ਪੱਟੀ ਸਦੀਕ, 9 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਐਮਐਲਏ ਹਲਕੇ ਦੇ ਨਾਂ ਤੇ ਜਾਣੇ ਜਾਂਦੇ ਪਿੰਡ ਬੱਲੂਆਣਾ ਵਿੱਚ ਅੱਜ ਤੀਰ ਅੰਦਾਜੀ ਵਿੰਗ ਦੀ ਸ਼ੁਰੂਆਤ ਖਿਡਾਰੀਆਂ ਦੇ ਟਰਾਇਲਾਂ ਨਾਲ ਸ਼ੁਰੂ ਹੋਈ। ਇਸ ਬਾਰੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਪੀਟੀਆਈ ਬਿੰਦਰ ਕੁਮਾਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਸਪੋਰਟਸ ਵਿਭਾਗ ਨੇ ਬਲੂਆਣਾ ਵਿੱਚ ਤੀਰ ਅੰਦਾਜੀ ਵਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸਣ ਯੋਗ ਹੈ ਕਿ ਇਸ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ 25 ਲੱਖ ਦੀ ਗਰਾਂਟ ਨਾਲ ਬਣਨ ਵਾਲੀ ਇਮਾਰਤ ਲਈ ਰਾਸ਼ੀ ਭੇਜ ਦਿੱਤੀ ਹੈ। ਅੱਜ ਸ਼ਹੀਦ ਊਧਮ ਸਿੰਘ ਖੇਡ ਗਰਾਊਂਡ ਬੱਲੂਆਣਾ ਵਿੱਚ ਸਮੁੱਚੀ ਪੰਚਾਇਤ ਨੂੰ ਬੁਲਾ ਕੇ ਟਰਾਇਲਾਂ ਦਾ ਉਦਘਾਟਨ ਕੀਤਾ। ਇਸ ਮੌਕੇ ਭਜਨ ਲਾਲ ਸਰਪੰਚ ਤੋਂ ਇਲਾਵਾ ਪੰਚਾਇਤ ਮੈਂਬਰ ਰੋਮੀ ਨਾਗਪਾਲ, ਪੁੰਨੂ ਰਾਮ, ਬਾਬਾ ਰਮਨ ਹਾਜ਼ਰ ਸਨ। ਸਰਪੰਚ ਭਜਨ ਲਾਲ ਬੱਲੂਆਣਾ ਨੇ ਇਸ ਵਕਤ ਪਿੰਡ ਦੇ ਪੁੱਤਰ ਪੀਟੀਆਈ ਬਿੰਦਰ ਕੁਮਾਰ ਦੀ ਸ਼ਲਾਘਾ ਕੀਤੀ ਜਿਸ ਦੇ ਸਦਕਾ ਬਲੂਆਣਾ ਅਤੇ ਆਸ ਪਾਸ ਦੇ ਇਲਾਕੇ ਦੇ ਸੈਕੜੇ ਖਿਡਾਰੀ ਸਟੇਟ ਪੱਧਰ ਅਤੇ ਨੈਸ਼ਨਲ ਪੱਧਰ ਤੇ ਮੱਲਾਂ ਮਾਰ ਚੁੱਕੇ ਹਨ। ਉਨ੍ਹਾਂ ਦੇ ਨਾਲ ਪਰਵਿੰਦਰ ਕੁਮਾਰ ਕੋਚ ਦੀ ਵੀ ਸ਼ਲਾਘਾ ਕੀਤੀ ਸਰਪੰਚ ਸਾਹਿਬ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਲਾਕੇ ਦੇ ਆਏ ਹੋਏ ਬੱਚਿਆਂ ਨੂੰ ਸਖਤ ਮਿਹਨਤ ਕਰਨ ਮਾਪਿਆਂ ਦਾ ਨਾਂ ਰੋਸ਼ਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਬੇਨਤੀ ਕੀਤੀ। ਇਸ ਟਰਾਇਲ ਕੈਂਪ ਵਿੱਚ ਅੰਡਰ 14, ਅੰਡਰ 17 ਅਤੇ ਅੰਡਰ 19 ਦੇ ਬੱਚਿਆਂ ਦੇ ਟਰਾਇਲ ਲੈ ਗਏ। ਸਰਪੰਚ ਸਾਹਿਬ ਨੇ ਦੱਸਿਆ ਕਿ ਜਲਦੀ ਹੀ 25 ਲੱਖ ਦੀ ਗਰਾਂਟ ਨਾਲ ਇਕ ਸ਼ਾਨਦਾਰ ਬਿਲਡਿੰਗ ਇਸ ਗਰਾਊਂਡ ਵਿੱਚ ਉਸਾਰੀ ਜਾਵੇਗੀ। ਇਸ ਮੌਕੇ ‘ਤੇ ਪਹੁੰਚੇ ਖਿਡਾਰੀਆਂ ਨੂੰ ਗ੍ਰਾਮ ਪੰਚਾਇਤ ਵੱਲੋਂ ਰਿਫਰੈਸ਼ਮੈਂਟ ਦੇ ਕੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਸਰਪੰਚ ਬੱਲੂਆਣਾ ਨੇ ਹਲਕੇ ਦੇ ਨੌਜਵਾਨ ਵਿਧਾਇਕ ਗੋਲਡੀ ਮੁਸਾਫ਼ਰ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਵਿੰਗ ਦੀ ਸ਼ੁਰੂਆਤ ਲਈ ਬਹੁਤ ਯਤਨ ਕੀਤੇ।







