ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਤਹਿਤ ਜਨਹਿੱਤ ਸੰਮਤੀ ਵੱਲੋਂ ਕਰਵਾਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

Spread the love
 ਪਟਿਆਲਾ 13 ਅਪ੍ਰੈਲ(ਸਤਿੰਦਰ ਸ਼ਰਮਾ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵਿਸਾਖੀ ਮੌਕੇ ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸੰਮਤੀ ਵਲੋਂ ਇੱਥੇ ਬਾਰਾਂਦਰੀ ਵਿਖੇ ਯੁੱਧ ਨਸ਼ਿਆਂ ਵਿਰੁੱਧ, ਨਸ਼ਾ ਮੁਕਤ ਭਾਰਤ ਅਭਿਆਨ ਅਤੇ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਕਰਵਾਈ ਗਈ ਵਿਸਾਖੀ ਦੌੜ ਦੇ ਜੇਤੂਆਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਰੰਭੇ ਯੁੱਧ ਨਸ਼ਿਆਂ ਵਿਰੁੱਧ ਨੂੰ ਸਫ਼ਲ ਬਣਾਉਣ ਲਈ ਹੋਰ ਸਮਾਜ ਸੇਵੀ ਜਥੇਬੰਦੀਆਂ ਵੀ ਅੱਗੇ ਆਉਣ।   ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਨਹਿੱਤ ਸੰਮਤੀ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਸਿਹਤਮੰਦ ਪੰਜਾਬ ਮੁਹਿੰਮ ਤਹਿਤ ਵਿਸਾਖੀ ਦੋੜ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਬਹੁਤ ਹੀ ਸਹਾਈ ਹੋ ਸਕਦੇ ਹਨ ਅਤੇ ਉਹਨਾਂ ਦੀ ਰੁਚੀ ਖੇਡਾਂ ਵੱਲ ਵੱਧੇਗੀ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਇਸ ਹਰ ਦਿਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾ ਰਹੀਆਂ ਹਨ।  ਡਾ. ਬਲਬੀਰ ਸਿੰਘ ਨੇ ਜਨਹਿੱਤ ਸੰਮਤੀ ਵਲੋਂ ਪਟਿਆਲਾ ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ, ਰਾਜਿੰਦਰਾ ਹਸਪਤਾਲ ਵਿਚ ਮਰੀਜ਼ਾਂ ਦੀ ਮਦਦ ਲਈ ਸੈਟਚਰ, ਵੀਲਚੇਅਰ, ਦਵਾਈਆ ਐਂਬੂਲੈਂਸਾਂ ਚਲਾਉਣੀਆਂ ਅਤੇ ਹੋਰ ਅਨੇਕਾਂ ਸਮਾਜ ਸੇਵੀ ਕਾਰਜਾਂ ਨੂੰ ਬਗੈਰ ਕਿਸੇ ਸੁਆਰਥ ਕਰਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹੋ ਵੀ ਜਨ ਹਿੱਤ ਸੰਮਤੀ ਦੇ ਬਹੁਤ ਪੁਰਾਣੇਂ ਮੈਂਬਰ ਹਨ ਉਹਨਾਂ ਕਿਹਾ ਕਿ ਸਮਾਜ ਸੇਵੀ ਕਾਰਜਾਂ ਲਈ ਸੰਸਥਾ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।
   ਇਸ ਮੌਕੇ ਐਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ  ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਸਮੇਂ ਦੀ ਮੁੱਖ ਲੋੜ ਹੈ ਉਹਨਾਂ ਕਿਹਾ ਕਿ ਪਟਿਆਲਾ ਪੁਲਿਸ ਹਮੇਸ਼ਾ ਸਮਾਜ ਸੇਵੀ ਕਾਰਜਾਂ ਲਈ ਮਦਦ ਲਈ ਤਿਆਰ ਹੈ। ਇਸ ਮੌਕੇ ਜਨ ਹਿੱਤ ਸੰਮਤੀ ਦੇ ਪ੍ਰਧਾਨ ਐਸ ਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਇਹ ਵਿਸਾਖੀ ਦੌੜ 13 ਵੀ ਹੈ ਅਤੇ ਇਹ ਦੌੜ 10,5,2.50,1  ਕਿਲੋਮੀਟਰ ਦੀ ਕਾਰਵਾਈ ਗਈ, ਜਿਸ ਵਿੱਚ 1000 ਹਜ਼ਾਰ ਤੋਂ ਉੱਪਰ ਦੌੜਾਕ ਅਤੇ ਪਟਿਆਲਾਵੀਆ ਨੇ ਸ਼ਿਰਕਤ ਅਤੇ ਜੇਤੂਆਂ ਨੂੰ ਮੈਡਲ, ਮੈਮਟੋ, ਸਰਟੀਫਿਕੇਟ, ਰਿਫਰੈਸ਼ਮੈਂਟ ਵੀ ਦਿੱਤੀ ਗਈ। ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਿਸਾਖੀ ਦੌੜ ਦੀ ਪ੍ਰਧਾਨਗੀ, ਮੇਅਰ ਕੁੰਦਨ ਗੋਗੀਆ ਤੇ ਐਸ ਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਕੀਤੀ।ਇਸ ਮੌਕੇ ਡਾ. ਸੁਧੀਰ ਵਰਮਾ, ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ, ਮੀਤ ਪ੍ਰਧਾਨ ਚਮਨ ਲਾਲ ਗਰਗ, ਜਤਵਿੰਦਰ ਗਰੇਵਾਲ, ਯੂਥ ਆਗੂ ਜਗਤਾਰ ਸਿੰਘ ਜੱਗੀ, ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਡਾ. ਸਤਵੰਤ ਸਿੰਘ, ਡਾ. ਧਨਵੰਤ ਸਿੰਘ, ਡਾ. ਗਰੋਵਰ, ਅਬਦੁਲ ਵਾਹਿਦ, ਪ੍ਰਿੰਸੀਪਲ ਮੋਦੀ ਕਾਲਜ ਨੀਰਜ਼ ਮੋਦੀ, ਐਮ ਐਚ ਕੁਰੈਸ਼ੀ, ਈਸ਼ਵਰ ਚੋਧਰੀ, ਜੀ ਐਸ ਆਨੰਦ, ਐਸ ਆਈ ਜਸਵੰਤ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 1, ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਐਸ ਆਈ ਪ੍ਰਦੀਪ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 1, ਸਤੀਸ਼ ਜੋਸ਼ੀ, ਰੁਦਰਪ੍ਰਤਾਪ ਸਿੰਘ ਪ੍ਰਧਾਨ ਯੂਵਕ ਸੇਵਾਵਾਂ ਕਲੱਬ ਦੀਪ ਨਗਰ, ਜਸਵੰਤ ਸਿੰਘ ਕੋਲੀ, ਸਮਰਜੀਤ ਗੋਇਲ, ਬੀ ਐਸ ਆਹਲੂਵਾਲੀਆ, ਇੰਦਰਜੀਤ ਦੁਆ, ਵਿਨੇ ਸ਼ਰਮਾ, ਹਰਪਾਲ ਮਾਨ, ਸੁਰਿੰਦਰ ਸਿੰਘ ਵੀ ਮੌਜੂਦ ਸਨ। ਇਸ ਮੈਰਾਥਨ ਦੌਰਾਨ ਫਿਟਨੈਂਸ ਲਵਰ ਪੰਜਾਬ, ਬੋਰਨ ਰਨਰ, ਬਾਜ ਰਨਰ, ਪਟਿਆਲਾ ਰਨਰ, ਪਟਿਆਲਾ ਰੋਡਸ, ਫਿਟ ਰਨਰ, ਫਿਟਨੈਂਸ ਕਲੱਬ, ਪਟਿਆਲਾ ਰਨਰ, ਪਟਿਆਲਾ ਰਾਈਡਰ,ਫਨ ਵੀਲ, ਪਾਵਰ ਹਾਊਸ ਯੂਥ ਕਲੱਬ, ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਬਜਾਜ ਇੰਟਰਪ੍ਰਾਇਜ ਨੇ ਸ਼ਿਰਕਤ ਕੀਤੀ।
  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *