ਬੱਚਿਆਂ ਦੇ ਤੰਦਰੁਸਤ ਜੀਵਨ ਦੇ ਨਿਰਮਾਣ ਲਈ ਸੰਪੂਰਨ ਟੀਕਾਕਰਨ ਹੈ ਸੰਜੀਵਨੀ – ਸਿਵਲ ਸਰਜਨ

Spread the love

ਕਪੂਰਥਲਾ, 1 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)- ਟੀਕਾਕਰਨ ਬੱਚਿਆਂ ਨੂੰ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਤੋਂ ਬਚਾਉਂਦੇ ਹਨ। ਬੱਚਿਆਂ ਦੇ ਤੰਦਰੁਸਤ ਜੀਵਨ ਦੇ ਨਿਰਮਾਣ ਲਈ ਇਹ ਇਕ ਸੰਜੀਵਨੀ ਵਾਂਗ ਹਨ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾਕਟਰ ਰਿਚਾ ਭਾਟੀਆ ਨੇ ਟੀਕਾਕਰਨ ਦੇ ਸੰਬਧ ਚ ਆਯੋਜਿਤ ਇਕ ਮੀਟਿੰਗ ਦੌਰਾਨ ਪ੍ਰਗਟ ਕੀਤੇ। ਇਸ ਸੰਬਧ ਚ ਓਹਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਆਪਣੇ ਫੀਲਡ ਵਰਕਰਾਂ ਤੋਂ ਸੁਨਿਸ਼ਚਿਤ ਕਰਨ ਕਿ ਕੋਈ ਵੀ ਨਵਜਾਤ ਸੰਪੂਰਨ ਟੀਕਾਕਰਨ ਤੋਂ ਵਾਂਝਾ ਨਾ ਰਹੇ। ਸਿਵਲ ਸਰਜਨ ਡਾਕਟਰ ਰਿਚਾ ਭਾਟੀਆ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਗਰਭਵਤੀ ਮਹਿਲਾ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਕੀਤੀ ਜਾਏ ਤੇ ਉਸ ਦੀ ਪ੍ਰੋਪਰ ਟਰੈਕਿੰਗ ਫੀਲਡ ਸਟਾਫ਼ ਵੱਲੋਂ ਕੀਤੀ ਜਾਏ ਤਾਂ ਜੌ ਜੱਚਾ ਅਤੇ ਬੱਚਾ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਫੀਵਰ ਰੇਸ਼ ਕੇਸ ਤੁਰੰਤ ਰਿਪੋਰਟ ਕਰੋ – ਡਾਕਟਰ ਗਗਨ

ਇਸ ਮੋਕੇ ਵਿਸ਼ਵ ਸਿਹਤ ਸੰਗਠਨ ਤੋਂ ਆਏ ਸੁਰਵਿੱਲੇਂਸ ਮੈਡੀਕਲ ਅਫ਼ਸਰ ਡਾਕਟਰ ਗਗਨ ਨੇ ਜ਼ੋਰ ਦਿੱਤਾ ਕਿ ਮੌਸਮ ਦੇ ਬਦਲਾਅ ਨਾਲ ਛੋਟੇ ਬੱਚਿਆਂ ਵਿਚ ਬੁਖਾਰ ਨਾਲ ਸ਼ਰੀਰ ਤੇ ਦਾਣੇ (ਫੀਵਰ ਰੈਸ਼) ਹੋਣ ਦੀ ਸ਼ਿਕਾਇਤ ਹੁੰਦੀ ਹੈ ਅਜਿਹੇ ਕੇਸ ਤੁਰੰਤ ਰਿਪੋਰਟ ਕੀਤੇ ਜਾਣੇ ਚਾਹੀਦੇ ਹਨ। ਓਹਨਾਂ ਕਿਹਾ ਕਿ ਫੀਲਡ ਸਟਾਫ਼ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੌ ਬੱਚੇ ਨੂੰ ਸਹੀ ਤੇ ਸਮੇਂ ਸਿਰ ਇਲਾਜ ਮਿਲ ਸਕੇ। ਜਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ ਨੇ ਦਸਿਆ ਕਿ 0 – 16 ਤਕ ਦੇ ਬੱਚਿਆਂ ਦਾ ਟੀਕਾਕਰਨ ਬਹੁਤ ਹੀ ਜ਼ਰੂਰੀ ਹੈ। ਓਹਨਾਂ ਇਹ ਵੀ ਦਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਹਰ ਬੁੱਧਵਾਰ ਉਕਤ ਟੀਕੇ ਮੁਫ਼ਤ ਲਗਾਏ ਜਾਂਦੇ ਹਨ। ਇਹੀ ਨਹੀਂ ਹਰ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਤ੍ਰਿਤਵਾ ਅਭਿਆਨ ਤਹਿਤ ਮਾਹਰ ਡਾਕਟਰਾਂ ਵੱਲੋਂ ਗਰਭਵਤੀ ਮਹਿਲਾਵਾਂ ਦੀ ਮੁਫ਼ਤ ਜਾਂਚ ਤੇ ਟੈਸਟ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰੀ ਟੀਕਾਕਰਨ ਸ਼ੱਡਊਲ ਵਿਚ ਮੌਜੂਦ 14 ਟੀਕੇ 11 ਦੇ ਕਰੀਬ ਬਿਮਾਰੀਆਂ ਜਿਵੇਂ ਕਿ ਨਿਮੋਨੀਆ, ਡੀਪਥੀਰੀਆ, ਪਰਟੁਸਿਸ, ਟੈਟਨਸ, ਡਾਇਰੀਆ,ਪੋਲੀਓ, ਹੈਪੇਟਾਇਟਸ ਬੀ, ਮੀਜ਼ਲ, ਰੁਬੈਲਾ, ਹਿਮੋ ਫੇਲਸ ਇਨਫਲੂਏਂਜਾ ਬੀ ਆਦਿ ਤੋਂ ਬਚਾਉਂਦੇ ਹਨ।ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ, ਡਾਕਟਰ ਰਾਜੀਵ ਭਗਤ, ਡਾਕਟਰ ਨੰਦੀਕਾ ਖੁੱਲਰ, ਡਾਕਟਰ ਨਵਪ੍ਰੀਤ ਕੌਰ, ਰਾਮ ਸਿੰਘ, ਅਮਰੀਕ ਸਿੰਘ ,ਰਜਨੀ ਕੌਸ਼ਲ ਵੀ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *