ਹਲਕਾ ਘਨੌਰ ਦੇ ਪਿੰਡ ਸੰਧਾਰਸੀ 13 ਵਾਂ ਕਬੱਡੀ ਕੱਪ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ .. 

Spread the love
 ਘਨੌਰ,ਸੰਭੂ 5 ਦਿਸੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਅਧੀਨ ਪੈਂਦੇ ਪਿੰਡ ਸੰਧਾਰਸੀ ਵਿਖੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਦੀ ਰਹਿਨੁਮਾਈ ਹੇਠ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਟਿੰਕੂ ਘਨੌਰ, ਕਬੱਡੀ ਖਿਡਾਰੀ ਮਨਵੀਰ ਸਿੰਘ ਮਨੀ ਸਰਵਾਰਾ ਦੀ ਅਗਵਾਈ ਹੇਠ ਕਰਵਾਇਆ ਗਿਆ 13ਵਾਂ ਕਬੱਡੀ ਕੱਪ ਅਮਿਟ ਪੈੜਾਂ ਛੱਡਦਿਆਂ ਹੋਇਆਂ ਸਮਾਪਤ ਹੋਇਆ। ਕਬੱਡੀ ਕੱਪ ਦਾ ਉਦਘਾਟਨ ਕਬੱਡੀ ਖਿਡਾਰੀ ਸਵਰਗ ਜਸਪ੍ਰੀਤ ਸਿੰਘ ਜੱਸੂ ਘਨੌਰ ਦੇ ਪਿਤਾ ਗੁਰਜੰਟ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪੀਆਰਟੀਸੀ ਦੇ ਚੇਅਰਮੈਨ ਰਣਜੌਧ ਸਿੰਘ ਹੰਡਾਣਾ,ਮੇਘ ਚੰਦ ਸ਼ੇਰ ਮਾਜਰਾ ਚੇਅਰਮੈਨ ਨਗਰ ਸੁਧਾਰ ਟਰਸਟ ਪਟਿਆਲਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਈਂਆ, ਸੀਨੀਅਰ ਵਾਈਸ ਚੇਅਰਮੈਨ ਪੰਜਾਬ ਸਟੇਟ ਇੰਡਸਟਰੀ ਐਂਡ ਕਾਰਪੋਰੇਸ਼ਨ ਪਰਵੀਨ ਛਾਬੜਾ, ਵਾਈਸ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੁਭਾਸ਼ ਚੰਦ,ਵਾਈਸ ਚੇਅਰਮੈਨ ਪੰਜਾਬ ਰਾਜ ਕੰਟੇਨਰ ਤੇ ਗੋਦਾਮ ਨਿਗਮ ਇੰਦਰਜੀਤ ਸਿੰਘ ਸੰਧੂ,ਵਾਈਸ ਚੇਅਰਮੈਨ ਪੀਆਰਟੀਸੀ ਬਲਵਿੰਦਰ ਸਿੰਘ ਅਤੇ ਪੰਜਾਬ ਮਨੋਰਟੀ ਕਮਿਸ਼ਨ ਮੈਂਬਰ ਇਸਲਾਮ ਅਲੀ ਵੱਲੋ ਹਾਜ਼ਰੀ ਲਗਵਾਈ ਗਈ,ਸੰਤ ਬਾਬਾ ਗੁਰਵਿੰਦਰ ਸਿੰਘ ਮਾਡੀ ਸਾਹਿਬ ਵਾਲਿਆਂ ਨੇ ਇਨਾਮ ਵੰਡਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਪ੍ਰਧਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਬੱਡੀ ਕੱਪ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਕੁੱਲ ਕਬੱਡੀ ਉਪਨ ਦੀਆਂ 46 ਟੀਮਾ ਨੇ ਭਾਗ ਲਿਆ ਅਤੇ ਇਲਾਕੇ ਦੀਆਂ ਮਿੰਨੀ ਉਪਨ ਦੀਆਂ 8 ਟੀਮਾਂ ਦੇ ਮੈਚ ਕਰਵਾਏ ਗਏ, ਇਸ ਤੋਂ ਇਲਾਵਾ ਕੁੜੀਆਂ ਦੀ ਕਬੱਡੀ ਦੇ 2 ਸੋ ਮੈਚ ਕਰਵਾਏ ਗਏ, ਕਬੱਡੀ ਉਪਨ ਵਿੱਚ ਖੁੱਡਾ ਅਲੀਸ਼ੇਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 51 ਹਜਾਰ ਅਤੇ ਮੁੰਦੜੀ ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 41 ਹਜਾਰ ਰੁਪਏ ਦਾ ਇਨਾਮ ਜਿੱਤਿਆ,ਇਸ ਕਬੱਡੀ ਕੱਪ ਵਿੱਚ
ਪ੍ਰਵੀਨ ਬੋਪੁਰ ਬੈਸਟ ਰੇਡਰ  ਅਤੇ ਬਿੱਲਾ ਖੁੱਡਾ ਅਲੀਸ਼ੇਰ ਅਤੇ ਜੰਟਾ ਖੁੱਡਾ ਅਲੀਸ਼ੇਰ ਸਾਂਝੇ ਤੋਰ ਤੇ ਬੈਸਟ ਜਾਫੀ ਰਹੇ ਅਤੇ ਬੈਸਟ ਖਿਡਾਰੀਆਂ ਨੂੰ 21-21 ਹਜ਼ਾਰ ਦੀ ਨਕਦ ਰਾਸ਼ੀ ਨਾਲ ਸਨਮਾਨੀਤ ਕੀਤਾ ਗਿਆ। ਕਬੱਡੀ ਕੱਪ ਵਿੱਚ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਨਜਰ ਆਇਆ ਅਤੇ ਲੋਕਾ ਨੇ ਮੈਚਾਂ ਦਾ ਬਹੁਤ ਅਨੰਦ ਮਾਣਿਆ। ਕਬੱਡੀ ਕੱਪ ਵਿੱਚ ਅੰਤਰ-ਰਾਸ਼ਟਰੀ ਬੁਲਾਰੇ ਅਮਰੀਕ ਘੁਮਾਣਾ,ਸੰਧੂ ਭਰਾ,ਸਤਪਾਲ ਖਡਿਆਲ,ਪ੍ਰੋ ਸੇਵਕ ਸ਼ੇਰਗੜ,ਬਿੱਲਾ ਲਲਤੋਂ ਅਤੇ ਰਜਾਕ ਘਨੌਰ ਨੇ ਮੈਚਾਂ ਵਿੱਚ ਕੂਮੈਂਟਰੀ ਕਰਕੇ ਰੰਗ ਬੰਨੇ। ਉਹਨਾਂ ਕਿਹਾ ਕਿ ਜੱਗੀ ਸਰਪੰਚ ਕਬੂਲਪੁਰ,ਸੇਰ ਸਰਪੰਚ ਮਿਰਜਪੁਰ, ਜਸਵਿੰਦਰ ਸਿੰਘ ਸਰਪੰਚ ਅੱਚਰਵਾਲ, ਕੁਲਵਿੰਦਰ ਸਿੰਘ ਲੰਬਰਦਾਰ ਚਮਾਰੂ, ਗੁਲਜ਼ਾਰ ਸਿੰਘ ਘਨੌਰ ਸਮੇਤ ਆਮ ਆਦਮੀ ਪਾਰਟੀ ਹਲੱਕੇ ਘਨੌਰ ਦੇ ਆਹੁਦੇਦਾਰਾਂ ਸਾਥੀਆਂ ਵੱਲੋਂ ਬਹੁ ਗਿਣਤੀ ਵਿੱਚ ਹਾਜ਼ਰੀ ਲਵਾਈ ਗਈ,ਇਸ ਕਬੱਡੀ ਕੱਪ ਵਿੱਚ NR9 ਵੀਰਾਂ ਦਾ ਅਤੇ ਇਲਾਕਾ ਦੇ ਲੋਕਾਂ ਦਾ ਬਹੁਤ ਸਹਿਯੋਗ ਰਿਹਾ। ਉਹਨਾਂ ਕਿਹਾ ਕਿ ਅਸੀਂ ਹਰ ਸਾਲ ਇੱਕ ਛੋਟਾ ਜਿਹਾ ਉਪਰਾਲਾ ਕਰਦੇ ਹਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਜਿਵੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦੇ ਨਾਲ ਨੌਜਵਾਨਾਂ ਦੇ ਵਿੱਚ ਉਤਸ਼ਾਹ ਵਧੀਆ ਹੈ ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਸਧੰਰਾਸੀ,ਰਾਮ ਸਿੰਘ ਮਿਰਜ਼ਾਪੁਰ, ਗੁਰਮੀਤ ਸਿੰਘ ਸਾਬਕਾ ਸਰਪੰਚ,ਡਾ. ਗੁਰਮੀਤ ਸਿੰਘ, ਨੈਬ ਸਿੰਘ ਸਧੰਰਾਸੀ,ਹਜੂਰਾ ਸਿੰਘ ਮਿਰਜ਼ਾਪੁਰ,ਤੇ ਪਿੰਡ ਦੇ ਪੰਤਵੰਤੇ ਸੱਜਣ ਮੌਜੂਦ ਰਹੇ।

Youtube

Facebook

Whatsapp

Home

 

  • Related Posts

    ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ

    Spread the love

    Spread the love -24 ਜੁਲਾਈ ਨੂੰ ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਹੋਵੇਗੀ ਵੇਲੇਡਿਕਸ਼ਨ ਸਰਮਨੀ – ਅੰਤਰਰਾਸ਼ਟਰੀ ਰੈਫ਼ਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਟੀਮ ਦੇ ਮੈਨੇਜਰ ਪ੍ਰਮੋਦ ਧੀਰ ਕਰਨਗੇ ਟੀਮ ਦੀ ਅਗਵਾਈ…

    ਅੰਤਰਰਾਸ਼ਟਰੀ ਸ਼ਤਰੰਜ ਦਿਵਸ ਆਧਾਰਸ਼ਿਲਾ ਸਕੂਲ ਵਿੱਚ ਪ੍ਰਤਿਭਾ ਦਾ ਜਸ਼ਨ ਬਣ ਗਿਆ ਅਧਾਰਸ਼ਿਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸ਼ਤਰੰਜ ਬੋਰਡ ‘ਤੇ ਗੂੰਜਿਆ ਅੰਤਰਰਾਸ਼ਟਰੀ ਸ਼ਤਰੰਜ ਦਿਵਸ ਬੁੱਧੀ, ਸਬਰ ਅਤੇ ਰਣਨੀਤੀ ਦਾ ਇੱਕ ਸ਼ਾਨਦਾਰ ਸੰਗਮ ਬਣ ਗਿਆ

    Spread the love

    Spread the loveਪੱਟੀ ਸਦੀਕ, 21 ਜੁਲਾਈ (ਬਲਕਰਨ ਸਿੰਘ ਮਸ਼ਾਲ)- ਅੰਤਰਰਾਸ਼ਟਰੀ ਸ਼ਤਰੰਜ ਦਿਵਸ ਦੇ ਮੌਕੇ ਤੇ ਆਧਾਰਸ਼ਿਲਾ ਸਕੂਲ, ਅਬੋਹਰ ਵਿਖੇ ਇੱਕ ਸ਼ਾਨਦਾਰ ਓਪਨ ਸ਼ਤਰੰਜ ਮੁਕਾਬਲਾ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਉਤਸ਼ਾਹ…

    Leave a Reply

    Your email address will not be published. Required fields are marked *