ਉਨ੍ਹਾਂ ਇਹ ਵੀ ਦੱਸਿਆ ਕਿ ਡੇ-ਸਕਾਲਰ ਵਿੰਗ ਲਈ ਸਿਲੈਕਟ ਹੋਏ ਖਿਡਾਰੀਆਂ ਨੂੰ 125/—ਰੁਪਏ ਪ੍ਰਤੀ ਦਿਨ/ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਮੁਫਤ ਕੋਚਿੰਗ ਮੁੱਹਈਆ ਕਰਵਾਈ ਜਾਵੇਗੀ। ਇਹ ਸਿਲੈਕਸ਼ਨ ਟਰਾਇਲ (ਲੜਕੇ— ਲੜਕੀਆਂ) ਮਿਤੀ 08 ਅਪ੍ਰੈਲ 2025 ਤੋ 12 ਅਪ੍ਰੈਲ 2025 ਤੱਕ ਜ਼ਿਲ੍ਹੇ ਦੇ ਵੱਖ—ਵੱਖ ਸਥਾਨਾਂ ’ਤੇ ਲਏ ਜਾਣਗੇ। ਗੇਮ ਖੋਹ—ਖੋਹ (ਕੇਵਲ ਲੜਕੀਆਂ) ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸ਼ਰੀਹ, ਗੇਮ ਕੁਸ਼ਤੀ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ ਲੜਕੇ ਗਿੱਦੜਬਾਹਾ, ਗੇਮ ਬਾਸਕਿਟਬਾਲ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ, ਗੇਮ ਬਾਕਸਿੰਗ, ਜਿਮਨਾਸਟਿਕਸ ਅਤੇ ਗੇਮ ਹਾਕੀ ਦੇ ਟਰਾਇਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ, ਗੇਮ ਹੈਂਡਬਾਲ ਦੇ ਟ੍ਰਾਇਲ ਸਰਕਾਰੀ ਸੀ: ਸੈ: ਸਕੂਲ (ਲੜਕੇ) ਮਲੋਟ ਅਤੇ ਸਰਕਾਰੀ.ਸ.ਸ.ਸਕੂਲ ਮਹਿਮੂਦਖੇੜਾ (ਭਾਈ ਕਾ ਕੇਰਾ) ਵਿਖੇ , ਗੇਮ ਰੋਲਰ ਸਕੇਟਿੰਗ ਦੇ ਟ੍ਰਾਇਲ ਲਿਟਲ ਫਲਾਵਰ ਕਾਨਵੈਂਟ ਸਕੂਲ, ਸ੍ਰੀ ਮੁਕਤਸਰ ਸਾਹਿਬ ਵਿਖੇ , ਗੇਮ ਕਬੱਡੀ ਦੇ ਟ੍ਰਾਇਲ ਦਸ਼ਮੇਸ਼ ਸਟੇਡੀਅਮ, ਪਿੰਡ ਗੁਰੂਸਰ ਵਿਖੇ ਕਰਵਾਏ ਜਾਣਗੇ।ਇਹ ਸਿਲੈਕਸ਼ਨ ਟਰਾਇਲ ਰੋਜ਼ਾਨਾ ਸਵੇਰੇ 08:00 ਵਜੇ ਸ਼ੁਰੂ ਕੀਤੇ ਜਾਣਗੇ। ਜਿਸ ਲਈ ਰਜਿਸਟਰੇਸ਼ਨ ਫਾਰਮ ਨਿਰਧਾਰਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋਂ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਗ ਲੈਣ ਵਾਲਾ ਖਿਡਾਰੀ ਆਪਣੇ ਜ਼ਿਲ੍ਹੇ ਨਾਲ ਹੀ ਸਬੰਧ ਰਖਦਾ ਹੋਵੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ, ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ। ਟਰਾਇਲਾਂ ਵਿੱਗ ਭਾਗ ਲੈਣ ਲਈ ਖਿਡਾਰੀਆਂ/ ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ਉੱਤੇ ਖਿਡਾਰੀ/ਖਿਡਾਰਨ ਪਰੋਪਰ ਸਪੋਰਟਸ ਕਿੱਟ ਵਿੱਚ ਆਉਣਾ ਯਕੀਨੀ ਬਣਾਉਣਗੇ।Spread the love ਕਾਹਨਪੁਰ ਖੂਹੀ 3 ਅਕਤੂਬਰ (ਜਗਤਾਰ ਜੱਗੀ ) ਸਮੂਹ ਗ੍ਰਾਮ ਪੰਚਾਇਤ ਪਿੰਡ ਮਾਲੇਵਾਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ,ਜਿਸ ਵਿੱਚ ਸਮਾਜ ਸੇਵੀ ਅਤੇ ਟਰਾਂਸਪੋਰਟਰ ਦੀਪਕ ਰਾਣਾ…
Spread the love ਨੂਰਪੁਰ ਬੇਦੀ ਦਲਜੀਤ ਚਨੋਲੀ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

