ਪੰਜਾਬ ਵਿੱਚ ਨਸ਼ਾ ਖਤਮ ਹੋਵੇ ਨਰਾਤਰਿਆਂ ਦੌਰਾਨ ਇਹੀ ਕਾਮਨਾ ਲੈ ਕੇ,, ਸਤਲੁਜ ਸਰਾਏ ਪੱਤਣ ਤੋਂ ਰੋਜਾਨਾ ਇਸ਼ਨਾਨ ਕਰਕੇ, 10 ਕਿਲੋਮੀਟਰ ਪੈਦਲ ਮਾਤਾ ਦੇ ਦਰ ‘ਤੇ ਜਲ ਪਹੁੰਚਾਉਂਦਾ ਰਿਹਾ ਭਗਤ ਪ੍ਰਿੰਸ

Spread the love

ਰਪੁਰ ਬੇਦੀ 6 ਅਪ੍ਰੈਲ ਦਲਜੀਤ ਚਨੌਲੀ  ਚੇਤ ਦੇ ਨਵਰਾਤਿਆਂ ਵਿੱਚ ਜਿੱਥੇ ਹਰ ਭਗਤ ਆਪਣੇ ਤਰੀਕੇ ਨਾਲ ਮਾਂ ਦੀ ਸੇਵਾ ‘ਚ ਲੀਨ ਰਿਹਾ। ਓਥੇ ਪਿੰਡ ਭੱਟੋ ਦੇ ਮਾਤਾ ਨੈਣਾ ਦੇਵੀ ਮੰਦਿਰ ਨਾਲ ਜੁੜੇ ਭਗਤ ਪ੍ਰਿੰਸ ਬੰਸਲ ਨੇ ਜੋ ਵਿਰਲੀ ਉਦਾਹਰਨ ਪੇਸ਼ ਕੀਤੀ, ਉਹ ਅੱਜ ਦੇ ਸਮੇਂ ‘ਚ ਇਕ ਅਨੋਖੀ ਤਪੱਸਿਆ ਅਤੇ ਏਕਾਗ੍ਰਤਾ ਦੀ ਤਸਵੀਰ ਪੇਸ਼ ਕਰ ਰਹੀ ਹੈ।ਭਗਤ ਪ੍ਰਿੰਸ ਹਰ ਰੋਜ਼ ਸਵੇਰੇ 2:30 ਵਜੇ ਆਪਣੇ ਪਿੰਡ ਤੋਂ ਲਗਭਗ 10 ਕਿਲੋਮੀਟਰ ਦੂਰ ਸਤਲੁਜ ਸਾਰੇ ਪਤਣ ‘ਤੇ ਪਹੁੰਚਦੇ ਸਨ।ਤੇ ਸਤਲੁਜ ਦੇ ਠੰਡੇ ਪਾਣੀ ਵਿੱਚ ਰੋਜ਼ਾਨਾ ਇਸ਼ਨਾਨ ਕਰਕੇ ਮਾਤਾ ਦੇ ਇਸ਼ਨਾਨ ਲਈ ਗਾਗਰ ‘ਚ ਪਵਿੱਤਰ ਜਲ ਭਰਦੇ ਅਤੇ ਛੱਤਰ ਦੀ ਛਾਇਆ ‘ਚ ਬਿਨਾ ਬੋਲੇ ਪੈਦਲ ਹੀ ਮੰਦਰ ਤੱਕ ਪਹੁੰਚਦੇ ਰਹੇ।ਇਸ ਪੈਦਲ ਯਾਤਰਾ ‘ਚ ਪਿੰਡ ਦੇ 30-35 ਨੌਜਵਾਨ ਹਰ ਰੋਜ਼ ਭਜਨ-ਕੀਰਤਨ ਕਰਦੇ ਹੋਏ ਭਗਤੀਮਈ ਮਾਹੌਲ ਬਣਾਉਂਦੇ ਰਹੇ।ਰਾਮ ਨਵਮੀ ਦੇ ਪਵਿੱਤਰ ਦਿਨ ਮੌਕੇ, ਪੰਜਾਬ ਮੋਰਚਾ ਦੇ ਕਨਵੀਨਰ ਅਤੇ ਸਮਾਜ ਸੇਵੀ ਗੌਰਵ ਰਾਣਾ ਖ਼ਾਸ ਤੌਰ ‘ਤੇ ਇਹਨਾਂ ਨੌਜਵਾਨਾਂ ਦਾ ਹੌਸਲਾ ਵਧਾਉਣ ਲਈ ਸਤਲੁਜ ਪੱਤਣ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰਿੰਸ ਬੰਸਲ ਅਤੇ ਸਾਥੀਆਂ ਨੂੰ ਫੁੱਲ ਮਾਲਾ ਪਾ ਕੇ ਸਨਮਾਨਿਤ ਕੀਤਾ।ਗੌਰਵ ਰਾਣਾ ਨੇ ਕਿਹਾ ਕਿ ਅੱਜ ਦੇ ਦੌਰ ‘ਚ ਇੰਨ੍ਹਾਂ ਵੱਡਾ ਉਪਰਾਲਾ ਨੀਦ ਤਿਆਗਣ ਦੀ ਜਿੱਦ ਅਤੇ ਭਗਤੀ ਭਾਵਨਾ ਲੱਖਾਂ ‘ਚੋਂ ਕਿਸੇ ਇਕ ਵਿਚ ਹੀ ਵੇਖਣ ਨੂੰ ਮਿਲਦੀ ਹੈ। ਮਾਤਾ ਨੈਨਾ ਦੇਵੀ ਆਪਣੇ ਇਨ੍ਹਾਂ ਨੌਜਵਾਨਾਂ ਤੇ ਇਲਾਕੇ ਉੱਤੇ ਕਿਰਪਾ ਬਣਾਈ ਰੱਖੇ।ਇੱਥੇ ਗੱਲਬਾਤ ਕਰਦਿਆਂ ਪ੍ਰਿੰਸ ਬੰਸਲ ਨੇ ਦੱਸਿਆ ਉਹ ਬਚਪਨ ਤੋਂ ਹੀ ਮਾਤਾ ਦੇ ਭਗਤ ਹਨ।ਅਤੇ ਨਵਰਾਤਿਆਂ ‘ਚ ਉਨ੍ਹਾਂ ਦੀ ਇਹੀ ਇੱਛਾ ਰਹੀ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋਣ ਅਤੇ ਧਾਰਮਿਕ ਰਾਹ ਤੇ ਚੱਲਣ।ਉਨ੍ਹਾਂ ਦੀ ਇਸ ਤਪਸਿਆ ‘ਚ ਪਿੰਡ ਦੇ ਹੋਰ ਦੋ ਨੌਜਵਾਨ ਵੀ ਹਰ ਰੋਜ਼ ਇਸ਼ਨਾਨ ਕਰਕੇ, ਰਸਤੇ ਵਿਚ ਪਵਿੱਤਰਤਾ ਬਣਾਈ ਰੱਖਣ ਲਈ ਜਲ ਛਿੜਕਦੇ ਰਹੇ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *