ਬਲਾਕ ਪੰਜਗਰਾਈਆਂ ਵਿੱਚ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ

Spread the love

 ਕਿਤੇ ਵੀ ਵਾਧੂ ਪਾਣੀ ਨਾ ਖੜਨ ਦਿੱਤਾ ਜਾਵੇ-ਡਾ. ਭਿੰਡਰ

ਸੰਦੌੜ, 27 ਜੂਨ (ਬੋਪਾਰਾਏ)   ਸਿਵਲ ਸਰਜਨ ਮਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਫਤਿਹਗੜ੍ਹ ਪੰਜਗਰਾਈਆਂ ਡਾ.ਜੀ.ਐਸ ਭਿੰਡਰ ਦੀ ਅਗਵਾਈ ਦੇ ਵਿੱਚ ਜਿਲ੍ਹਾ ਐਪੀਡਮਾਲੋਜਿਸਟ ਡਾਕਟਰ ਰਮਨਦੀਪ ਕੌਰ ਅਤੇ ਡਾ.ਮੁਨੀਰ ਮੁਹੰਮਦ ਦੀ ਨਿਗਰਾਨੀ ਹੇਠ ਚੱਲ ਰਹੇ ਐਨ.ਵੀ.ਬੀ.ਡੀ.ਸੀ.ਪੀ,ਆਈ.ਡੀ.ਐਸ.ਪੀ ਪ੍ਰੋਗਰਾਮ ਅਧੀਨ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰਾਂ ਦੇ ਵਿੱਚ ਲਾਰਵੇ ਦਾ ਨਿਰੀਖਣ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਜੀ ਭਿੰਡਰ ਨੇ ਕਿਹਾ ਕਿ  ਵਿਭਾਗ ਦੀਆਂ ਟੀਮਾਂ ਲਗਾਤਾਰ ਡੇਂਗੂ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਡੇਂਗੂ ਦੇ ਕਾਰਨ,ਲੱਛਣ ਅਤੇ ਬਚਾਅ ਸਬੰਧੀ ਆਨਸਾਈਟ ਜਾਣਕਾਰੀ ਦੇ ਰਹੀਆਂ ਹਨ, ਉਹਨਾਂ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਇਸ ਲਈ ਘਰਾਂ ਵਿੱਚ ਕਿਤੇ ਵੀ ਵਾਧੂ ਪਾਣੀ ਲਗਾਤਾਰ ਨਾ ਖੜਨ ਦਿੱਤਾ ਜਾਵੇ ਅਤੇ ਫਰਿੱਜਾਂ ਦੀਆਂ ਟਰੇਆਂ,ਕੂਲਰਾਂ ਤੇ ਹੌਦੀਆਂ ਆਦ ਨੂੰ ਹਫਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ ਕਰਕੇ ਭਰਿਆ ਜਾਵੇ ਅਤੇ ਆਪਣੇ ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾ ਲਈ ਢੱਕ ਕੇ ਰੱਖਦੇ ਹੋਏ ਮੱਛਰਦਾਨੀ ਸਮੇਤ ਮੱਛਰ ਰੋਕੂ ਪ੍ਰੋਡਕਟ ਵਰਤੇ ਜਾਣ ਤਾਂ ਜੋ ਡੇਂਗੂ ਤੋਂ ਪੂਰੀ ਤਰ੍ਹਾਂ ਬਚਾ ਹੋ ਸਕੇ | ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡੇਂਗੂ ਦੇ ਖਿਲਾਫ  ਬਲਾਕ  ਪੰਜਗਰਾਈਆਂ ਪੂਰੀ ਮੁਸਤੈਦੀ ਦੇ ਨਾਲ ਕੰਮ ਕਰਦਾ ਰਹੇਗਾ| ਇਸ ਮੌਕੇ

ਮਲਟੀਪਰਪਜ ਸੁਪਰਵਾਈਜਰ ਗੁਲਜਾਰ ਖਾਨ,ਕਰਮਦੀਨ ਹਰਮਿੰਦਰ ਸਿੰਘ,ਸਾਦਕ ਅਲੀ,ਹਰਭਜਨ ਸਿੰਘ, ਈਜਾਜ ਅਲੀ,ਰਾਜੇਸ਼ ਰਿਖੀ,ਮਨਦੀਪ ਸਿੰਘ ਕੰਗਣ ਵਾਲ,ਜਸਪਿੰਦਰ ਸਿੰਘ,ਲਖਵਿੰਦਰ ਸਿੰਘ, ਗੁਰਮੇਲ ਸਿੰਘ,ਮੋਹਣ ਸਿੰਘ,ਇੰਦਰਜੀਤ ਸਿੰਘ,ਗੁਰਵੀਰ ਸਿੰਘ,ਚਮਕੌਰ ਸਿੰਘ,ਜਸਵੀਰ ਸਿੰਘ,ਦਲਜੀਤ ਸਿੰਘ,ਧਰਮਜੀਤ ਸਿੰਘ,ਮਨਦੀਪ ਸਿੰਘ ਧਲੇਰ,ਕਰਮਜੀਤ ਸਿੰਘ ਮਤੋਈ,ਨਿਰਭੈ ਸਿੰਘ,ਵਿਪਨ ਕੁਮਾਰ,ਪ੍ਰਿੰਸ ਕੁਮਾਰ ਮੁਹੰਮਦ ਇਲਿਆਸ,ਗੁਰਪ੍ਰੀਤ ਸਿੰਘ ਕਰਮਜੀਤ ਸਿੰਘ,ਗਗਨਦੀਪ ਨਾਗਰ ਵੀ ਹਾਜ਼ਰ ਸਨ |

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *