ਪ੍ਰਸਿੱਧ ਕਬੱਡੀ ਖਿਡਾਰੀ ਸੁਖਜੀਤ ਸਿੰਘ ਕਾਲਾ ਟਿੱਬਾ ਦਾ ਦਿਹਾਂਤ

Spread the love

ਕਪੂਰਥਲਾ,7 ਅਪ੍ਰੈਲ (ਕੌੜਾ ) – ਕਬੱਡੀ ਜਗਤ ਤੇ ਕਬੱਡੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਟਿੱਬਾ ਦੇ ਨਾਮਵਰ ਖਿਡਾਰੀ ਰਹੇ ਅਤੇ ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਸਵਰਗਵਾਸੀ ਰਤਨ ਸਿੰਘ ਰੱਤੂ ਦੇ ਸਪੁੱਤਰ ਉੱਘੇ ਕਬੱਡੀ ਖਿਡਾਰੀ ਅਤੇ ਰਿਟਾਇਰਡ ਏ ਐਸ ਆਈ ਸੁਖਜੀਤ ਸਿੰਘ ਕਾਲਾ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ।ਉਹ 54 ਸਾਲਾਂ ਦੇ ਸਨ ਅਤੇ ਪੰਜਾਬ ਪੁਲਿਸ ਦੀ ਟੀਮ ਲਈ ਕਾਫੀ ਸਮਾਂ ਕਬੱਡੀ ਖੇਡਦੇ ਰਹੇ।ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਧੀ ਛੱਡ ਗਏ ਹਨ। ਉਨ੍ਹਾਂ ਦੇ ਛੋਟੇ ਭਰਾ ਸੁਖਦੇਵ ਸਿੰਘ ਬੁੱਧੂ ਇੰਗਲੈਂਡ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਬਿਮਾਰ ਚੱਲੇ ਆ ਰਹੇ ਸਨ। ਮ੍ਰਿਤਕ ਸੁਖਜੀਤ ਸਿੰਘ ਕਾਲਾ ਦਾ ਅੱਜ ਪਿੰਡ ਟਿੱਬਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕ਼ਾ ਨਿਵਾਸੀ,ਸਾਕ ਸੰਬੰਧੀ ਅਤੇ ਕਬੱਡੀ ਜਗਤ ਦੇ ਨਾਮਵਰ ਖਿਡਾਰੀ ਹਾਜ਼ਰ ਸਨ।ਇਸ ਮੌਕੇ ਸਾਬਕਾ ਸਰਪੰਚ ਅਤੇ ਆਪ ਆਗੂ ਬੀਬੀ ਜਸਵਿੰਦਰ ਕੌਰ ਭਗਤ, ਦਲਵਿੰਦਰ ਸਿੰਘ,ਕੋਚ ਹਰਪ੍ਰੀਤ ਸਿੰਘ ਰੂਬੀ, ਕਬੱਡੀ ਖਿਡਾਰੀ ਬਲਵਿੰਦਰ ਸਿੰਘ ਤੁੜ, ਰੇਸ਼ਮ ਸਿੰਘ ਰੌਣਕੀ,ਕੋਚ ਸਰੂਪ ਸਿੰਘ,ਕੋਚ ਕੁਲਬੀਰ ਸਿੰਘ ਕਾਲ਼ੀ, ਲੈਕਚਰਾਰ ਸਮੁੰਦ ਸਿੰਘ, ਮਾਸਟਰ ਜਸਵਿੰਦਰ ਸਿੰਘ, ਸਾਬਕਾ ਐਸ ਡੀ ਓ ਸੁਖਦੇਵ ਸਿੰਘ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ ਆਦਿ ਹਾਜ਼ਰ ਸਨ।

  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *