ਕਪੂਰਥਲਾ ,9 ਅਪ੍ਰੈਲ (ਕੌੜਾ)- ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਕੋਚ ਕੁਲਬੀਰ ਸਿੰਘ ਕਾਲੀ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਸੂਰਤ ਸਿੰਘ ਦੀ ਅਗਵਾਈ ਹੇਠ ਟਿੱਬਾ ਸਕੂਲ ਵਿਖੇ ਗਰਾਉਂਡਾਂ ਦੀ ਤਿਆਰੀ ਕੀਤੀ ਗਈ ।ਇਸ ਮੌਕੇ ਇਲਾਕੇ ਭਰ ਚੋਂ ਵੱਡੀ ਗਿਣਤੀ ਵਿੱਚ ਟਰੈਕਟਰਾਂ ਨਾਲ ਗਰਾਊਂਡਾ ਨੂੰ ਪੱਧਰਾ ਕੀਤਾ ਗਿਆ ਤੇ ਪਾਣੀ ਦਾ ਛਿੜਕਾ ਕੀਤਾ। ਇਸ ਮੌਕੇ ਕੋਚ ਕੁਲਬੀਰ ਸਿੰਘ ਕਾਲੀ ਅਤੇ ਸੁਖਜਿੰਦਰ ਸਿੰਘ ਲਾਡਾ ਨੇ ਦੱਸਿਆ ਕਿ ਇੱਕ ਦਿਨਾਂ ਟੂਰਨਾਮੈਂਟ ਵਿੱਚ ਓਪਨ ਦੀਆਂ ਚਾਰ ਕਬੱਡੀ ਟੀਮਾਂ ਹਿੱਸਾ ਲੈਣਗੀਆਂ ਜਿਸ ਵਿੱਚ ਪਹਿਲਾ ਨਾਮ ਇੰਦਰਜੀਤ ਸਿੰਘ ਇੰਦਾ ਅਤੇ ਦੂਸਰਾ ਨਾਮ ਸੁਖਦੇਵ ਸਿੰਘ ਬੁੱਧੂ ਵੱਲੋਂ ਦਿੱਤਾ ਜਾਵੇਗਾ ਇਸ ਸਮੇਂ ਕਿ ਕੁੜੀਆਂ ਅਤੇ ਬਜ਼ੁਰਗਾਂ ਦਾ ਸ਼ੋ ਮੈਚ ਵੀ ਕਰਵਾਇਆ ਜਾਵੇਗਾ ਟੂਰਨਾਮੈਂਟ ਲਈ ਪ੍ਰਵਾਸੀ ਭਾਰਤੀਆਂ ਵੱਲੋਂ ਵੀ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਾਬਕਾ ਸਰਪੰਚ ਸੂਰਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਗਰਾਊਂਡਾਂ ਬਿਲਕੁਲ ਤਿਆਰ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਇਸ ਟੂਰਨਾਮੈਂਟ ਨੂੰ ਹੋਰ ਵਧੀਆ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਆਪ ਆਗੂ ਤੇ ਸਾਬਕਾ ਸਰਪੰਚ ਹ ਬੀਬੀ ਜਸਵਿੰਦਰ ਕੌਰ ਭਗਤ ਅਮਰਜੀਤ ਸਿੰਘ ਜੇਈ ਸੁਖਵਿੰਦਰ ਸਿੰਘ ਸ਼ਹਿਰੀ ਬਲਦੇਵ ਸਿੰਘ ਖਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਸੁਰਜੀਤ ਟਿੱਬਾ ਡਾਕਟਰ ਸਤਬੀਰ ਸਿੰਘ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ







