ਪੰਜਾਬ ਵਿੱਚ ਫੂਡ ਸੇਫਟੀ ਐਕਟ 2006 ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ : ਡਾ ਮੁਲਤਾਨੀ

Spread the love
ਅੰਮ੍ਰਿਤਸਰ 18ਅਪ੍ਰੈਲ ( ਦਿਨੇਸ਼ ਸੋਨੀ  )ਬਦਲਦੇ ਸਮੇਂ ਨਾਲ ਬਦਲਦੀਆਂ ਖਾਣ ਪੀਣ ਦੀਆਂ ਆਦਤਾਂ ਨੇ ਆਮ ਲੋਕਾਂ ਨੂੰ ਜੰਕ ਫੂਡ ਅਤੇ ਬਜ਼ਾਰੀ ਬਣਿਆ ਹੋਇਆ ਖਾਣਾ ਖਾਣ ਦੀ ਆਦਤ ਪਾ ਦਿੱਤੀ।  ਪੰਜਾਬ ਹੋਵੇ ਜਾਂ ਭਾਰਤ  ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਵੱਡੀ ਮਿਲਾਵਟ ਹੋ ਰਹੀ ਜਿਸ ਨਾਲ ਲੋਕਾਂ ਨੂੰ ਵੱਡੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਸਰਕਾਰਾਂ ਨੇ ਫੂਡ ਸੇਫਟੀ ਐਕਟ 2006 ਤਾਂ ਬਣਾ ਦਿੱਤਾ ਪਰ ਉਸ ਨੂੰ ਲਾਗੂ ਅੱਧੇ ਮਨੋ ਹੀ ਕੀਤਾ ਹੋਇਆ ।ਨਤੀਜਾ ਇਹ ਹੋਇਆ ਕਿ  ਖਾਣ-ਪੀਣ ਵਾਲੀਆਂ ਚੀਜ਼ਾਂ ਬਿਨਾਂ ਕਿਸੇ ਗੁਣਵੱਤਾ ਚੈੱਕ ਦੇ ਮਿਲ ਰਹੀਆਂ। ਡੇਰਾ ਬਸੀ ਬਲਾਕ ਦੇ ਸਮਾਜ ਸੇਵੀਆਂ ਨੇ ਅੱਜ ਡਾ ਦਲੇਰ ਸਿੰਘ ਮੁਲਤਾਨੀ ,ਸਿਵਲ ਸਰਜਨ ( ਰਿਟਾ )  ਨਾਲ ਇਕ ਮੀਟਿੰਗ ਕਰਕੇ ਮਿਲਾਵਟ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ।ਮੀਟਿੰਗ ਵਿੱਚ ਮਤਾ ਪਾਸ ਹੋਇਆ ਕਿ ਇਸ ਮੁਹਿੰਮ ਤਹਿਤ  ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ  ਨੂੰ ਬੇਨਤੀ ਕੀਤੀ ਕਿ ਇਕ ਮਹੀਨੇ ਦੇ  ਅੰਦਰ ਅੰਦਰ ਸਾਰੇ ਹੋਟਲ , ਢਾਬੇ  ਅਤੇ ਹੋਰ ਖਾਣ ਵੇਚਣ ਵਾਲੀਆਂ ਦੁਕਾਨਾਂ ਦੀ ਫੂਡ ਸੇਫਟੀ ਐਕਟ ਤਹਿਤ ਰਜਿਸਟਰੇਸ਼ਨ ਕੀਤੀ ਜਾਵੇ ਅਤੇ ਜਿਥੇ ਲੋੜੀਂਦਾ ਉੱਥੇ ਫੂਡ ਲਾਈਸੈਂਸ ਬਣਾਇਆ ਜਾਵੇ । ਨਾਲੇ ਉਸ ਰਜਿਸਟਰੇਸ਼ਨ/ ਲਾਈਸੈਂਸ ਨੂੰ ਖਾਣ-ਪੀਣ  / ਵੇਚਣ ਵਾਲੀ ਥਾਂ ਤੇ ਲਗਾਇਆ ਜਾਵੇ ਤਾਂ ਕਿ ਉਸ ਦੀ ਪਾਲਣਾ ਨਾ ਕਰਨ ਵਾਲੇ ਦੀ ਸ਼ਿਕਾਇਤ ਕੀਤੀ ਜਾ ਸਕੇ ।ਇਸੇ ਤਰ੍ਹਾਂ  ਖਾਣ ਪੀਣ ਵਾਲੀਆਂ ਵਸਤਾਂ ਨੂੰ ਵੇਚਣ ਵਾਲਿਆਂ ਨੂੰ ਵੀ ਬੇਨਤੀ ਕੀਤੀ ਕਿ ਫੂਡ ਸੇਫਟੀ ਐਕਟ 2006 ਤਹਿਤ ਹਰੇਕ ਛੋਟੇ ਵੱਡੇ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਅਤੇ ਵੱਡਾ ਵਿਉਪਾਰ ਕਰਨ ਵਾਲਿਆਂ ਨੂੰ ਲਾਈਸੈਂਸ਼ ਲੈਣਾ ਜਰੂਰੀ ਜੋ ਕਿ ਵੇਚਣ ਵਾਲੇ ਦੀ  ਡਿਊਟੀ ਹੈ ।ਮੀਟਿੰਗ ਵਿੱਚ ਹਾਜ਼ਰ ਸਮਾਜ ਸੇਵੀਆਂ  ਨੇ ਇਸ ਮੁਹਿੰਮ ਨੂੰ ਸਿਰੇ ਚਾੜ੍ਹਨ ਲਈ ਮਹੀਨਾਵਾਰ  ਸਥਿਤੀ ਦਾ ਜਾਇਜ਼ਾ ਲੈ ਕੇ ਫੂਡ ਸੇਫਟੀ ਅਫਸਰ ਅਤੇ ਵਿਕਰੇਤਾ ਨੂੰ ਲਗਾਤਾਰ  ਸਫਾਈ ਰੱਖਣ ਵਿੱਚ ਮਦਦ ਕਰਨਾ ਅਤੇ ਜੇ ਫੂਡ ਸੇਫਟੀ ਦਾ ਖਿਆਲ ਨਹੀਂ ਰੱਖਦੇ  ਉਹਨਾਂ ਵਿਰੁੱਧ ਕਾਰਵਾਈ ਕਰਨ ਲਈ  ਵਿਭਾਗ ਨੂੰ ਮਜਬੂਰ ਕੀਤਾ ਜਾਵੇਗਾ ।ਡਾ ਮੁਲਤਾਨੀ ਨੇ ਦੱਸਿਆ ਕਿ  ਫੂਡ ਸੈਂਪਲ ਬਹੁਤ ਘੱਟ ਲਏ ਜਾਂਦੇ ਅਤੇ ਕਈ ਥਾਵਾਂ ਮਿਲੀ ਭੁਗਤ ਹੋਣ ਕਰਕੇ ਕੋਈ ਕਾਰਵਾਈ ਵੀ ਨਹੀਂ ਕੀਤੀ ਜਾਂਦੀ।ਜਿਸ ਕਰਕੇ ਖਾਣ ਪੀਣ ਦੀਆਂ ਵੇਚਣ ਵਾਲੀਆਂ ਦੁਕਾਨਾਂ ਤੇ ਕੋਈ ਚੈੱਕ ਨਹੀਂ ਪਰ ਲੋਕ ਮਰ ਰਹੇ ।ਡਾ ਮੁਲਤਾਨੀ ਨੇ ਦੱਸਿਆ ਕਿ ਜਦੋਂ ਰਿਕਾਰਡ ਦੱਸ ਰਿਹਾ ਕਿ 60-70 ਦੁੱਧ ਨਕਲੀ ਜਾਂ ਮਿਲਾਵਟੀ ਹੈ ਤਾਂ ਫਿਰ ਫੂਡ ਸੇਫਟੀ ਵਿੰਗ ਅੱਖਾਂ ਕਿਉਂ ਬੰਦ ਕਰੀ ਬੈਠਾ ?ਡਾ ਮੁਲਤਾਨੀ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਦੁਰਾਣ ਆਰ ਟੀ ਆਈ ਐਕਟ 2005  ਅਧੀਨ ਫੂਡ ਸੇਫਟੀ ਅਧੀਨ ਲਏ ਸੈਂਪਲ ਅਤੇ ਉਹਨੇ ਤੇ ਕੀਤੀ ਗਈ ਕਾਰਵਾਈ ਦਾ ਹਿਸਾਬ ਵੀ ਮੰਗਿਆ ਜਾਇਆ ਕਰੇਗਾ ।ਅੰਤ ਵਿੱਚ ਡਾ ਮੁਲਤਾਨੀ ਨੇ ਅਪੀਲ ਕੀਤੀ ਕਿ ਜਿਥੇ ਫੂਡ ਸੇਫਟੀ ਐਕਟ ਸਖਤੀ ਨਾਲ ਲਾਗੂ ਹੋਣਾ ਚਾਹੀਦਾ ਉੱਥੇ ਯਾਦ ਰੱਖਣਾ ਚਾਹੀਦਾ “ ਕਿ ਮਾਂ ਦੇ ਹੱਥ ਦਾ ਬਣਿਆ ਖਾਣਾ ਸਭ ਤੋਂ ਵਧੀਆ “ ਵੀ ਯਾਦ ਰੱਖਣਾ ਚਾਹੀਦਾ ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *