਦ ਇਨਕਲਾਬ ਦੇ ਹਾਮੀ ਸਨ- ਅਮੋਲਕ ਸਿੰਘ 

Spread the love
ਬਲਾਚੌਰ 15 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )-ਇਨਕਲਾਬੀ ਗ਼ਦਰੀ ਸੂਰਬੀਰਾਂ ਅਤੇ ਬੱਬਰ ਅਕਾਲੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੱਕਸਦ ਹੀ ਕੁਝ ਹੋਰ ਸੀ। ਉਹਨਾਂ ਸਿੱਖ ਫਲਸਫੇ ਅਨੁਸਾਰ ਸਰਬੱਤ ਦੇ ਭਲੇ ਹਿਤ ਪੰਜਾਬ ਹੀ ਨਹੀਂ ਦੇਸ਼ ਦੇ ਦੂਸਰੇ ਸੂਬਿਆਂ ਦੇ ਇਨਕਲਾਬੀਆਂ ਦਾ ਵੀ ਪੂਰਾ ਪੂਰਾ ਸਹਿਯੋਗ ਲਿਆ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਨੇੜਲੇ ਪਿੰਡ ਰੱਕੜਾਂ ਬੇਟ ਵਿਖੇ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ 94 ਵੇਂ ਸ਼ਹੀਦੀ ਸਮਾਗਮ ਸਮੇਂ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਸਾਥੀ ਅਮੋਲਕ ਸਿੰਘ ਕਨਵੀਨਰ ਪੰਜਾਬ ਲੋਕ ਸਭਿਆਚਾਰਕ ਮੰਚ ( ਪਲਸ ਮੰਚ) ਨੇ ਕੀਤਾ। ਉਹਨਾਂ ਕਿਹਾ ਕਿ ਬੱਬਰ ਰਤਨ ਸਿੰਘ ਰੱਕੜ ਗ਼ਦਰ ਲਹਿਰ ਦੇ ਕਰਤਾਰ ਸਿੰਘ ਸਰਾਭਾ ਦੀ ਤਰ੍ਹਾਂ ਪੁਲਿਸ ਅਤੇ ਫੌਜ ਦੀਆਂ ਅੱਖਾਂ ਵਿਚ ਘੱਟਾ ਪਾਕੇ ਫ਼ਰਾਰ ਹੋ ਜਾਣ ਦਾ ਮਾਹਿਰ ਹੀ ਨਹੀਂ ਸੀ ਸਗੋਂ ਜਿਊਂਦੇ ਜੀਅ ਪੁਲਿਸ ਫ਼ੌਜ ਦੇ ਹੱਥ ਆਉਣ ਦੀ ਥਾਂ ਸ਼ਹੀਦੀ ਨੂੰ ਪਹਿਲ ਦੇਣਾ ਸੀ। ਉਹਨਾਂ ਨੂੰ ਕਾਲ੍ਹੇ ਪਾਣੀ ਵੀ ਭੇਜਿਆ ਗਿਆ। ਉਹਨਾਂ ਦਾ ਉਦੋਂ ਹੀ ਪਤਾ ਲਗਦਾ ਸੀ ਜਦੋਂ ਉਹ ਪੈਰਾਂ ਚ ਪਈਆਂ ਬੇੜੀਆਂ ਅਤੇ ਹੱਥਾਂ ਨੂੰ ਲੱਗੀਆਂ ਕੜੀਆਂ ਦੀ ਪ੍ਰਵਾਹ ਨਾ ਕਰਦਿਆਂ ਫ਼ਰਾਰ ਹੋ ਜਾਂਦਾ ਸੀ। ਉਹਨਾਂ ਦਾ ਟੀਚਾ ਦੇਸ਼ ਵਿਚ ਹਥਿਆਰਬੰਦ ਇਨਕਲਾਬ ਲਿਆਉਣਾ ਸੀ। ਉਹਨਾਂ ਦੇ ਪਿੰਡ ਰੁੜਕੀ ਖ਼ਾਸ ( ਰੁੜਕੀ ਸੈਣੀਆਂ) ਵਿਖੇ ਭਾਰਤੀ ਫੌਜ ਅਤੇ ਪੁਲਿਸ ਨਾਲ਼ ਹੋਏ ਲਹੂ ਡੋਲ੍ਹਵੇਂ ਮੁਕਾਬਲੇ ਬਾਰੇ ਸਮੇਂ ਦੇ ਕਵੀਆਂ ਨੇ ਵਾਰਾਂ ਰਚੀਆਂ।ਇਹ ਵਿਚਾਰ ਅੱਜ ਇੱਥੇ ਉਹਨਾਂ ਆਪਣੀ ਪੁਸਤਕ ” ਗ਼ਦਰ ਅਤੇ ਇਨਕਲਾਬ ਦਾ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ ” ਪ੍ਰਬੰਧਕਾਂ ਭਾਈ ਜਰਨੈਲ ਸਿੰਘ ਖਾਲਸਾ ਚੱਕ ਸਿੰਘਾ ਅਤੇ ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਕੌਲਗੜ੍ਹ ਨਵਾਂਸ਼ਹਿਰ ਵਾਲ੍ਹਿਆਂ ਨੂੰ ਭੇਟ ਕਰਨ ਸਮੇਂ ਅਜੀਤ ਨਾਲ਼ ਸਾਂਝੇ ਕੀਤੇ।ਇਸ ਮੌਕੇ ਉਹਨਾਂ ਨਾਲ਼ ਅਨਮੋਲਕ ਸਿੰਘ , ਖੁਸ਼ੀ ਰਾਮ , ਦੇਵ ਰਾਜ , ਮਲਕੀਤ ਸਿੰਘ , ਤਲਵਿੰਦਰ ਸਿੰਘ ਹੀਰ ,ਸੁਰਜੀਤ ਸਿੰਘ, ਮਲਕੀਅਤ ਸਿੰਘ ਝਿੰਗੜ, ਤਲਵਿੰਦਰ ਹੀਰ ਨੰਗਲ੍ਹ ਖਿਡਾਰੀਆਂ, ਖੁਸ਼ੀ ਰਾਮ,ਦੇਵ ਰਾਜ, ਸੁਰਜੀਤ ਸਿੰਘ, ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ,ਮਾਸਟਰ ਹਰਭਜਨ ਸਿੰਘ ਰਾਏ ਆਦਿ ਵੀ ਹਾਜ਼ਰ ਸਨ।
ਤਸਵੀਰ
ਹਰਸਿਮਰਨ ਜੋਤ ਸਿੰਘ ਕਲੇਰ
  • Related Posts

     ਸਕੂਲ ਬੱਸ ਦੀ ਲਪੇਟ ‘ਚ ਆਇਆ 3 ਸਾਲਾ ਮਾਸੂਮ ਬੱਚਾ, ਮੌਕੇ ‘ਤੇ ਤੋੜਿਆ ਦਮ    ਭੈਣ ਨੂੰ ਬੱਸ ‘ਚ ਬਿਠਾਉਣ ਗਿਆ ਸੀ, ਡਰਾਈਵਰ ਬੱਸ ਭਜਾ ਕੇ ਲੈ ਗਿਆ, ਪੁਲਸ ਨੇ ਕੀਤੀ ਗ੍ਰਿਫਤਾਰੀ

    Spread the love

    Spread the loveਮਾਛੀਵਾੜਾ ਸਾਹਿਬ,15 ਜੁਲਾਈ (ਸੁੱਚਾ ਬੰਗੜ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਪਿੰਡ ਸਾਲੂ ਭੈਣੀ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰ ਗਿਆ। ਸਕੂਲ ਬੱਸ ਦੀ ਚਪੇਟ ‘ਚ ਆਉਣ ਕਾਰਨ 3 ਸਾਲ…

    ਡਾ ਸੁਨੀਲ ਬਾਂਸਲ ਸਿਵਲ ਸਰਜਨ ਵਲੋਂ ਆਮ ਆਦਮੀ ਕਲੀਨਿਕ ਬਾਦੀਆਂ ਅਤੇ ਬੀ.ਡੀ.ਪੀ.ਓ ਦਫਤਰ ਸ਼੍ਰੀ ਮੁਕਤਸਰ ਸਾਹਿਬ ਵਿਚ ਨਵੇਂ ਬਣੇ ਆਦਮੀ ਕਲ਼ੀਨਿਕ ਲਈ ਡਾਕਟਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ :

    Spread the love

    Spread the loveMANPREET MONU 15/07/26=ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਆਮ ਆਦਮੀ ਕਲੀਨਿਕ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਾਬਿਤ: ਡਾ ਸੁਨੀਲ ਬਾਂਸਲ ਸਿਵਲ ਸਰਜਨ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ…

    Leave a Reply

    Your email address will not be published. Required fields are marked *