ਜੈਤੋ,10 ਅਪ੍ਰੈਲ (ਮਨਜੀਤ ਸਿੰਘ ਢੱਲਾ)-“ਯੁੱਧ ਨਸ਼ਿਆ ਵਿਰੁੱਧ” ਨੂੰ ਲੈਕੇ ਅੱਜ ਇੱਥੋਂ ਦੇ ਰਾਮਲੀਲਾ ਗਰਾਊਂਡ ਵਿਖੇ ਨਾਇਟ ਟੂਰਨਾਮੈਂਟ ਦਾ ਆਗਾਜ਼ ਬੜੀ ਹੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ ਹੈ ,ਟੂਰਨਾਮੈਂਟ ਦੇ ਮੁੱਖ ਮਹਿਮਾਨ ਐਮ ਐਲ ਏ ਸਰਦਾਰ ਅਮੋਲਕ ਸਿੰਘ ਜੀ ਸਨ ਪਰ ਉਹ ਨਿੱਜੀ ਰੁਝੇਵਿਆਂ ਕਾਰਨ ਨਹੀਂ ਆ ਸਕੇ, ਉਨ੍ਹਾਂ ਵੱਲੋਂ ਆਪਣੇ ਸਾਥੀ ਗੁਰਵਿੰਦਰ ਵਾਲੀਆਂ ਚੇਅਰਮੈਨ ਪੀਏਡੀਬੀ ਤੇ ਗੁਰਭੇਜ ਸਿੰਘ ਬਰਾੜ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਪੰਜਾਬ ਜੀ ਨੂੰ ਭੇਜਿਆ ਤੇ ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਰਾਕੇਸ਼ ਗੋਇਲ ਜੀ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਦੋਵਾਂ ਟੀਮਾਂ ਨਾਲ ਜਾਨ ਪਹਿਚਾਣ ਕੀਤੀ ।ਜਿਸ ਵਿੱਚ ਮੋਰਕਲ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾ ਗੇਂਦਬਾਜੀ ਕਰਨ ਦਾ ਫੈਂਸਲਾ ਲਿਆ, ਜਿਸ ਵਿੱਚ ਲਵੀਸ਼ ਦੀ ਟੀਮ ਦੀ ਸ਼ੁਰੂਆਤ ਕਮਜ਼ੋਰ ਰਹੀ ਪਰ ਨਿਰੰਕਾਰੀ ਦੇ 81 ਰਨਾਂ ਨੇ ਟੀਮ ਦਾ ਸਕੋਰ 148 ਰਨ ਕਰ ਦਿੱਤਾ, ਜਿਸ ਦੇ ਜਵਾਬ ਵਿੱਚ ਮੋਰਕਲ ਦੀ ਟੀਮ ਸਿਰਫ 115 ਰਨ ਹੀ ਬਣਾ ਸਕੀ ਤੇ ਮੈਚ 33 ਰਨਾ ਤੋਂ ਮੈਚ ਹਾਰ ਗਈ ਤੇ ਜਿੱਤੀ ਹੋਈ ਟੀਮ ਨੂੰ ਆਏ ਹੋਏ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋੱਕੇ ਕਲੱਬ ਦੇ ਪ੍ਰਧਾਨ ਸ਼ੇਖਰ ਸ਼ਰਮਾ, ਸਰਪ੍ਰਸਤ ਕੋਮਲ ਸੋਨੂੰ ਸ਼ਰਮਾ, ਮਨੀਸ਼ ਸ਼ਰਮਾ, ਪ੍ਰਿੰਸ਼ ਸੈਨ, ਸ਼ੈਂਕੀ ਗਰਗ, ਕੁਲਦੀਪ ਮਾਸਟਰ, ਮੋਨੂੰ ਭੰਗੂ, ਆਸ਼ਿਸ਼ ਬਰਗਾੜੀ, ਤੇ ਰਾਹੁਲ ਮੌਜੂਦ ਸਨ।








