ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸਾਲ 2026-27 ਦੀ ਦਾਖਲਾ ਪ੍ਰਕਿਰਿਆ ਸ਼ੁਰੂ

Spread the love
ਅੰਮ੍ਰਿਤਸਰ /ਭਿੱਖੀਵਿੰਡ ( ਮਨਜੀਤ ਸਿੰਘ ਸ਼ੇਰਗਿੱਲ) ਜਿਲ੍ਹਾਂ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਖੇਮਕਰਨ ਰੋਡ ਚੇਲਾ ਮੋੜ ਤੇ ਸਥਿਤ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਸਾਲ 2026-27 ਵਿੱਚ ਦਾਖਲੇ ਲਈ ਰਜਿਸ਼ਟ੍ਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਭਿਖੀਵਿੰਡ ਨਾਲ ਲੱਗਦੇ ਕਈ ਇਲਾਕਿਆਂ ਦੇ ਲੜਕੇ – ਲੜਕੀਆ ਰਜਿਸਟ੍ਰੇਸ਼ਨ ਕਰਵਾ ਰਹੇ ਹਨ, ਵਰਣਨਯੋਗ ਹੈ ਕਿ  ਮਿਤੀ 14-06-26 ਨੂੰ ਪਹਿਲੇ ਦੌਰ ਦੇ ਦਾਖਲੇ ਲਈ ਆਖਰੀ ਤਰੀਕ ਹੈ ਪਰ ਇਹ ਦਾਖਲਾ ਅਗਸਤ ਮਹੀਨੇ ਤੱਕ ਚੱਲਦਾ ਰਹੇਗਾ। ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ ਵਿਖੇ ਤਿੰਨ ਸਾਲਾ ਇਲੈਕਟ੍ਰੀਕਲ ਇੰਜ:, ਮਕੈਨੀਕਲ ਇੰਜ:, ਇਲੈਕਟ੍ਰੋਨਿਕਸ ਇੰਜ:ਅਤੇ ਕੰਪਿਊਟਰ ਸਾਇੰਸ ਇੰਜ: ਦੇ ਤਿੰਨ ਸਾਲਾ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ। ਇਹਨਾਂ ਕੋਰਸਾ ਨੂੰ ਲੈ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਚੰਗਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਮਕੈਨੀਕਲ ਵਿਭਾਗ ਦੇ ਮੁੱਖੀ ਸ੍ਰੀ ਅਮਨ ਚੱਢਾ ਜੀ ਨੇ ਦੱਸਿਆ ਹੈ ਕਿ ਜਿਹੜੇ ਕੋਰਸਾ ਵਿੱਚ ਦਾਖਲਾ ਲੈਣ ਲਈ ਦਸਵੀ, 10+2  ਅਤੇ 2 ਸਾਲਾ ਆਈ.ਟੀ.ਆਈ. ਦੀ ਯੋਗਤਾ ਚਾਹੀਦੀ ਹੈ । ਸੰਸਥਾ ਦੇ  ਪ੍ਰਿੰਸੀਪਲ ਸ਼੍ਰੀ ਰਾਜੇਸ ਕੁਮਾਰ ਧੁੰਨਾ ਜੀ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਦੋ ਕੰਪਨੀਆਂ ਦੀ ਪਲੇਸਮੈਟ ਡਰਾਈਵ ਕਰਵਾਈ ਜਾ ਚੁੱਕੀ ਹੈ ਇਹਨਾਂ ਵਿੱਚ  JBM Green Energy System  ਅਤੇ  JETEKT India Ltd. ਸ਼ਾਮਲ ਹਨ । ਉਹਨਾਂ ਇਹ ਵੀ ਦੱਸਿਆ ਕਿ ਐਸ. ਸੀ. ਉਮੀਦਵਾਰਾਂ ਲਈ ਤਿੰਨ ਸਾਲ ਦੀ ਫੀਸ ਮਾਤਰ 1683 ਰੁਪਏ ਹੈ , ਅਤੇ ਜਨਰਲ ਕੈਟਾਗਿਰੀ ਉਮੀਦਵਾਰ ਜਿੰਨਾ ਦੇ ਦਸਵੀ ਵਿੱਚੋਂ ਅੰਕ 90 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਹਨ ਉਹਨਾ ਦੀ ਸਲਾਨਾ ਫੀਸ 7150 ਰੁਪਏ ਹੈ, ਜੇਕਰ ਦਸਵੀਂ ਦੇ ਨੰਬਰਾ ਦੀ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ 90 ਪ੍ਰਤੀਸ਼ਤ ਹੈ ਤਾਂ ਸਲਾਨਾ ਫੀਸ 9350 ਰੁਪਏ ਹੈ ,ਜੇਕਰ ਦਸਵੀਂ ਦੇ ਨੰਬਰਾ ਦੀ ਪ੍ਰਤੀਸ਼ਤ 70 ਪ੍ਰਤੀਸ਼ਤ ਤੋਂ 80 ਪ੍ਰਤੀਸ਼ਤ ਹੈ ਤਾਂ ਸਲਾਨਾ ਫੀਸ 11550 ਰੁਪਏ ਹੈ,ਜੇਕਰ ਦਸਵੀਂ ਦੇ ਨੰਬਰਾ ਦੀ ਪ੍ਰਤੀਸ਼ਤ 60 ਪ੍ਰਤੀਸ਼ਤ ਤੋਂ 70 ਪ੍ਰਤੀਸ਼ਤ ਹੈ ਤਾਂ ਸਲਾਨਾ ਫੀਸ 13750 ਰੁਪਏ ਹੈ   ਅਤੇ ਹਰ ਉਮੀਦਵਾਰ ਲਈ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਲਾਗੂ ਹੈ।
  • Related Posts

    ਸੈਸਜ਼-2027 ਅਧੀਨ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ

    Spread the love

    Spread the loveਫ਼ਰੀਦਕੋਟ, 6 ਅਗਸਤ (ਗੁਰਦੀਪ ਸਿੰਘ ਢਿੱਲੋਂ ):-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਦੀ ਅਗਵਾਈ ਹੇਠ ਸੈਸਜ਼-2027 ਤਹਿਤ ਡਿਸਟ੍ਰਿਕਟ ਸੈਂਸਜ਼ ਹੈਂਡਬੁੱਕ (ਡੀ.ਸੀ.ਐਚ.ਬੀ.) ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਤਹਿਸੀਲ ਫ਼ਰੀਦਕੋਟ, ਕੋਟਕਪੂਰਾ…

    ਆਈ ਸੀ ਐੱਸ ਸੀ ਚੱਲਕੇਰੇ ਵਿਖੇ ਏ ਆਈ (AI ) ਅਤੇ ਆਈ ਓ ਟੀ ਦੀ ਟ੍ਰੇਨਿੰਗ ਨੇ ਤਕਨੀਕੀ ਗਿਆਨ ਵਿੱਚ ਕੀਤਾ ਵਾਧਾ

    Spread the love

    Spread the love ਜੈਤੋ 26 ਜੁਲਾਈ (ਗੁਰਦੀਪ ਸਿੰਘ ਢਿੱਲੋਂ ):=ਚੱਲਕੇਰੇ, ਕਰਨਾਟਕ: ਆਰਟੀਫ਼ਿਸ਼ਲ ਇੰਟੈਲੀਜੈਂਸ (AI) ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਵਿਸ਼ੇ ਉੱਤੇ ਇੱਕ ਵਿਸਤ੍ਰਿਤ ਟ੍ਰੇਨਿੰਗ ਪ੍ਰੋਗਰਾਮ ਭਾਰਤੀ ਵਿਗਿਆਨ ਸੰਸਥਾਨ (IISc), ਚੱਲਕੇਰੇ…

    Leave a Reply

    Your email address will not be published. Required fields are marked *