ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਟਿੱਬਾ ਵਿਖੇ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ- ਪਰਬੰਧਕ ਕਮੇਟੀ

Spread the love
ਕਪੂਰਥਲਾ ,11 ਅਪ੍ਰੈਲ (ਕੌੜਾ )- ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਤੱਪ ਅਸਥਾਨ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਬੀਬੀ ਜਸਵਿੰਦਰ ਕੌਰ ਟਿੱਬਾ ,ਕੁਲਦੀਪ ਸਿੰਘ ਭੀਲਾਵਾਲਾ ,ਸੁਖਜਿੰਦਰ ਸਿੰਘ ਲਾਡਾ, ਕੁਲਜੀਤ ਸਿੰਘ ਭੋਰੂਵਾਲ ਨੇ ਦੱਸਿਆ ਕਿ ਗਰਾਊਂਡਾਂ ਦੀ ਤਿਆਰੀ ਹੋ ਚੁੱਕੀ ਹੈ ।ਇਸ ਟੂਰਨਾਮੈਂਟ ਲਈ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਇੱਕ ਦਿਨਾ ਟੂਰਨਾਮੈਂਟ ਵਿੱਚ ਉਚਕੋਟੀ ਦੇ ਕਬੱਡੀ ਖਿਡਾਰੀ ਆਪਣੇ ਜੋਹਰ ਦਿਖਾਉਣਗੇ। ਉਹਨਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਦਰਬਾਰਾ ਸਿੰਘ ਜੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਟੂਰਨਾਮੈਂਟ ਦਾ ਪਹਿਲਾ ਇਨਾਮ 75 ਹਜਾਰ ਰੁਪਏ ਇੰਦਰਜੀਤ ਸਿੰਘ ਇੰਦਾ ਵੱਲੋਂ ਅਤੇ ਦੂਸਰਾ ਨਾਮ ਸੁਖਦੇਵ ਸਿੰਘ ਬੁੱਧੂ ਇੰਗਲੈਂਡ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਟੂਰਨਾਮੈਂਟ ਭਾਗ ਲੈਣ ਵਾਲੀ ਹਰ ਟੀਮ ਨੂੰ 20000 ਦਾ ਨਗਦ ਇਨਾਮਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕੁੜੀਆਂ ਦਾ ਵੀ ਸ਼ੋ ਮੈਚ ਹੋਵੇਗਾ । ਬਜ਼ੁਰਗਾਂ ਦੀ ਕਬੱਡੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ ।ਇਸ ਮੌਕੇ ਅਮਰਜੀਤ ਸਿੰਘ ਜੀ ਸੁਖਦੇਵ ਸਿੰਘ ਐਸਡੀਓ ਸਰਜੀਤ ਟਿੱਬਾ ਕੁਲਬੀਰ ਸਿੰਘ ਕੋਚ ਕਾਲੀ ਆਦ ਹਾਜ਼ਰ ਸਨ।
  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *