ਸਿੱਖਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਦੇ ਗੈਰ ਸਿਧਾਂਤਕ ਅਮਲਾਂ ਦੀ ਜਵਾਬਦੇਹੀ ਤੈਅ ਹੋਵੇ – ਸਿੱਖ ਜਥਾ ਮਾਲਵਾ ਮਸਲਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਦਾ ਪੰਥ ਦੋਖੀ ਲਾਲਾ ਜਗਤ ਨਰਾਇਣ ਸਬੰਧੀ ਹੋਏ ਖੂਨਦਾਨ ਕੈਂਪ ਵਿਚ ਸ਼ਿਰਕਤ ਕਰਨ ਅਤੇ ਉਸ ਦੀ ਤਸਵੀਰ ਅੱਗੇ ਜੋਤ ਜਗਾਉਣ ਦਾ

Spread the love
ਬਠਿੰਡਾ 12 ਅਗਸਤ(ਪੱਤਰ ਪ੍ਰੇਰਕ):ਬੀਤੀ 8 ਅਗਸਤ ਨੂੰ ਸੰਗਰੂਰ ਦੇ ਲਿਟਲ ਫਲਾਵਰ ਸਕੂਲ ਵਿਚ ਪੰਜਾਬ ਕੇਸਰੀ, ਜੱਗ ਬਾਣੀ ਅਤੇ ਸਕੂਲ ਵੱਲੋਂ ਪੰਥ ਦੋਖੀ ਲਾਲਾ ਜਗਤ ਨਰਾਇਣ ਦੀ ਬਰਸੀ ਸਬੰਧੀ ਲੱਗੇ ਖੂਨਦਾਨ ਕੈਂਪ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ.ਜਸਵੰਤ ਸਿੰਘ ਖਹਿਰਾ ਨੇ ਬਤੌਰ ਮਹਿਮਾਨ ਹਾਜ਼ਰੀ ਭਰੀ ਅਤੇ ਉਸ ਦੀ ਤਸਵੀਰ ਅੱਗੇ ਜੋਤ ਵੀ ਜਗਾਈ, ਜਿਸ ਬਾਰੇ 10 ਅਗਸਤ 2026 ਦੀਆਂ ਅਖਬਾਰਾਂ ਵਿੱਚ ਸਮੇਤ ਤਸਵੀਰਾਂ ਖ਼ਬਰਾਂ ਵੀ ਛਪੀਆਂ ਅਤੇ ਵੀਡੀਓ ਵੀ ਮੌਜੂਦ ਹੈ। ਜੂਨ 1984 ਤੀਜੇ ਘੱਲੂਘਾਰੇ ਤੋਂ ਪਹਿਲਾਂ ਸਿੱਖਾਂ ਖਿਲਾਫ ਮਹੌਲ ਬਣਾਉਣ ਵਿੱਚ ਪੰਥ ਦੋਖੀ ਲਾਲਾ ਜਗਤ ਨਰਾਇਣ ਦੀ ਕੀ ਭੂਮਿਕਾ ਸੀ, ਇਸ ਗੱਲ ਤੋਂ ਕੋਈ ਵੀ ਅਣਜਾਣ ਨਹੀ ਹੈ। ਅਕਾਲ ਕਾਲਜ ਕੌਂਸਲ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ ਸਥਾਪਿਤ ਕੀਤਾ ਗਿਆ ਸੀ, ਜਿਨ੍ਹਾਂ ਦੀ ਸਖਸ਼ੀਅਤ ਅਤੇ ਪੰਥਕ ਕਾਰਜਾਂ ਦਾ ਵੱਡਾ ਇਤਿਹਾਸ ਹੈ। ਅਜਿਹੀ ਸੰਸਥਾ ਦੇ ਮੋਹਰੀ ਦਾ ਲਾਲਾ ਜਗਤ ਨਰਾਇਣ ਵਰਗੇ ਪੰਥ ਦੋਖੀ ਦੇ ਸਮਾਗਮ ਵਿਚ ਜਾਣਾ ਅਤੇ ਉਸ ਦੀ ਤਸਵੀਰ ਅੱਗੇ ਜੋਤ ਜਗਾਉਣੀ ਬਹੁਤ ਗੰਭੀਰ ਮਸਲਾ ਹੈ। ਪਿਛਲੇ ਸਾਲ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਦਾ ਆਰ.ਐੱਸ.ਐੱਸ. ਦੇ ਸਮਾਗਮ ਵਿਚ ਜਾਣ ਦਾ ਮਸਲਾ ਸਾਹਮਣੇ ਆਇਆ ਸੀ। ਬਹੁਤੀ ਵਾਰ ਵੱਡੀਆਂ ਥਾਵਾਂ ਤੇ ਬੈਠੇ ਬੰਦੇ ਆਪਣੀਆਂ ਨਿੱਜੀ ਰੁਚੀਆਂ ਕਰਕੇ ਅਜਿਹੀਆਂ ਥਾਵਾਂ ਤੇ ਆਪਣਾ ਮਿਲ ਵਰਤਣ ਬਣਾ ਲੈਂਦੇ ਹਨ ਅਤੇ ਰੁਤਬਾ ਸੰਸਥਾਵਾਂ ਦਾ ਵਰਤਦੇ ਹਨ ਜਦਕਿ ਸੰਸਥਾਵਾਂ ਕਿਸੇ ਦੀ ਨਿੱਜੀ ਮਲਕੀਅਤ ਨਹੀ ਹੁੰਦੀਆਂ। ਅਜਿਹੇ ਕਿੰਨੇ ਮਸਲੇ ਗਾਹੇ ਬਗਾਹੇ ਸਾਹਮਣੇ ਆਉਂਦੇ ਰਹੇ ਹਨ ਜੋ ਇਕ ਵਕਤੀ ਚਰਚਾ ਦਾ ਹਿੱਸਾ ਤਾਂ ਜਰੂਰ ਬਣਦੇ ਹਨ ਪਰ ਕੋਈ ਪੱਕੇ ਹੱਲ ਵੱਲ ਗੱਲ ਨਹੀ ਤੁਰਦੀ।ਅਸੀਂ ਮਹਿਸੂਸ ਕਰਦੇ ਹਾਂ ਕਿ ਅਜਿਹੇ ਮਸਲਿਆਂ ਦੇ ਸਦੀਵੀ ਹੱਲ ਵੱਲ ਸੁਹਿਰਦ ਯਤਨ ਹੋਣੇ ਚਾਹੀਦੇ ਹਨ। ਸਿੱਖਾਂ ਦੀਆਂ ਸੰਸਥਾਵਾਂ ਦੇ ਮੁਖੀਆਂ ਜਾ ਹੋਰ ਜ਼ਿੰਮੇਵਾਰ ਵਿਅਕਤੀਆਂ ਦਾ ਵਰਤ ਵਰਤਾਓ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਹ ਨਹੀ ਕਿ ਜਿੱਥੇ ਦਿਲ ਕੀਤਾ ਵਰਤ ਲਿਆ ਤੇ ਸੰਗਤ ਨੂੰ ਕੋਈ ਜਵਾਬਦੇਹੀ ਵੀ ਨਾ ਹੋਏ ਤੇ ਮੁੜ ਸੰਗਤ ਵਿੱਚ ਵੀ ਵਿਚਰਦੇ ਰਹਿਣ। ਹੁਣ ਜਿਥੇ ਹਾਲੀਆ ਮਸਲੇ ਸਬੰਧੀ ਜਵਾਬਦੇਹੀ ਹੋਣੀ ਚਾਹੀਦੀ ਹੈ, ਉੱਥੇ ਭਵਿੱਖ ਵਿੱਚ ਅਜਿਹਾ ਨਾ ਵਾਪਰੇ ਇਸ ਸਬੰਧੀ ਵੀ ਅਕਾਲ ਤਖਤ ਸਾਹਿਬ ਤੋਂ ਗੁਰੂ ਖਾਲਸਾ ਪੰਥ ਵੱਲੋਂ ਕੋਈ ਪੱਕਾ ਵਿਧੀ ਵਿਧਾਨ ਤੈਅ ਹੋਣਾ ਚਾਹੀਦਾ ਹੈ। ਚੇਤੇ ਰਹੇ ਕਿ ਸੰਗਤ ਅਤੇ ਸਿਧਾਂਤ ਦੇ ਕੁੰਡੇ ਤੋਂ ਬਿਨਾਂ ਅਜਿਹੀਆਂ ਘਟਨਾਵਾਂ ਨੇ ਰੁਕਣਾ ਨਹੀ ਹੈ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *