ਕਪੂਰਥਲਾ, 4 ਅਗਸਤ (ਕੌੜਾ) – ਮਿੰਨੀ ਪ੍ਰਾਇਮਰੀ ਸਕੂਲ ਖੇਡਾਂ ਕਲੱਸਟਰ ਪੱਧਰੀ ਮੁਕਾਬਲੇ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਤੇ ਹੈੱਡ ਟੀਚਰ ਜਸਪਾਲ ਸਿੰਘ ਤੋਤੀ ਦੀ ਦੇਖ ਰੇਖ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਤੋਤੀ ਧੂਮ ਧੜੱਕੇ ਨਾਲ ਕਰਵਾਏ ਗਏ। ਇਸ ਦੌਰਾਨ ਸੈਂਟਰ ਮੁਹੱਬਲੀਪੁਰ ਵੱਖ ਵੱਖ 11 ਸਕੂਲਾਂ ਦੇ ਵਿਦਿਆਰਥੀ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ,ਹੈੱਡ ਟੀਚਰ ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਜਸਪਾਲ ਸਿੰਘ ਤੋਤੀ, ਹੈੱਡ ਟੀਚਰ ਅਜੈ ਗੁਪਤਾ ਹੈੱਡ, ਹੈੱਡ ਟੀਚਰ ਕੁਲਵਿੰਦਰ ਕੌਰ ਆਦਿ ਨੇ ਸਾਂਝੇ ਤੌਰ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅਸ਼ੀਰਵਾਦ ਦੇਣ ਉਪਰੰਤ ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ ਨੇ ਕਿਹਾ ਕਿ ਖੇਡਾਂ ਨੂੰ ਪ੍ਰਾਇਮਰੀ ਪੱਧਰ ਤੋਂ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਹੀ ਇਹ ਟੂਰਨਾਮੈਂਟ ਵਿਭਾਗ ਦੇ ਆਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਖੇਡਾਂ ਦੀ ਪਨੀਰੀ ਤਿਆਰ ਹੋ ਰਹੀ ਹੈ। ਜੋ ਵੱਡੇ ਹੋ ਕੇ ਸੂਬੇ ਤੇ ਆਪਣੇ ਦੇਸ਼ ਦਾ ਨਾਂ ਖੇਡਾਂ ਲਈ ਦੁਨੀਆ ਵਿੱਚ ਚਮਕਾਉਣਗੇ। ਉਹਨਾਂ ਨੇ ਇਸ ਦੌਰਾਨ ਮਿਹਨਤੀ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਕਬੱਡੀ, ਖੋ ਖੋ, ਦੌੜਾਂ, ਲੌਂਗ ਜੈਂਪ, ਹਾਈ ਜੈਂਪ, ਆਦਿ ਦੇ ਬੜੇ ਹੀ ਦਿਲਚਸਪ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਹੈੱਡ ਟੀਚਰ ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਜਸਪਾਲ ਸਿੰਘ ਤੋਤੀ, ਹੈੱਡ ਟੀਚਰ ਅਜੈ ਗੁਪਤਾ ਹੈੱਡ, ਹੈੱਡ ਟੀਚਰ ਕੁਲਵਿੰਦਰ ਕੌਰ , ਰਾਜਦੀਪ ਕੌਰ , ਰੁਪਿੰਦਰ ਕੌਰ , ਕੰਵਲਪ੍ਰੀਤ ਸਿੰਘ,ਬਰਿੰਦਰ ਮਾਨ, ਸਰਬਜੀਤ ਸਿੰਘ,ਚੰਦਨ ਮਨਚੰਦਾ, ਮੋਨਿਕਾ ਮਨਿਹਾਲਾ, ਜਸਵਿੰਦਰ ਕੌਰ, ਬਰਿੰਦਰ ਜੈਨ, ਸੁਨੀਤਾ ਰਾਣੀ ਆਦਿ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ।






